
ਬਾਲੀਵੁੱਡ ਦੇ ਮਸ਼ਹੂਰ ਗਾਇਕ ਜੋੜੀ ਨੇਹਾ ਕੱਕੜ (Neha Kakkar) ਅਤੇ ਰੋਹਨਪ੍ਰੀਤ ਸਿੰਘ (Rohanpreet Singh) ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲੇ ‘ਚ ਚੋਰੀ ਦੀ ਵਾਰਦਾਤ ਦਾ ਸ਼ਿਕਾਰ ਹੋ ਗਏ ਹਨ । ਦੋਵੇਂ ਮੰਡੀ ਜ਼ਿਲੇ (Mandi) ਦੇ ਇੱਕ ਨਾਮੀ ਹੋਟਲ ‘ਚ ਠਹਿਰੇ ਹੋਏ ਸਨ । ਜਿੱਥੇ ਉਨ੍ਹਾਂ ਦੀ ਐਪਲ ਵਾਚ, ਆਈ ਫੋਨ ਅਤੇ ਹੀਰੇ ਦੀ ਅੰਗੂਠੀ ਚੋਰੀ ਹੋ ਗਈ ਹੈ ।
ਹੋਰ ਪੜ੍ਹੋ : ਨੇਹਾ ਕੱਕੜ ਅਤੇ ਰੋਹਨਪ੍ਰੀਤ ਦਾ ਨਵਾਂ ਗੀਤ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ
ਮੌਕੇ ‘ਤੇ ਪਹੁੰਚੀ ਪੁਲਿਸ ਨੇ ਸ਼ਿਕਾਇਤ ਮਿਲਦੇ ਹੀ ਇਸ ਮਾਮਲੇ ‘ਚ ਛਾਣਬੀਣ ਸ਼ੁਰੂ ਕਰ ਦਿੱਤੀ ਹੈ । ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਦੀ ਰਾਤ ਨੂੰ ਰੋਹਨਪ੍ਰੀਤ ਇਸ ਹੋਟਲ ‘ਚ ਰੁਕੇ ਸਨ ਅਤੇ ਸਵੇਰੇ ਜਦੋਂ ਉਨ੍ਹਾਂ ਨੇ ਵੇਖਿਆ ਤਾਂ ਮੇਜ਼ ‘ਤੇ ਨਾਂ ਤਾਂ ਉਨ੍ਹਾਂ ਦੀ ਘੜੀ ਸੀ, ਨਾ ਫੋਨ ਅਤੇ ਨਾਂ ਹੀ ਅੰਗੂਠੀ ।

ਹੋਰ ਪੜ੍ਹੋ : ਨੇਹਾ ਕੱਕੜ ਦੇ ਇੰਸਟਾਗ੍ਰਾਮ ‘ਤੇ ਹੋਏ 69 ਮਿਲੀਅਨ ਫਾਲੋਵਰਸ, ਗਾਇਕਾ ਨੇ ਜਤਾਈ ਖੁਸ਼ੀ
ਪੁਲਿਸ ਹੋਟਲ ਦੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ ਤਾਂ ਕਿ ਚੋਰੀ ਦੀ ਵਾਰਦਾਤ ਦਾ ਪਤਾ ਲਗਾਇਆ ਜਾ ਸਕੇ । ਇਸ ਦੇ ਨਾਲ ਹੋਟਲ ਦੇ ਮੁਲਾਜ਼ਮਾਂ ਤੋਂ ਵੀ ਇਸ ਮਾਮਲੇ ‘ਚ ਪੁੱਛਗਿੱਛ ਕੀਤੀ ਜਾ ਰਹੀ ਹੈ । ਇਸ ਮਾਮਲੇ ਦੀ ਪੁਸ਼ਟੀ ਪੁਲਿਸ ਅਫ਼ਸਰ ਸ਼ਾਲਿਨੀ ਅਗਨੀਹੋਤਰੀ ਨੇ ਕੀਤੀ ਹੈ ।

ਉਨ੍ਹਾਂ ਮੁਤਾਬਕ ਹੋਟਲ ਦੇ ਸਟਾਫ ਤੋਂ ਵੀ ਇਸ ਮਾਮਲੇ ‘ਚ ਪੁੱਛਗਿੱਛ ਕੀਤੀ ਜਾ ਰਹੀ ਹੈ ।ਦੱਸ ਦਈਏ ਕਿ ਗਾਇਕਾ ਨੇਹਾ ਕੱਕੜ ਵਾਂਗ ਉਨ੍ਹਾਂ ਦੇ ਪਤੀ ਵੀ ਮਸ਼ਹੂਰ ਗਾਇਕ ਹਨ ਅਤੇ ਇੱਕ ਸਾਲ ਪਹਿਲਾਂ ਹੀ ਦੋਵੇਂ ਵਿਆਹ ਦੇ ਬੰਧਨ ‘ਚ ਬੱਝੇ ਹਨ ।
View this post on Instagram