
ਨੇਹਾ ਕੱਕੜ ਬਹੁਤ ਛੇਤੀ ਗਾਇਕ ਰੋਹਨਪ੍ਰੀਤ ਸਿੰਘ ਨਾਲ ਵਿਆਹ ਕਰਨ ਜਾ ਰਹੀ ਹੈ । ਖ਼ਬਰਾਂ ਦੀ ਮੰਨੀਏ ਤਾਂ ਦੋਹਾਂ ਦਾ ਵਿਆਹ 24 ਅਕਤੂਬਰ ਨੂੰ ਹੈ । ਦੋਹਾਂ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਦੋਵੇਂ ਇੱਕ ਦੂਜੇ ਦਾ ਹੱਥ ਫੜਕੇ ਬੈਠੇ ਹੋਏ ਨਜ਼ਰ ਆ ਰਹੇ ਹਨ । ਇੱਕ ਤਸਵੀਰ ਵੀ ਕਾਫੀ ਵਾਇਰਲ ਹੋ ਰਹੀ ਹੈ । ਕਿਹਾ ਜਾ ਰਿਹਾ ਹੈ ਕਿ ਇਹ ਤਸਵੀਰ ਨੇਹਾ ਦੇ ਰੋਕਾ ਸੈਰੇਮਨੀ ਦੀ ਹੈ ।
ਹੋਰ ਪੜ੍ਹੋ :
- ਵਿੰਦੂ ਦਾਰਾ ਸਿੰਘ ਨੇ ਯੂ.ਪੀ. ਦੇ ਸੀ.ਐੱਮ ਨਾਲ ਕੀਤੀ ਮੁਲਾਕਾਤ, ਤਾਰੀਫਾਂ ਦੇ ਬੰਨੇ ਪੁਲ
- ਢਾਬੇ ਤੇ ਗ੍ਰਾਹਕ ਨਾ ਆਉਣ ਕਾਰਨ ਰੋਣ ਲੱਗਾ ਬਜ਼ੁਰਗ, ਰਵੀਨਾ ਟੰਡਨ ਸਣੇ ਕਈ ਬਾਲੀਵੁੱਡ ਹਸਤੀਆਂ ਨੇ ਇਸ ਤਰ੍ਹਾਂ ਦਿੱਤਾ ਦਿਲਾਸਾ
- ਕਈ ਫ਼ਿਲਮਾਂ ’ਚ ਕੰਮ ਕਰ ਚੁੱਕੇ ਇਸ ਬੱਚੇ ਨੇ ਇਸ ਤਰ੍ਹਾਂ ਬਣਾਏ 300 ਕਰੋੜ, ਕਰ ਰਿਹਾ ਹੈ ਇਹ ਕਾਰੋਬਾਰ
ਤਸਵੀਰ ਵਿੱਚ ਨੇਹਾ ਦੀ ਝੋਲੀ ਵਿੱਚ ਇੱਕ ਬੈਗ ਵੀ ਨਜ਼ਰ ਆ ਰਿਹਾ ਹੈ । ਤਸਵੀਰ ਵਿੱਚ ਇੱਕ ਹੋਰ ਜੋੜਾ ਵੀ ਦਿਖਾਈ ਦੇ ਰਿਹਾ ਹੈ ਜਿਨ੍ਹਾਂ ਰੋਹਨ ਦੇ ਮੰਮੀ ਡੈਡੀ ਦੱਸਿਆ ਜਾ ਰਿਹਾ ਹੈ । ਇਸ ਤਸਵੀਰ ਨੂੰ ਇੱਕ ਕੈਪਸ਼ਨ ਵੀ ਦਿੱਤਾ ਗਿਆ ਹੈ ‘ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਦਾ ਰੋਕਾ’ ।
ਜੇਕਰ ਦੇਖਿਆ ਜਾਵੇ ਤਾਂ ਦੋਹਾਂ ਨੇ ਆਪਣੇ ਰਿਸ਼ਤੇ ਨੂੰ ਲੈ ਕੇ ਕੋਈ ਵੀ ਖੁਲਾਸਾ ਨਹੀਂ ਕੀਤਾ । ਨੇਹਾ ਤੇ ਰੋਹਨ ਦੇ ਰਿਸ਼ਤੇ ਨੂੰ ਲੈ ਕੇ ਨੇਹਾ ਦੇ ਐਕਸ ਬੁਆਏ ਫ੍ਰੈਂਡ ਹਿਮਾਂਸ਼ ਕੋਹਲੀ ਦਾ ਪ੍ਰਤੀਕਰਮ ਵੀ ਆਇਆ ਹੈ । ਹਿਮਾਂਸ਼ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ‘ਰੋਹਨਪ੍ਰੀਤ ਤੇ ਨੇਹਾ ਕੱਕੜ ਦੇ ਪ੍ਰੇਮ ਪ੍ਰਸੰਗ ਬਾਰੇ ਉਹਨਾਂ ਨੂੰ ਪਤਾ ਨਹੀਂ ਸੀ । ਪਰ ਉਹ ਉਹਨਾਂ ਲਈ ਖੁਸ਼ ਹਨ । ਉਹ ਆਪਣੇ ਜੀਵਨ ਵਿੱਚ ਅੱਗੇ ਵੱਧ ਰਹੀ ਹੈ । ਉਸ ਨੂੰ ਕਿਸੇ ਦਾ ਸਾਥ ਮਿਲਿਆ, ਇਹ ਜਾਣਕੇ ਚੰਗਾ ਲੱਗਿਆ’ ।