
ਪੰਜਾਬੀ ਗਾਇਕ ਹਰਭਜਨ ਮਾਨ (Harbhajan Mann) ਹਾਲ ਹੀ ‘ਚ ਆਪਣੇ ਵਿਦੇਸ਼ ਟੂਰ ਨੂੰ ਪੂਰਾ ਕਰਨ ਤੋਂ ਬਾਅਦ ਹੁਣ ਰਿਲੈਕਸ ਮੂਡ ‘ਚ ਹਨ । ਉਨ੍ਹਾਂ ਨੇ ਆਪਣੇ ਵਿਦੇਸ਼ ਟੂਰ ਬਾਰੇ ਬੀਤੇ ਦਿਨੀਂ ਜਾਣਕਾਰੀ ਸਾਂਝੀ ਵੀ ਕੀਤੀ ਸੀ । ਹਰਭਜਨ ਮਾਨ ਅਤੇ ਉਨ੍ਹਾਂ ਦੀ ਪਤਨੀ (Wife) ਇੱਕਠਿਆਂ ਦੀਆਂ ਕਈ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਪਰ ਬੀਤੇ ਦਿਨ ਇੱਕ ਸ਼ਖਸ ਦੇ ਵੱਲੋਂ ਅਜਿਹਾ ਕਮੈਂਟ ਉਨ੍ਹਾਂ ‘ਤੇ ਕੀਤਾ ਗਿਆ ।

ਹੋਰ ਪੜ੍ਹੋ : ਉਰਫੀ ਜਾਵੇਦ ਨੇ ਸਾਂਝੀਆਂ ਕੀਤੀਆਂ ਦੁਲਹਨ ਦੇ ਲਿਬਾਸ ‘ਚ ਤਸਵੀਰਾਂ, ਲੋਕ ਹੋਏ ਹੈਰਾਨ, ਕਿਹਾ ‘ਅੱਜ ਤਾਂ ਰੱਬ ਵੀ ਖੁਸ਼ ਹੋਵੇਗਾ’
ਜਿਸ ਦਾ ਜਵਾਬ ਹਰਮਨ ਮਾਨ ਨੇ ਬੜੇ ਹੀ ਖੂਬਸੂਰਤ ਅੰਦਾਜ਼ ‘ਚ ਦਿੱਤਾ ।ਦਰਅਸਲ ਹਰਭਜਨ ਮਾਨ ਦੇ ਨਾਲ ਉਨ੍ਹਾਂ ਦੀ ਤਸਵੀਰ ‘ਤੇ ਕਿਸੇ ਨੇ ਕਮੈਂਟ ਕੀਤਾ ‘ਬੁੱਢਾ ਬੁੱਢੀ’ । ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇਸ ਦਾ ਜਵਾਬ ਦਿੰਦਿਆਂ ਕਿਹਾ ਕਿ ‘ਸਾਡੀ ਇਸ ਪੋਸਟ ਤੇ ਇਸ ਸ਼ਖਸ ਨੇ ਇਹ ਕਮੈਂਟ ਕੀਤਾ।

ਹੋਰ ਪੜ੍ਹੋ : ਨੀਰੂ ਬਾਜਵਾ ਆਪਣੀ ਭੈਣ ਸਬਰੀਨਾ ਬਾਜਵਾ ਦੇ ਨਾਲ ਮਸਤੀ ਕਰਦੀ ਆਈ ਨਜ਼ਰ, ਵੇਖੋ ਵੀਡੀਓ
ਮੈਂ ਇੱਕ ਗੱਲ ਸਾਫ਼ ਕਰ ਦੇਣਾ ਚਾਹੁੰਦੀ ਹਾਂ ਕਿ ਸਮੇਂ ਦੇ ਨਾਲ ਸਾਡੀ ਉਮਰ ਵਧ ਰਹੀ ਹੈ ਤੇ ਇਸ ਦੇ ਲਈ ਅਸੀਂ ਹਰਗਿਜ਼ ਕਿਸੇ ਕੋਲੋਂ ਮੁਆਫ਼ੀ ਨਹੀਂ ਮੰਗਾਂਗੇ। ਕਿਉਂਕਿ ਸਾਨੂੰ ਪਤਾ ਹੈ ਕਿ ਇੱਥੇ ਤੱਕ ਪਹੁੰਚਣ ਲਈ ਅਸੀਂ ਕਿੰਨੀ ਮਿਹਨਤ ਕੀਤੀ ਹੈ’। ਹਰਮਨ ਮਾਨ ਵੱਲੋਂ ਦਿੱਤੇ ਗਏ ਇਸ ਜਵਾਬ ਤੋਂ ਇਸ ਸ਼ਖਸ ਦੀ ਬੋਲਤੀ ਬੰਦ ਹੋ ਗਈ ।
ਸੋਸ਼ਲ ਮੀਡੀਆ ‘ਤੇ ਅਕਸਰ ਕੁਝ ਲੋਕਾਂ ਦੇ ਕਾਰਨ ਕਈ ਵਾਰ ਸੈਲੀਬ੍ਰੇਟੀਜ਼ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ । ਕਿਉਂਕਿ ਕੁਝ ਲੋਕ ਸਿਰਫ਼ ਨੈਗੇਟੀਵਿਟੀ ਫੈਲਾਉਣ ਲਈ ਹੀ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੇ ਹਨ।
View this post on Instagram