
ਨੇਹਾ ਕੱਕੜ (Neha Kakkar) ਇੱਕ ਅਜਿਹੀ ਗਾਇਕਾ ਹੈ ਜਿਸ ਨੇ ਬਹੁਤ ਮਿਹਨਤ ਦੇ ਨਾਲ ਬਾਲੀਵੁੱਡ ਇੰਡਸਟਰੀ ‘ਚ ਆਪਣੀ ਜਗ੍ਹਾ ਬਣਾਈ ਹੈ । ਉਸ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਹੁਣ ਉਸ ਦਾ ਇੱਕ ਵੀਡੀਓ (Video) ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਨੂੰ ਪੰਜ-ਪੰਜ ਸੌ ਦੇ ਨੋਟ ਵੰਡਦੀ ਹੋਈ ਨਜ਼ਰ ਆ ਰਹੀ ਹੈ।ਪਰ ਇਸੇ ਦੌਰਾਨ ਨੇਹਾ ਕੱਕੜ ਦੇ ਨਾਲ ਕੁਝ ਅਜਿਹਾ ਹੁੰਦਾ ਹੈ ਕਿ ਉਹ ਮੁਸੀਬਤ ‘ਚ ਫਸ ਜਾਂਦੀ ਹੈ ।ਕਿਉਂਕਿ ਨੇਹਾ ਨੂੰ ਪੈਸੇ ਵੰਡਦੇ ਦੇਖ ਕਈ ਲੋਕ ਉਸ ਦੀ ਕਾਰ ਕੋਲ ਇਕੱਠੇ ਹੋ ਗਏ ਅਤੇ ਉਸ ਨੂੰ ਘੇਰ ਲਿਆ।

ਹੋਰ ਪੜ੍ਹੋ : ਅਫਸਾਨਾ ਖ਼ਾਨ ਇਸ ਦਿਨ ਵਿਆਹ ਦੇ ਬੰਧਨ ‘ਚ ਬੱਝੇਗੀ, ਵਿਆਹ ਦੇ ਕਾਰਡ ਵੰਡ ਰਹੀ ਅਫਸਾਨਾ ਖ਼ਾਨ
ਪੈਸੇ ਲੈਣ ਲਈ ਲੋਕਾਂ ਨੇ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਨੇਹਾ ਘਬਰਾ ਗਈ ਅਤੇ ਆਪਣੀ ਕਾਰ ਦੀ ਖਿੜਕੀ ਨੂੰ ਬੰਦ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਨੇਹਾ ਕੱਕੜ ਅਜਿਹੀ ਗਾਇਕਾ ਹੈ ਜੋ ਬੁਲੰਦੀਆਂ ‘ਤੇ ਪਹੁੰਚਣ ਦੇ ਬਾਵਜੂਦ ਆਪਣੇ ਪਿਛੋਕੜ ਨੂੰ ਨਹੀਂ ਭੁੱਲੀ ।

ਕੋਈ ਸਮਾਂ ਸੀ ਜਦੋਂ ਉਹ ਮਾਤਾ ਦੀਆਂ ਭੇਂਟਾਂ ਗਾਉਂਦੀ ਹੁੰਦੀ ਸੀ ਅਤੇ ਭੈਣ ਸੋਨੂੰ ਕੱਕੜ ਦੇ ਨਾਲ ਜਗਰਾਤਿਆਂ ‘ਚ ਗਾਉਣ ਦੇ ਲਈ ਜਾਂਦੀ ਸੀ । ਇੱਕ ਗਰੀਬ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਨੇਹਾ ਅਕਸਰ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦੀ ਹੋਈ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕਈ ਸਟੋਰੀਜ਼ ਸ਼ੇਅਰ ਕਰਦੀ ਰਹਿੰਦੀ ਹੈ ਕਿ ਕਿਸ ਤਰ੍ਹਾਂ ਉਸ ਨੇ ਅਤੇ ਉਸ ਦੇ ਪਰਿਵਾਰ ਨੇ ਬੁਰੇ ਦਿਨ ਦੇਖੇ ਸਨ ।
View this post on Instagram
ਇਸ ਲਈ ਨੇਹਾ ਕੱਕੜ ਗਰੀਬੀ ਅਤੇ ਗਰੀਬਆਂ ਦੀਆਂ ਸਮੱਸਿਆਵਾਂ ਤੋਂ ਬਹੁਤ ਚੰਗੀ ਤਰ੍ਹਾਂ ਵਾਕਫ ਹੈ ਅਤੇ ਅਕਸਰ ਸ਼ੋਅ ਦੇ ਦੌਰਾਨ ਵੀ ਉਹ ਲੋਕਾਂ ਦੀ ਮਦਦ ਕਰਦੀ ਦਿਖਾਈ ਦਿੰਦੀ ਹੈ । ਪਰ ਰਾਤ ਦੇ ਸਮੇਂ ਲੋੜਵੰਦ ਲੋਕਾਂ ਦੀ ਮਦਦ ਲਈ ਗਈ ਨੇਹਾ ਕੱਕੜ ਇਸ ਵਾਰ ਮੁਸੀਬਤ ‘ਚ ਫਸ ਗਈ ।