ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਰੋ ਪਈ ਨਿੱਕੀ ਤੰਬੋਲੀ, ਕਿਹਾ'ਸਿੱਧੂ ਮੂਸੇਵਾਲਾ ਸਾਡੀਆਂ ਅੱਖਾਂ ਤੋਂ ਦੂਰ ਗਿਆ ਹੈ ਦਿਲ ਤੋਂ ਨਹੀਂ’, ਵੇਖੋ ਵੀਡੀਓ

written by Shaminder | June 01, 2022

ਸਿੱਧੂ ਮੂਸੇਵਾਲਾ (Sidhu Moose wala) ਦਾ ਐਤਵਾਰ ਨੂੰ ਦਿਹਾਂਤ (Death) ਹੋ ਗਿਆ ।ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਹੀ ਨਹੀਂ ਬਾਲੀਵੁੱਡ ਦੀਆਂ ਹਸਤੀਆਂ ਨੇ ਵੀ ਦੁੱਖ ਜਤਾਇਆ ਹੈ । ਨਿੱਕੀ ਤੰਬੋਲੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਨਿੱਕੀ ਤੰਬੋਲੀ (Nikki Tamboli)  ਸਿੱਧੂ ਮੂਸੇਵਾਲਾ ਦਾ ਜ਼ਿਕਰ ਹੋਣ ‘ਤੇ ਰੋਂਦੀ ਹੋਈ ਨਜ਼ਰ ਆ ਰਹੀ ਹੈ ।

ਹੋਰ ਪੜ੍ਹੋ : ਪੱਟ ‘ਤੇ ਥਾਪੀ ਮਾਰ ਕੇ ਸਿੱਧੂ ਮੂਸੇਵਾਲਾ ਨੂੰ ਪਿਤਾ ਨੇ ਦਿੱਤੀ ਸੀ ਅੰਤਿਮ ਵਿਦਾਈ, ਦ੍ਰਿਸ਼ ਵੇਖ ਕੇ ਹਰ ਕਿਸੇ ਦੀਆਂ ਨਿਕਲ ਗਈਆਂ ਧਾਹਾਂ

ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਸਿੱਧੂ ਮੂਸੇਵਾਲਾ ਨੇ ਮੇਰੇ ਬਿੱਗ ਬੌਸ ਦੇ ਦੌਰਾਨ, ਆਪਣੇ ਗੀਤ ‘ਚ ਮੇਰੇ ਇੱਕ ਕਲਿੱਪ ਦੀ ਵਰਤੋਂ ਕੀਤੀ ਸੀ ਅਤੇ ਮੇਰੇ ਲਈ ਇਹ ਬਹੁਤ ਮਾਇਨੇ ਰੱਖਦਾ ਸੀ । ਮੈਂ ਉਸ ਦੀ ਵੱਡੀ ਫੈਨ ਸੀ ਅਤੇ ਹਮੇਸ਼ਾ ਉਸ ਦੀ ਫੈਨ ਰਹਾਂਗੀ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮੌਤ ‘ਚ ਲਾਰੇਂਸ ਬਿਸ਼ਨੋਈ ਦਾ ਨਾਮ ਆਉਣ ਤੋਂ ਬਾਅਦ ਵਧਾਈ ਗਈ ਸਲਮਾਨ ਖ਼ਾਨ ਦੀ ਸੁਰੱਖਿਆ

ਇਹ ਦਿਲ ਦਹਿਲਾਉਣ ਵਾਲਾ ਹੈ ਕਿ ਇੱਕ ਸਧਾਰਣ ਜਿਹੇ ਅਤੇ ਪਿਆਰ ਕਰਨ ਵਾਲੇ ਵਿਅਕਤੀ ਦੇ ਨਾਲ ਅਜਿਹਾ ਕੁਝ ਹੋ ਸਕਦਾ ਹੈ।ਉਹ ਸਾਡੀਆਂ ਅੱਖਾਂ ਤੋਂ ਦੂਰ ਹੋਇਆ, ਪਰ ਸਾਡੇ ਦਿਲਾਂ ਤੋਂ ਕਦੇ ਦੂਰ ਨਹੀਂ ਗਏ’।ਨਿੱਕੀ ਤੰਬੋਲੀ ਦੇ ਇਸ ਵੀਡੀਓ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਵੀ ਭਾਵੁਕ ਹੋ ਰਹੇ ਹਨ ਅਤੇ ਉਸ ਨੂੰ ਯਾਦ ਕਰ ਰਹੇ ਹਨ ।

Sidhu Moosewala Father mother ,,,-min

ਸਿੱਧੂ ਮੂਸੇਵਾਲਾ ਇੱਕ ਅਜਿਹਾ ਗਾਇਕ ਸੀ,ਜਿਸ ਨੇ ਆਪਣੀ ਗਾਇਕੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਸੀ ।ਪਰ ਅੱਜ ਉਸ ਦੇ ਇਸ ਦੁਨੀਆ ਤੋਂ ਰੁਖਸਤੀ ਕਾਰਨ ਹਰ ਕਿਸੇ ਦਾ ਦਿਲ ਟੁੱਟ ਚੁੱਕਿਆ ਹੈ । ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਕੁਝ ਦਿਨਾਂ ਬਾਅਦ ਹੀ ਵਿਆਹ ਸੀ । ਉਸ ਦਾ ਰੋਕਾ ਕੈਨੇਡਾ ਦੀ ਇੱਕ ਕੁੜੀ ਦੇ ਨਾਲ ਹੋਇਆ ਸੀ । ਕੁਝ ਸਮਾਂ ਪਹਿਲਾਂ ਹੀ ਸਿੱਧੂ ਮੂਸੇਵਾਲਾ ਨੇ ਨਵੀਂ ਹਵੇਲੀ ਤਿਆਰ ਕਰਵਾਈ ਸੀ ।

 

View this post on Instagram

 

A post shared by Voompla (@voompla)

You may also like