ਹਸ਼ਮਤ ਸੁਲਤਾਨਾ ਦੀ ਆਵਾਜ਼ ‘ਚ ਫ਼ਿਲਮ ‘ਸਨੋਮੈਨ’ ਦਾ ਨਵਾਂ ਗੀਤ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

written by Shaminder | November 23, 2022 05:56pm

ਨੀਰੂ ਬਾਜਵਾ (Neeru Bajwa) ਦੀ ਫ਼ਿਲਮ ‘ਸਨੋਮੈਨ’ (Snowman) ਦਾ ਨਵਾਂ ਗੀਤ ‘ਦਿਨ ਸੋਹਣਾ’ (Din Sohna)  ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਹਸ਼ਮਤ ਸੁਲਤਾਨਾ ਨੇ ਗਾਇਆ ਹੈ ਅਤੇ ਗੀਤ ਦੇ ਬੋਲ ਕੁਲਸ਼ਾਨ ਸੰਧੂ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਦਿੱਤਾ ਹੈ ਜੇ.ਕੇ ਦੇ ਵੱਲੋਂ। ਇਸ ਗੀਤ ਨੂੰ ਨੀਰੂ ਬਾਜਵਾ ਦੇ ਨਾਲ-ਨਾਲ ਇੱਕ ਵਿਦੇਸ਼ੀ ਕਲਾਕਾਰ ਦੇ ਉੱਤੇ ਫ਼ਿਲਮਾਇਆ ਗਿਆ ਹੈ ।

Neeru Bajwa ,, Image Source : Youtube

ਹੋਰ ਪੜ੍ਹੋ : ਹੰਸਿਕਾ ਮੋਟਵਾਨੀ ਦੇ ਪ੍ਰੀ-ਵੈਡਿੰਗ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਆਈਆਂ ਸਾਹਮਣੇ

ਬੀਤੇ ਦਿਨੀਂ ਇਸ ਫ਼ਿਲਮ ਦਾ ਟ੍ਰੇਲਰ ਵੀ ਰਿਲੀਜ਼ ਹੋਇਆ ਸੀ । ਜਿਸ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਸ ਫ਼ਿਲਮ ਦੇ ਮੁੱਖ ਕਿਰਦਾਰਾਂ ‘ਚ ਰਾਣਾ ਰਣਬੀਰ, ਨੀਰੂ ਬਾਜਵਾ ਅਤੇ ਜੈਜ਼ੀ ਬੀ ਨਜ਼ਰ ਆਉਣਗੇ ।

Neeru Bajwa ,, Image Source : Youtube

ਹੋਰ ਪੜ੍ਹੋ : ਅੰਬਰ ਧਾਲੀਵਾਲ ਨੇ ਬਰਥਡੇ ਸੈਲੀਬ੍ਰੇਸ਼ਨ ਦਾ ਵੀਡੀਓ ਕੀਤਾ ਸਾਂਝਾ, ਵੇਖੋ ਵੀਡੀਓ

ਫ਼ਿਲਮ ਦੇ ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਨੀਰੂ ਬਾਜਵਾ ਕਈ ਹਿੱਟ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ । ਜਦੋਂਕਿ ਜੈਜ਼ੀ ਬੀ ਲੰਮੇ ਸਮੇਂ ਬਾਅਦ ਕਿਸੇ ਪੰਜਾਬੀ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ।

Rana Ranbir And NeeruBajwa- Image Source : Youtube

ਨੀਰੂ ਬਾਜਵਾ ਜਲਦ ਹੀ ਹਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਦਿਖਾਈ ਦੇਵੇਗੀ । ਜਿਸ ਦਾ ਖੁਲਾਸਾ ਅਦਾਕਾਰਾ ਨੇ ਕੁਝ ਸਮਾਂ ਪਹਿਲਾਂ ਇੱਕ ਪੋਸਟ ਸਾਂਝੀ ਕਰਕੇ ਕੀਤਾ ਸੀ ।

You may also like