ਨੇਹਾ ਕੱਕੜ ਨੇ ਆਪਣੇ ਬੁਅਏ ਫ੍ਰੈਂਡ ਨਾਲ ਕੀਤਾ ਪਿਆਰ ਦਾ ਇਜ਼ਹਾਰ ਤਾਂ ਭਰਾ ਟੋਨੀ ਕੱਕੜ ਨੇ ਕਹਿ ਦਿੱਤੀ ਵੱਡੀ ਗੱਲ

written by Rupinder Kaler | October 12, 2020 11:53am

ਨੇਹਾ ਕੱਕੜ ਨੇ ਰੋਹਨਪ੍ਰੀਤ ਸਿੰਘ ਨਾਲ ਆਪਣੇ ਰਿਲੇਸ਼ਨ ਨੂੰ ਕੰਨਫਰਮ ਕਰ ਦਿੱਤਾ ਹੈ । ਨੇਹਾ ਨੇ ਸੋਸ਼ਲ ਮੀਡੀਆ ਤੇ ਰੋਹਨਪ੍ਰੀਤ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ ‘ਤੁਮ ਮੇਰੇ ਹੋ’ । ਨੇਹਾ ਦੀ ਇਸ ਪੋਸਟ ਤੇ ਰੋਹਨਪ੍ਰੀਤ ਨੇ ਕਮੈਂਟ ਕਰਦੇ ਹੋਏ ਲਿਖਿਆ ਹੈ ‘ਨੇਹਾ ਬਾਬੂ, ਆਈ ਲਵ ਯੂ ਸੋ ਮਚ ਮੇਰੀ ਜਾਨ…ਹਾਂ ਮੈਂ ਸਿਰਫ ਤੇਰਾ ਹਾਂ’ ।

neha-kakkar

ਹੋਰ ਪੜ੍ਹੋ :

ਇਸ ਦੇ ਨਾਲ ਹੀ ਰੋਹਨ ਨੇ ਕਈ ਦਿਲਾਂ ਵਾਲੀ ਇਮੋਜੀ ਵੀ ਸ਼ੇਅਰ ਕੀਤੀ ਹੈ । ਨੇਹਾ ਦੀ ਇਸ ਪੋਸਟ ਤੇ ਨੇਹਾ ਦੇ ਭਰਾ ਦਾ ਵੀ ਕਮੈਂਟ ਆਇਆ ਹੈ । ਟੋਨੀ ਕੱਕੜ ਨੇ ਕਮੈਂਟ ਕਰਦੇ ਹੋਏ ਲਿਖਿਆ ਹੈ ‘ਤੁਸੀਂ ਦੋਵੇਂ ਮੇਰੇ ਹੋ’ । ਇਸੇ ‘ਤੇ ਰੋਹਨ ਨੇ ਵੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ ‘ਮੇਰੀ ਜ਼ਿੰਦਗੀ ਨਾਲ ਮਿਲੋ’ ।

neha-kakkar

ਟੋਨੀ ਨੇ ਰੋਹਨ ਦੀ ਪੋਸਟ ਤੇ ਵੀ ਕਮੈਂਟ ਕੀਤਾ ਹੈ । ਉਸ ਨੇ ਲਿਖਿਆ ਹੈ ‘ਤੁਸੀਂ ਦੋਵੇਂ ਮੇਰੀ ਜ਼ਿੰਦਗੀ’ । ਨੇਹਾ ਤੇ ਰੋਹਨ ਦੇ ਰਿਸ਼ਤੇ ਨੂੰ ਲੈ ਕੇ ਨੇਹਾ ਦੇ ਐਕਸ ਬੁਆਏ ਫ੍ਰੈਂਡ ਹਿਮਾਂਸ਼ ਕੋਹਲੀ ਦਾ ਪ੍ਰਤੀਕਰਮ ਵੀ ਆਇਆ ਹੈ ।

neha-kakkar

ਹਿਮਾਂਸ਼ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ‘ਰੋਹਨਪ੍ਰੀਤ ਤੇ ਨੇਹਾ ਕੱਕੜ ਦੇ ਪ੍ਰੇਮ ਪ੍ਰਸੰਗ ਬਾਰੇ ਉਹਨਾਂ ਨੂੰ ਪਤਾ ਨਹੀਂ ਸੀ । ਪਰ ਉਹ ਉਹਨਾਂ ਲਈ ਖੁਸ਼ ਹਨ । ਉਹ ਆਪਣੇ ਜੀਵਨ ਵਿੱਚ ਅੱਗੇ ਵੱਧ ਰਹੀ ਹੈ । ਉਸ ਨੂੰ ਕਿਸੇ ਦਾ ਸਾਥ ਮਿਲਿਆ, ਇਹ ਜਾਣਕੇ ਚੰਗਾ ਲੱਗਿਆ’ ।

You may also like