ਸੋਨਮ ਕਪੂਰ ਦੇ ਘਰ ਆਇਆ ਨਵਾਂ ਮਹਿਮਾਨ, ਤਸਵੀਰਾਂ ਕੀਤੀਆਂ ਸਾਂਝੀਆਂ

written by Shaminder | July 26, 2021

ਸੋਨਮ ਕਪੂਰ ਦੇ ਘਰ ਨਵਾਂ ਮਹਿਮਾਨ ਆਇਆ ਹੈ । ਇਸ ਮਹਿਮਾਨ ਦੇ ਨਾਲ ਸੋਨਮ ਨੇ ਸਭ ਨੂੰ ਮਿਲਵਾਇਆ ਹੈ । ਜੇ ਤੁਸੀਂ ਸੋਚ ਰਹੇ ਹੋਵੋਗੇ ਕਿ ਸੋਨਮ ਕਪੂਰ ਦੇ ਘਰ ਕਿਸੇ ਬੱਚੇ ਨੇ ਜਨਮ ਲਿਆ ਹੈ ਤਾਂ ਤੁਹਾਡਾ ਇਹ ਸੋਚਣਾ ਗਲਤ ਹੈ । ਕਿਉਂਕਿ ਉਸ ਦੇ ਘਰ ਇਹ ਮਹਿਮਾਨ ਕੋਈ ਬੱਚਾ ਨਹੀਂ, ਬਲਕਿ ਉਨ੍ਹਾਂ ਦਾ ਨਵਾਂ ਡੌਗੀ ਹੈ । ਜਿਸ ਦੀ ਤਸਵੀਰ ਸੋਨਮ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ ।

Sonam Kapoor,,

ਹੋਰ ਪੜ੍ਹੋ : ਸੋਨੂੰ ਸੂਦ ਮੋਗਾ ਪਹੁੰਚ ਕੇ ਤੰਦੂਰ ‘ਤੇ ਪਕਾ ਰਹੇ ਰੋਟੀ, ਸਭ ਨੂੰ ਖਾਣ ਦਾ ਭੇਜਿਆ ਸੱਦਾ  

Sonam kapoor ,,,

ਇਸ ਤਸਵੀਰ ‘ਚ ਉਹ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੈ ।ਇਸ ਤਸਵੀਰ ‘ਚ ਸੋਨਮ ਨੇ ਡੈਨਿਮ ਦੀ ਲੌਂਗ ਡਰੈੱਸ ਪਾਈ ਹੋਈ ਹੈ । ਇਸ ਦੇ ਨਾਲ ਉਸ ਨੇ ਆਪਣੇ ਡੌਗੀ ਨੂੰ  ਮੈਚਿੰਗ ਡਰੈੱਸ ਪਾਈ ਹੋਈ ਹੈ । ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਮੈਂ ਤੁਹਾਨੂੰ ਆਪਣੇ ਪਰਿਵਾਰ ਦੇ ਨਵੇਂ ਮੈਂਬਰ ਦੇ ਨਾਲ ਮਿਲਵਾਉਂਦੀ ਹਾਂ, ਇਹ ਹੈ ਰਸੇਲ ਕਰੋਅ ਕਪੂਰ, ਇੱਥੇ ਵੇਖੋ ਉਸ ਨਾਲ ਮੇਰੇ ਨਾਲ ਖੁਸ਼ੀ ਦੇ ਪਲਾਂ ਦੀ ਇੱਕ ਝਲਕ’।

Sonam Kapoor,

ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਸੋਨਮ ਕਪੂਰ ਬੀਤੇ ਦਿਨੀਂ ਲੰਡਨ ਤੋਂ ਮੁੰਬਈ ਵਾਪਸ ਪਰਤ ਆਈ ਹੈ ।ਜਿੱਥੇ ਏਅਰਪੋਰਟ ‘ਤੇ ਉਹ ਆਪਣੇ ਪਿਤਾ ਨੂੰ ਮਿਲ ਕੇ ਭਾਵੁਕ ਦਿਖਾਈ ਦੇ ਰਹੀ ਸੀ ।

 

View this post on Instagram

 

A post shared by Sonam K Ahuja (@sonamkapoor)

You may also like