ਨੇਹਾ ਧੂਪੀਆ ਦੂਜੀ ਵਾਰ ਬਣੀ ਮਾਂ, ਪਤੀ ਅੰਗਦ ਬੇਦੀ ਨੇ ਪੋਸਟ ਪਾ ਕੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਖੁਸ਼ੀ, ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ
ਨੇਹਾ ਧੂਪੀਆ ਦੂਜੀ ਵਾਰ ਬਣੀ ਮਾਂ, ਪਤੀ ਅੰਗਦ ਬੇਦੀ ਨੇ ਪੋਸਟ ਪਾ ਕੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਖੁਸ਼ੀ, ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ
ਬਾਲੀਵੁੱਡ ਜਗਤ ਤੋਂ ਗੁੱਡ ਨਿਊਜ਼ ਸਾਹਮਣੇ ਆਈ ਹੈ। ਜੀ ਹਾਂ ਅਦਾਕਾਰਾ ਨੇਹਾ ਧੂਪੀਆ Neha Dhupia ਤੇ ਐਕਟਰ ਅੰਗਦ ਬੇਦੀ ਦੂਜੀ ਵਾਰ ਮੰਮੀ-ਪਾਪਾ ਬਣ ਗਏ ਨੇ। ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਉਨ੍ਹਾਂ ਦੇ ਪਤੀ ਅਤੇ ਅਦਾਕਾਰ ਅੰਗਦ ਬੇਦੀ ਨੇ ਇਹ ਜਾਣਕਾਰੀ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਨੇਹਾ ਧੂਪੀਆ ਅਤੇ ਅੰਗਦ ਬੇਦੀ ANGAD BEDI ਨੇ ਐਤਵਾਰ ਨੂੰ ਆਪਣੇ ਦੂਜੇ ਬੱਚੇ ਦਾ ਸਵਾਗਤ ਕੀਤਾ ਹੈ।
image source- instagram
ਹੋਰ ਪੜ੍ਹੋ : ਰਾਨੂ ਮੰਡਲ ਦਾ ਨਵਾਂ ਵੀਡੀਓ ਛਾਇਆ ਸੋਸ਼ਲ ਮੀਡੀਆ, ‘Manike Mage Hithe’ ਗੀਤ ਗਾਉਂਦੀ ਆਈ ਨਜ਼ਰ, ਦੇਖੋ ਵਾਇਰਲ ਵੀਡੀਓ
ਅੰਗਦ ਬੇਦੀ ਨੇ ਇੰਸਟਾਗ੍ਰਾਮ 'ਤੇ ਪੋਸਟ ਪਾਉਂਦੇ ਹੋਏ ਲਿਖਿਆ ਹੈ, " The almighty today blessed us with a baby boy... ਨੇਹਾ ਅਤੇ ਬੱਚਾ ਦੋਵੇਂ ਠੀਕ ਹਨ। ਮੇਹਰ ਆਪਣੇ ਛੋਟੇ ਭਰਾ ਦੇ ਸਵਾਗਤ ਦੇ ਲਈ ਤਿਆਰ ਹੈ। ਬੇਦੀ ਦਾ ਮੁੰਡਾ ਆ ਗਿਆ ਹੈ। ਵਾਹਿਗੁਰੂ ਮੇਹਰ ਕਰੇ।" ਇਸ ਦੇ ਨਾਲ ਹੀ ਅੰਗਦ ਨੇ ਨੇਹਾ ਨਾਲ ਇੱਕ ਪਿਆਰੀ ਜਿਹੀ ਤਸਵੀਰ ਵੀ ਸਾਂਝੀ ਕੀਤੀ, ਜਿਸ ਵਿੱਚ ਨੇਹਾ ਬੇਬੀ ਬੰਪ ਦੇ ਨਾਲ ਨਜ਼ਰ ਆ ਰਹੀ ਹੈ।
ਹੋਰ ਪੜ੍ਹੋ : ਬਿੱਗ ਬੌਸ 15: ਅਫਸਾਨਾ ਖ਼ਾਨ ਨੇ ਸਲਮਾਨ ਖ਼ਾਨ ਦੇ ਸਾਹਮਣੇ ਕੀਤਾ ਖੁਲਾਸਾ, ਸ਼ੋਅ 'ਤੇ ਆਉਣ ਲਈ ਵਿਆਹ ਦੀ ਤਰੀਕ ਪਾਈ ਅੱਗੇ
image source- instagram
ਇਸ ਪੋਸਟ ਉੱਤੇ ਪ੍ਰਸ਼ੰਸਕ ਤੇ ਫ਼ਿਲਮੀ ਹਸਤੀਆਂ ਕਮੈਂਟ ਕਰਕੇ ਨੇਹਾ ਤੇ ਅੰਗਦ ਨੂੰ ਵਧਾਈਆਂ ਦੇ ਰਹੇ ਨੇ। ਸੋਸ਼ਲ ਮੀਡੀਆ ਉੱਤੇ ਵਧਾਈਆਂ ਵਾਲੇ ਮਸੈਜਾਂ ਦਾ ਤਾਂਤਾ ਲੱਗਿਆ ਹੋਇਆ ਹੈ। ਸਾਲ 2018 ਵਿੱਚ ਅੰਗਦ ਬੇਦੀ ਤੇ ਨੇਹਾ ਧੂਪੀਆ ਸੁਰਖੀਆਂ ਵਿੱਚ ਆ ਗਏ ਸੀ ਜਦੋਂ ਦੋਵਾਂ ਜਣਿਆਂ ਨੇ ਗੁਪਚੁਪ ਤਰੀਕੇ ਨਾਲ ਵਿਆਹ ਕਰਵਾ ਲਿਆ ਸੀ । ਦੋਵਾਂ ਨੇ ਸਿੱਖ ਰੀਤੀ ਰਿਵਾਜਾਂ ਦੇ ਨਾਲ ਵਿਆਹ ਕਰਵਾਇਆ ਸੀ । ਇਸ ਤੋਂ ਪਹਿਲਾਂ ਦੋਵਾਂ ਜਣੇ ਇੱਕ ਧੀ ਦੇ ਮਾਪੇ ਨੇ। ਦੋਵਾਂ ਨੇ ਆਪਣੀ ਧੀ ਦਾ ਨਾਂਅ ਮੇਹਰ ਬੇਦੀ ਰੱਖਿਆ ਹੋਇਆ ਹੈ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
