ਹੁਣ ਮੋਗਲੀ 'ਚ ਲੱਗੇਗਾ ਬਾਲੀਵੁੱਡ ਦਾ ਤੜਕਾ, ਦੇਖੋ ਬਾਲੀਵੁੱਡ ਦਾ ਕਿਹੜਾ ਸਿਤਾਰਾ ਨਿਭਾਏਗਾ ਕਿਸ ਦਾ ਕਿਰਦਾਰ

written by Lajwinder kaur | November 22, 2018

ਹੁਣ ਮੋਗਲੀ 'ਚ ਲੱਗੇਗਾ ਬਾਲੀਵੁੱਡ ਦਾ ਤੜਕਾ, ਦੇਖੋ ਬਾਲੀਵੁੱਡ ਦਾ ਕਿਹੜਾ ਸਿਤਾਰਾ ਨਿਭਾਏਗਾ ਕਿਸ ਦਾ ਕਿਰਦਾਰ: ਹਾਂ ਜੀ ਅਸੀਂ ਗੱਲ ਕਰ ਰਹੇ ਹਾਂ ਨੱਬੇ ਦੇ ਦੌਰ ਦੇ ਸਭ ਤੋਂ ਪ੍ਰਸਿੱਧ ਸ਼ੋਅ ਮੌਗਲੀ ਦੀ ਜਿਸ ਨੂੰ ਅੱਜ ਵੀ ਉਹਨਾਂ ਹੀ ਪਸੰਦ ਕੀਤਾ ਜਾਂਦਾ ਹੈ ਜਿੰਨਾ ਕੇ ‘90 ਦੇ ਸਮੇਂ ਚ ਕੀਤਾ ਜਾਂਦਾ ਸੀ। ਇਕ ਵਾਰ ਫੇਰ ਤੋਂ ਮੋਗਲੀ ਨੂੰ ਨਵੇਂ ਅੰਦਾਜ਼ ‘ਚ ਪੇਸ਼ ਕੀਤਾ ਜਾ ਰਿਹਾ ਹੈ । ਇਸ ਵਾਰ Netflix ‘ਮੋਗਲੀ ਲੇਜੇਂਡ ਓਫ ਦਾ ਜੰਗਲ’ ਦਾ ਹਿੰਦੀ ਵਰਜ਼ਨ ਚ ਲੈ ਕੇ ਆ ਰਹੇ ਨੇ।

kareen kapoor khan and madhuri dixit

ਹੋਰ ਪੜ੍ਹੋ: ਪ੍ਰਿੰਸ ਨਰੂਲਾ ਨੇ ਯੁਵਿਕਾ ਦੇ ਹੱਥ ‘ਤੇ ਲਗਾਈ ਮਹਿੰਦੀ, ਵੀਡੀਓ ਵਾਇਰਲ

ਆਉ ਤੁਹਾਨੂੰ ਦੱਸਦੇ ਹਾਂ ਕਿ ਇਸ ਵਾਰ ਕਿ ਖਾਸ ਹੈ, 5 ਮਹਾਂਰਥੀ ਬਾਲੀਵੁੱਡ ਐਕਟਰ ਇਸ ਚ ਸ਼ਾਮਿਲ ਹੋਣਗੇ। ਦੱਸ ਦੇਈਏ ਇਸ ‘ਚ ਅਨਿਲ ਕਪੂਰ, ਮਾਧੁਰੀ ਦੀਕਸ਼ਿਤ, ਜੈਕੀ ਸ਼ਰਾਫ,  ਬਿੱਗ ਬੀ ਦੇ ਸਪੁੱਤਰ ਅਭਿਸ਼ੇਕ ਬੱਚਨ ਤੇ ਕਰੀਨਾ ਕਪੂਰ ਖਾਨ ਅਪਣੀ ਆਵਾਜ਼ ਦੇਣਗੇ।anil kapoor mowgli ਤੇ ਆਉਣ ਵਾਲੀ ਮੋਗਲੀ ਮੂਵੀ ਜਿਸਦਾ ਭਾਰਤ 'ਚ ਹਿੰਦੀ ਵਰਜ਼ਨ ਰਿਲੀਜ਼ ਹੋਣ ਜਾ ਰਿਹਾ ਹੈ। ਉਸ ਲਈ ਹਿੰਦੀ ਮੂਵੀ ਦੇ ਸੁਪਰ ਸਟਾਰ ਇਸ ਲਈ ਅਪਣੀ ਆਵਾਜ਼ ਦੇ ਕੇ ਇਸ ਮੂਵੀ ‘ਚ ਚਾਰ ਚੰਦ ਲਗਾਉਣਗੇ।mowgli movie netflix

ਹੋਰ ਪੜ੍ਹੋ: ਵਰੁਣ ਧਵਨ ਨੇ ਇਕ ਵਾਰ ਫਿਰ ਉਤਾਰੀ ਸਲਮਾਨ ਖਾਨ ਦੀ ਨਕਲ, ਵੀਡੀਓ ਵਾਇਰਲ

ਨੇਟਫਲਿਕਸ ਵਾਲਿਆਂ ਨੇ ਫਿਲਮੀ ਸਿਤਾਰਿਆਂ ਨੂੰ ਮੋਗਲੀ ਮੂਵੀ ਦਾ ਹਿੱਸਾ ਬਣਨ ਲਈ ਚੁਣਿਆ ਹੈ। ਅਨਿਲ ਕਪੂਰ ਦੇਣਗੇ ‘ਭਾਲੂ’ ਦੇ ਕਿਰਦਾਰ ਲਈ ਆਵਾਜ਼, ਮਾਧੁਰੀ ਦੀਕਸ਼ਿਤ ‘ਨਿਸ਼ਾ’ ਲਈ , ਜ਼ੈਕੀ ਸ਼ਰਾਫ ‘ਸ਼ੇਰ ਖਾਨ’ ਲਈ, ਅਭਿਸ਼ੇਕ ਬੱਚਨ ‘ਭਗੀਰਾ’ ਲਈ ਤੇ ਕਰੀਨਾ ਕਪੂਰ ਖਾਨ ‘ਕਾ’ ਲਈ ਅਪਣੀ ਆਵਾਜ਼ ਦੇਣਗੇ।

 

 

ਇਸ ਮੂਵੀ ਦਾ ਟ੍ਰੇਲਰ 27 ਨਵੰਬਰ ਨੂੰ ਰਿਲੀਜ਼ ਹੋਵੇਗਾ ਤੇ ਗਲੋਬਲ ਪ੍ਰੀਮਿਅਰ Netflix ਤੇ 7 ਦਸੰਬਰ 2018 ਨੂੰ ਹੋਵੇਗਾ।

 

-PTC Punjabi

You may also like