ਹੈਲੋਵੀਨ ਮੌਕੇ ‘ਤੇ ਕੁਝ ਇਸ ਤਰ੍ਹਾਂ ਤਿਆਰ ਹੋਏ ਅੰਗਦ ਬੇਦੀ ਅਤੇ ਧੀ ਮੇਹਰ, ਨੇਹਾ ਧੂਪੀਆ ਨੇ ਸ਼ੇਅਰ ਕੀਤੀਆਂ ਇਹ ਤਸਵੀਰਾਂ
ਹੈਲੋਵੀਨ ਮੌਕੇ ‘ਤੇ ਕੁਝ ਇਸ ਤਰ੍ਹਾਂ ਤਿਆਰ ਹੋਏ ਅੰਗਦ ਬੇਦੀ ਅਤੇ ਧੀ ਮੇਹਰ, ਨੇਹਾ ਧੂਪੀਆ ਨੇ ਸ਼ੇਅਰ ਕੀਤੀਆਂ ਇਹ ਤਸਵੀਰਾਂ
ਬਾਲੀਵੁੱਡ ਐਕਟਰੈੱਸ ਨੇਹਾ ਧੂਪੀਆ (Neha Dhupia) ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਤਿੰਨ ਅਕਤੂਬਰ ਨੂੰ ਉਹ ਦੂਜੀ ਵਾਰ ਮੰਮੀ ਬਣੀ ਹੈ। ਉਨ੍ਹਾਂ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਉਹ ਅਕਸਰ ਹੀ ਆਪਣੀ ਅਤੇ ਆਪਣੇ ਪਰਿਵਾਰ ਵਾਲਿਆਂ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਹੈਲੋਵੀਨ (Halloween) ਮੌਕੇ ‘ਤੇ ਉਨ੍ਹਾਂ ਨੇ ਅੰਗਦ ਬੇਦੀ (Angad Bedi) ਅਤੇ ਆਪਣੀ ਧੀ ਮੇਹਰ ( Mehr )ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘ ਬੂ… clearly half of us had the time to trick ਅਤੇ the rest of us were busy with the treat’। ਉਨ੍ਹਾਂ ਨੇ ਛੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪਹਿਲੀ ਤਸਵੀਰ ਨੇਹਾ ਨੇ ਆਪਣੀ ਗੋਦੀ ‘ਚ ਆਪਣਾ ਨਵਜੰਮਾ ਪੁੱਤਰ ਚੁੱਕਿਆ ਹੋਇਆ ਅਤੇ ਉਸਦਾ ਚਿਹਰਾ ਆਪਣੇ ਹੱਥ ਦੇ ਨਾਲ ਛੁਪਾਇਆ ਹੋਇਆ ਹੈ ਤੇ ਨਾਲ ਹੀ ਮੇਹਰ ਅਤੇ ਅੰਗਦ ਨੇ vampire ਵਾਲੀ ਆਊਟ ਫਿੱਟ ਪਾਈ ਹੋਈ ਹੈ, ਮੇਹਰ ਨੇ ਵੀ ਚਿਹਰੇ ਉੱਤੇ ਕਾਲੇ ਰੰਗ ਦਾ ਮਸਕ ਅਤੇ ਕਾਲੇ ਰੰਗ ਦੀ ਆਊਟ ਫਿੱਟ ਪਾਈ ਹੋਈ ਹੈ। ਇਹ ਤਸਵੀਰਾਂ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਹੀਆਂ ਹਨ।

ਜੇ ਗੱਲ ਕਰੀਏ ਨੇਹਾ ਧੂਪੀਆ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ ‘ਚ ਰਿਲੀਜ਼ ਹੋਈ ਫ਼ਿਲਮ ‘ਸਨਕ’ ‘ਚ ਨਜ਼ਰ ਆਈ ਹੈ । ਇਸ ਫ਼ਿਲਮ ‘ਚ ਉਸ ਨੇ ਇੱਕ ਪੁਲਿਸ ਅਫਸਰ ਦਾ ਕਿਰਦਾਰ ਨਿਭਾਇਆ ਹੈ । ਦੱਸ ਦਈਏ ਕਿ ਨੇਹਾ ਧੂਪੀਆ ਅਤੇ ਅੰਗਦ ਬੇਦੀ ਨੇ ਲਵ ਮੈਰਿਜ ਕਰਵਾਈ ਸੀ । ਇਹ ਵਿਆਹ ਗੁਪਤ ਤਰੀਕੇ ਨਾਲ ਹੋਇਆ ਸੀ ਅਤੇ ਵਿਆਹ ‘ਚ ਸਿਰਫ ਪਰਿਵਾਰਕ ਮੈਂਬਰ ਹੀ ਸ਼ਾਮਿਲ ਹੋਏ ਸਨ ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
