ਦੀਪਿਕਾ-ਰਣਵੀਰ ਦੇ ਵਿਆਹ ਦੀਆਂ ਕੁਝ ਹੋਰ ਤਸਵੀਰਾਂ ਹੋਈਆਂ ਵਾਇਰਲ, ਦੇਖੋ ਤਸਵੀਰਾਂ 

written by Rupinder Kaler | November 17, 2018

ਬਾਲੀਵੁੱਡ ਐਕਟਰੈੱਸ ਦੀਪਿਕਾ ਅਤੇ ਰਣਵੀਰ ਸਿੰਘ ਹਮੇਸ਼ਾ ਲਈ ਇੱਕ ਦੂਜੇ ਦੇ ਹੋ ਗਏ ਹਨ । ਇਸ ਜੋੜੇ ਨੇ ਕੋਂਕਣੀ ਅਤੇ ਸਿੰਧੀ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ ਹੈ । ਇਹ ਵਿਆਹ ਸੱਤ ਸਮੁੰਦਰ ਪਾਰ ਇਟਲੀ ਵਿੱਚ ਹੋਇਆ ਹੈ । ਹੁਣ ਇੱਕ ਵਾਰ ਫਿਰ ਇਸ ਵਿਆਹ ਦੀਆਂ ਕੁਝ ਤਸਵੀਰਾਂ ਵਾਇਰਲ ਹੋਈਆਂ ਹਨ । ਇਹਨਾਂ ਤਸਵੀਰਾਂ ਵਿੱਚ ਦੀਪਿਕਾ ਅਤੇ ਰਣਵੀਰ ਆਪਣੇ-ਆਪਣੇ ਰਿਸ਼ਤੇਦਾਰਾਂ ਦੇ ਨਾਲ ਨਜ਼ਰ ਆ ਰਹੇ ਹਨ ।ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ ।

ਹੋਰ ਵੇਖੋ : ਪਹਿਲਾਂ ਤੋਂ ਬੇਹੱਦ ਪਤਲੀ ਹੋਈ ਸੋਨਾਕਸ਼ੀ ਸਿਨ੍ਹਾ, ਬੋਲਡ ਤਸਵੀਰਾਂ ਹੋਈਆਂ ਵਾਇਰਲ

Deepika and Ranveer wedding inside pics Deepika and Ranveer wedding inside pics

ਪ੍ਰਸ਼ੰਸਕ ਇਹਨਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ । ਖਬਰਾਂ ਮੁਤਾਬਿਕ ਰਣਵੀਰ ਅਤੇ ਦੀਪਿਕਾ ਆਪਣੇ ਪਰਿਵਾਰ ਦੇ ਨਾਲ ਹਾਲੇ ਵੀ ਇਟਲੀ ਵਿੱਚ ਹੀ ਹਨ ਤੇ ਇਹ ਜੋੜਾ ਆਪਣੇ ਪਰਿਵਾਰ ਦੇ ਨਾਲ ਹੀ ਭਾਰਤ ਵਾਪਿਸ ਆਵੇਗਾ ।

ਹੋਰ ਵੇਖੋ : ‘ਕੱਟ ਫੀਦਰ’ ਲਗਾ ਕੇ ਕਿਸ ‘ਤੇ ਕਹਿਰ ਢਾਅ ਰਹੀ ਹੈ ਗੁਰਲੇਜ਼ ਅਖਤਰ

Deepika and Ranveer wedding inside pics Deepika and Ranveer wedding inside pics

ਦੱਸ ਦਿੰਦੇ ਹਾਂ ਕਿ ਦੀਪਿਕਾ ਅਤੇ ਰਣਵੀਰ ਨੇ ਬੁੱਧਵਾਰ ਨੂੰ ਕੋਂਕਣੀ ਅਤੇ ਵੀਰਵਾਰ ਨੂੰ ਸਿੰਧੀ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ ਹੈ । ਇਸ ਖਾਸ ਮੌਕੇ 'ਤੇ ਦੋਵੇ ਬਹੁਤ ਖੁਸ਼ ਨਜ਼ਰ ਆ ਰਹੇ ਸਨ । ਖਬਰਾਂ ਮੁਤਾਬਿਕ 18 ਨਵੰਬਰ ਨੂੰ ਰਣਵੀਰ-ਦੀਪਿਕਾ ਭਾਰਤ ਵਾਪਿਸ ਪਰਤ ਰਹੇ ਹਨ ।

ਹੋਰ ਵੇਖੋ : ਜੱਟ ਦਾ ਪਜਾਮਾ ਮੋਡੀਫਾਈ ਕਰਕੇ ਮਰ ਜਾਣੀ ਨੇ ਪਾ ਲਿਆ ਪਲਾਜ਼ੋ

ਉਹਨਾਂ ਦਾ ਪਹਿਲਾਂ ਰਿਸੇਪਸ਼ਨ 21 ਨਵੰਬਰ ਨੂੰ ਹੋਵੇਗਾ ਜਦੋਂ ਕਿ ਦੂਜਾ ਰਿਸੇਪਸ਼ਨ ਮੁਬੰਈ ਵਿੱਚ 28 ਨਵੰਬਰ ਨੂੰ ਹੋਵੇਗਾ, ਜਿਸ ਵਿੱਚ ਬਾਲੀਵੁੱਡ ਦੇ ਸਿਤਾਰੇ ਦੀਪਿਕਾ ਤੇ ਰਣਵੀਰ ਨੂੰ ਵਿਆਹ ਦੀਆਂ ਵਧਾਈਆਂ ਦੇਣਗੇ ।

You may also like