ਨੇਹਾ ਧੂਪੀਆ ਆਪਣੇ ਬੇਟੇ ਨੂੰ ਲੈ ਕੇ ਪਹੁੰਚੀ ਗੁਰਦੁਆਰਾ ਸਾਹਿਬ,ਵੀਡੀਓ ਹੋ ਰਿਹਾ ਵਾਇਰਲ

written by Shaminder | February 17, 2022

ਅਦਾਕਾਰਾ ਨੇਹਾ ਧੂਪੀਆ (Neha Dhupia) ਦਾ ਇੱਕ ਵੀਡੀਓ (Video) ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰਾ ਆਪਣੇ ਬੇਟੇ ਦੇ ਨਾਲ ਗੁਰਦੁਆਰਾ ਸਾਹਿਬ ‘ਚ ਨਜ਼ਰ ਆ ਰਹੀ ਹੈ । ਇਸ ਵੀਡੀਓ ‘ਚ ਨੇਹਾ ਧੂਪੀਆ ਦੇ ਬੇਟੇ ਦਾ ਚਿਹਰਾ ਪਹਿਲੀ ਵਾਰ ਦਿਖਾਈ ਦਿੰਦਾ ਨਜ਼ਰ ਆ ਰਿਹਾ ਹੈ । ਇਸ ਤੋਂ ਪਹਿਲਾਂ ਨੇਹਾ ਧੂਪੀਆ ਨੇ ਕਈ ਵੀਡੀਓਜ਼ ਸਾਂਝੇ ਕੀਤੇ ਸਨ ਪਰ ਕਿਸੇ ਦੇ ਵਿੱਚ ਨੇਹਾ ਦੇ ਬੇਟੇ ਦਾ ਚਿਹਰਾ ਦਿਖਾਈ ਨਹੀਂ ਸੀ ਦੇ ਰਿਹਾ । ਨੇਹਾ ਧੂਪੀਆ ਨੇ ਕੁਝ ਮਹੀਨੇ ਪਹਿਲਾਂ ਹੀ ਬੇਟੇ ਨੂੰ ਜਨਮ ਦਿੱਤਾ ਹੈ ।

ਹੋਰ ਪੜ੍ਹੋ : ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ ਦਾ ਰੋਮਾਂਟਿਕ ਵੀਡੀਓ ਵਾਇਰਲ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਜਿਸ ਦੀ ਖਬਰ ਸੋਸ਼ਲ ਮੀਡੀਆ ਤੇ ਖੁਦ ਨੇਹਾ ਅਤੇ ਉਸ ਦੇ ਪਤੀ ਨੇ ਸਾਂਝੀ ਕੀਤੀ ਸੀ । ਜਿਸ ਤੋਂ ਬਾਅਦ ਅਦਾਕਾਰਾ ਦਾ ਇਹ ਵੀਡੀਓ ਸਾਹਮਣੇ ਆਇਆ ਹੈ । ਨੇਹਾ ਧੂਪੀਆ ਅਤੇ ਅੰਗਦ ਬੇਦੀ ਨੇ ਕੁਝ ਸਮਾਂ ਪਹਿਲਾਂ ਚੁੱਪ ਚੁਪੀਤੇ ਗੁੜਗਾਂਵ ‘ਚ ਵਿਆਹ ਰਚਾਇਆ ਸੀ । ਦੱਸਿਆ ਜਾ ਰਿਹਾ ਹੈ ਕਿ ਇਸ ਵਿਆਹ ਤੋਂ ਪਹਿਲਾਂ ਹੀ ਅਦਾਕਾਰਾ ਪ੍ਰੈਗਨੇਂਟ ਹੋ ਗਈ ਸੀ ।

neha dhupia ,,

ਜਿਸ ਕਾਰਨ ਦੋਹਾਂ ਨੂੰ ਜਲਦਬਾਜ਼ੀ ‘ਚ ਵਿਆਹ ਕਰਵਾਉਣਾ ਪਿਆ ਸੀ । ਨੇਹਾ ਧੂਪੀਆ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ । ਇਸ ਤੋਂ ਇਲਾਵਾ ਉਹ ਆਪਣਾ ਚੈਨਲ ਵੀ ਚਲਾ ਰਹੀ ਹੈ । ਜਿਸ ‘ਚ ਕਈ ਸੈਲੀਬ੍ਰੇਟੀਜ਼ ਆ ਕੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਹਨ । ਇਸ ਤੋਂ ਇਲਾਵਾ ਪ੍ਰੈਗਨੇਂਸੀ ਦੇ ਦੌਰਾਨ ਵੀ ਉਹ ਕਈ ਪ੍ਰੋਜੈਕਟਸ ‘ਚ ਰੁੱਝੀ ਹੋਈ ਨਜ਼ਰ ਆਈ ਸੀ ।

 

View this post on Instagram

 

A post shared by Viral Bhayani (@viralbhayani)

You may also like