
ਨੇਹਾ ਕੱਕੜ (Neha Kakkar) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ (RohanPreet Singh) ਬਰਥਡੇ (Birthday)ਮਨਾਉਂਦੇ ਹੋਏ ਨਜ਼ਰ ਆ ਰਹੇ ਹਨ ।ਦਰਅਸਲ ਰੋਹਨਪ੍ਰੀਤ ਸਿੰਘ ਦਾ ਬੀਤੇ ਦਿਨ ਜਨਮ ਦਿਨ ਸੀ । ਇਸ ਮੌਕੇ ‘ਤੇ ਨੇਹਾ ਕੱਕੜ ਆਪਣੇ ਪਤੀ ਰੋਹਨਪ੍ਰੀਤ ਸਿੰਘ ਦੇ ਨਾਲ ਉਸ ਦਾ ਬਰਥਡੇ ਸੈਲੀਬ੍ਰੇਟ ਕਰਦੀ ਹੋਈ ਦਿਖਾਈ ਦੇ ਰਹੀ ਹੈ । ਨੇਹਾ ਕੱਕੜ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ । ਇਸ ਤੋਂ ਇਲਾਵਾ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ । ਜਿਸ ‘ਚ ਦੋਵੇਂ ਜਣੇ ਬਰਥਡੇ ਸੈਲੀਬ੍ਰੇਟ ਕਰਦੇ ਹੋਏ ਦਿਖਾਈ ਦੇ ਰਹੇ ਹਨ ।

ਹੋਰ ਪੜ੍ਹੋ : ਫ਼ਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਦਾ ਮਜ਼ੇਦਾਰ ਟ੍ਰੇਲਰ ਰਿਲੀਜ਼
ਨੇਹਾ ਕੱਕੜ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਮੇਰੇ ਬੇਬੀ ਦਾ ਬਰਥਡੇ ਬੈਸ਼ ਬੀਤੀ ਰਾਤ, ਸਭ ਦਾ ਧੰਨਵਾਦ ਪਿਆਰ ਅਤੇ ਦੁਆਵਾਂ ਦੇ ਲਈ’। ਨੇਹਾ ਕੱਕੜ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਬਾਲੀਵੁੱਡ ਦੇ ਨਾਲ-ਨਾਲ ਉਹ ਪੰਜਾਬੀ ਇੰਡਸਟਰੀ ਨੂੰ ਵੀ ਕਈ ਹਿੱਟ ਗੀਤ ਦੇ ਚੁੱਕੀ ਹੈ ।

ਰੋਹਨਪ੍ਰੀਤ ਦੇ ਨਾਲ ਨੇਹਾ ਕੱਕੜ ਨੇ ਬੀਤੇ ਸਾਲ ਵਿਆਹ ਕਰਵਾਇਆ ਸੀ ਅਤੇ ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ । ਨੇਹਾ ਅਤੇ ਰੋਹਨਪ੍ਰੀਤ ਦੀ ਮੁਲਾਕਾਤ ਇੱਕ ਗੀਤ ਦੇ ਸ਼ੂਟ ਦੇ ਦੌਰਾਨ ਹੋਈ ਸੀ ।ਜਿਸ ਤੋਂ ਬਾਅਦ ਦੋਵਾਂ ਨੇ ਇੱਕ ਦੂਜੇ ਦਾ ਹਮਸਫ਼ਰ ਬਣਨ ਦਾ ਸੋਚਿਆ ਸੀ ।ਰੋਹਨਪ੍ਰੀਤ ਸਿੰਘ ਵੀ ਇੱਕ ਵਧੀਆ ਗਾਇਕ ਹੈ । ਦੋਵਾਂ ਨੇ ਇੱਕਠਿਆਂ ਕਈ ਗੀਤ ਗਾਏ ਹਨ । ਨੇਹਾ ਕੱਕੜ ਇਸ ਤੋਂ ਪਹਿਲਾਂ ਹਿਮਾਂਸ਼ ਕੋਹਲੀ ਦੇ ਨਾਲ ਰਿਲਸ਼ੇਨਸ਼ਿਪ ‘ਚ ਸੀ । ਪਰ ਕੁਝ ਕਾਰਨਾਂ ਕਰਕੇ ਦੋਵੇਂ ਇੱਕ ਦੂਜੇ ਤੋਂ ਵੱਖ ਹੋ ਗਏ ਸਨ ।ਇਸ ਬ੍ਰੇਕਅੱਪ ਤੋਂ ਬਾਅਦ ਨੇਹਾ ਕੱਕੜ ਕਾਫੀ ਟੁੱਟ ਗਈ ਸੀ ।ਨੇਹਾ ਕੱਕੜ ਨੇ ਕਈ ਹਿੱਟ ਗੀਤ ਬਾਲੀਵੁੱਡ ਨੂੰ ਦਿੱਤੇ ਹਨ ਅਤੇ ਉਸ ਦਾ ਗੀਤ ਹਰ ਦੂਜੀ ਫ਼ਿਲਮ ‘ਚ ਸੁਣਾਈ ਦਿੰਦਾ ਹੈ ।
View this post on Instagram