ਇਸ ਤਰ੍ਹਾਂ ਪੰਜਾਬੀ ਗੱਭਰੂ ਰੋਹਨਪ੍ਰੀਤ ਨੇ ਨੇਹਾ ਕੱਕੜ ਨੂੰ ਕੀਤਾ ਸੀ ਵਿਆਹ ਦੇ ਲਈ ਪ੍ਰਪੋਜ਼, ਤਸਵੀਰਾਂ ਆਈਆਂ ਸਾਹਮਣੇ, ਵਿਆਹ ਦੇ ਲਈ ਪਰਿਵਾਰ ਦੇ ਨਾਲ ਦਿੱਲੀ ਲਈ ਭਰੀ ਉਡਾਨ

written by Lajwinder kaur | October 22, 2020

ਬਾਲੀਵੁੱਡ ਸਿੰਗਰ ਨੇਹਾ ਕੱਕੜ ਜੋ ਕਿ ਆਪਣੇ ਵਿਆਹ ਨੂੰ ਲੈ ਕੇ ਖੂਬ ਸੁਰਖੀਆਂ ‘ਚ ਬਣੇ ਹੋਏ ਨੇ । ਉਹ ਬਹੁਤ ਜਲਦ ਦੁਲਹਣ ਬਣ ਵਾਲੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਰੋਕੇ ਤੋਂ ਬਾਅਦ ਪ੍ਰਪੋਜ਼ ਕਰਨ ਵਾਲੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ । nehupreet roka ceremony

ਹੋਰ ਪੜ੍ਹੋ : ਅਨੁਸ਼ਕਾ ਸ਼ਰਮਾ ਨੇ ਬੇਬੀ ਬੰਪ ਨਾਲ ਸ਼ੇਅਰ ਕੀਤੀਆਂ ਨਵੀਆਂ ਤਸਵੀਰਾਂ, ਦੋ ਮਿਲੀਅਨ ਤੋਂ ਵੀ ਵੱਧ ਆਏ ਲਾਈਕਸ

ਇਨ੍ਹਾਂ ਤਸਵੀਰਾਂ ‘ਚ ਰੋਹਨ ਦੇ ਨਾਲ ਨੇਹਾ ਬਹੁਤ ਖੁਸ਼ ਨਜ਼ਰ ਆ ਰਹੀ ਹੈ । ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, ‘ਇਸ ਦਿਨ ਰੋਹਨ ਨੇ ਮੈਨੂੰ ਪ੍ਰਪੋਜ਼ ਕੀਤਾ ਸੀ । ਰੋਹਨ ਤੇਰੇ ਨਾਲ ਜ਼ਿੰਦਗੀ ਹੋਰ ਜ਼ਿਆਦਾ ਖ਼ੂਬਸੂਰਤ ਲੱਗ ਰਹੀ ਹੈ’ । ਇਸ ਪੋਸਟ ਉੱਤੇ ਕੁਝ ਹੀ ਸਮੇਂ ‘ਚ ਲੱਖਾਂ ਦੀ ਗਿਣਤੀ ‘ਚ ਲਾਈਕਸ ਆ ਚੁੱਕੇ ਨੇ ।

inside pic of neha kakkar pic

ਦੱਸ ਦਈਏ ਨੇਹਾ ਕੱਕੜ ਨੇ ਵਿਆਹ ਦੇ ਲਈ ਦਿੱਲੀ ਲਈ ਉਡਾਨ ਭਰ ਲਈ ਹੈ । ਉਨ੍ਹਾਂ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀਡੀਓ ਸ਼ੇਅਰ ਕੀਤੀ ਹੈ ਜਿਸ ‘ਤੇ ਲਿਖਿਆ ਹੈ #NehuPreet Ki Wedding  । ਵੀਡੀਓ ‘ਚ ਉਹ ਆਪਣੀ ਭੈਣ ਸੋਨੂੰ ਕੱਕੜ ਤੇ ਟੋਨੀ ਕੱਕੜ ਦੇ ਨਾਲ ਨਜ਼ਰ ਆ ਰਹੀ ਹੈ ।

 

inside pic of neha kakkar instagram story

 

View this post on Instagram

 

The day He proposed to Me!! ??? @rohanpreetsingh Life is more beautiful with You ♥️?? #NehuPreet #NehuDaVyah

A post shared by Neha Kakkar (@nehakakkar) on

 

You may also like