ਨੇਹਾ ਕੱਕੜ ਨੇ ਆਪਣੀ ਰਿਸੈਪਸ਼ਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

written by Shaminder | October 31, 2020 03:21pm

ਨੇਹਾ ਕੱਕੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਰਿਸੈਪਸ਼ਨ ਦੀ ਇੱਕ ਤਸਵੀਰ ਰੋਹਨਪ੍ਰੀਤ ਦੇ ਨਾਲ ਸਾਂਝੀ ਕੀਤੀ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ਰੋਹਨਪ੍ਰੀਤ ਦੇ ਪਰਿਵਾਰ ਵਾਲਿਆਂ ਵੱਲੋਂ ਬਹੁਤ ਹੀ ਵਧੀਆ ਰਿਸੈਪਸ਼ਨ ਅਰੈਂਜ ਕੀਤੀ ਗਈ ਸੀ ।

neha kakkar

ਇਸ ਤੋਂ ਇਲਾਵਾ ਨੇਹਾ ਨੇ ਆਪਣੇ ਸੰਗੀਤ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ ਜਿਸ ‘ਚ ਉਹ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਹੈ । ਦੱਸ ਦਈਏ ਕਿ ਇਸ ਜੋੜੀ ਨੇ ਬੀਤੇ ਦਿਨੀਂ ਵਿਆਹ ਕਰਵਾਇਆ ਹੈ ।

ਹੋਰ ਪੜ੍ਹੋ : ਵਿਆਹ ਤੋਂ ਬਾਅਦ ਨੇਹਾ ਕੱਕੜ ਨੇ ਬਦਲਿਆ ਆਪਣਾ ਨਾਂਅ, ਸੋਸ਼ਲ ਮੀਡੀਆ ‘ਤੇ ਖੁਲਾਸਾ

neha kakar and rohanpreet

ਇਸ ਤੋਂ ਪਹਿਲਾਂ ਇਸ ਜੋੜੀ ਦੇ ਵਿਆਹ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋਏ ਸਨ । ਜੋ ਕਿ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤੇ ਗਏ ਸਨ । ਨੇਹਾ ਕੱਕੜ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਗੀਤ ਦਿੱਤੇ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਪੰਜਾਬੀ ਗੀਤ ਵੀ ਗਾਏ ਹਨ ।

neha and kaur b

ਗਾਇਕਾ ਨੇਹਾ ਕੱਕੜ ਜਿਨ੍ਹਾਂ ਦਾ ਬੀਤੇ ਦਿਨੀਂ ਰੋਹਨਪ੍ਰੀਤ ਦੇ ਨਾਲ ਵਿਆਹ ਹੋਇਆ ਹੈ । ਵਿਆਹ ਹੋਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਨਾਮ ਦੇ ਨਾਲ ‘ਮਿਸੇਜ਼ ਸਿੰਘ’ ਲਗਾਉਂਦੇ ਹੋਏ ਇਸ ਦਾ ਆਫੀਸ਼ੀਅਲ ਐਲਾਨ ਕੀਤਾ ।

 

View this post on Instagram

 

43K Reels already on our #NehuDaVyah Song ?? Thank youuu Everyone ???@rohanpreetsingh ♥️ #NehuPreet #ReelItFeelIt

A post shared by Neha Kakkar (Mrs. Singh) (@nehakakkar) on

ਨੇਹਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਨੇਹਾ ਕੱਕੜ(ਮਿਸੇਜ਼ ਸਿੰਘ)’ ਨੇਹਾ ਨੇ 24 ਅਕਤੂਬਰ ਨੂੰ ਪਰਿਵਾਰ ਵਾਲਿਆਂ ਅਤੇ ਦੋਸਤਾਂ ਦੀ ਮੌਜੂਦਗੀ ‘ਚ ਰੋਹਨਪ੍ਰੀਤ ਦੇ ਨਾਲ ਵਿਆਹ ਕਰਵਾਇਆ ਸੀ ।

You may also like