ਨਿੰਜਾ ਨੇ ਆਪਣੇ ਨਵਜੰਮੇ ਪੁੱਤਰ ਦਾ ਵਿਖਾਇਆ ਚਿਹਰਾ, ਬੀਤੇ ਦਿਨ ਗਾਇਕ ਦੇ ਘਰ ਪੁੱਤਰ ਨੇ ਲਿਆ ਸੀ ਜਨਮ

written by Shaminder | October 11, 2022 10:01am

ਗਾਇਕ ਅਤੇ ਅਦਕਾਰ ਨਿੰਜਾ (Ninja) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਨਵਜੰਮੇ ਬੱਚੇ (New Born Child) ਦੇ ਨਾਲ ਤਸਵੀਰ (Picture) ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਗਾਇਕ ਨੂੰ ਵਧਾਈ ਦੇ ਰਹੇ ਹਨ । ਦੱਸ ਦਈਏ ਕਿ ਬੀਤੇ ਦਿਨ ਹੀ ਗਾਇਕ ਦੇ ਘਰ ਪੁੱਤਰ ਨੇ ਜਨਮ ਲਿਆ ਸੀ ।

Ninja New born son Image Source : Instagram

ਹੋਰ ਪੜ੍ਹੋ : ਜਦੋਂ ਸਾਰੇ ਕੰਮ ਛੱਡ ਕੇ ਅਮਿਤਾਭ ਬੱਚਨ ਦੇ ਘਰ ਚਲੇ ਗਏ ਸਨ ਮੁਲਾਇਮ ਸਿੰਘ ਯਾਦਵ, ਜਾਣੋਂ ਦੋਹਾਂ ਦੀ ਦੋਸਤੀ ਦਾ ਕਿੱਸਾ

ਨਿੰਜਾ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਨਿੰਜਾ ਆਪਣੇ ਨਵਜੰਮੇ ਪੁੱਤਰ ਨੂੰ ਆਪਣੀ ਗੋਦ ‘ਚ ਲੈ ਕੇ ਬੈਠੇ ਹਨ ਅਤੇ ਪਿਆਰ ਦੇ ਨਾਲ ਚੁੰਮਦੇ ਹੋਏ ਨਜ਼ਰ ਆ ਰਹੇ ਹਨ । ਜਿਉਂ ਹੀ ਗਾਇਕ ਨੇ ਇਸ ਤਸਵੀਰ ਨੂੰ ਸ਼ੇਅਰ ਕੀਤਾ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਗਾਇਕ ਨੂੰ ਵਧਾਈਆਂ ਦੇ ਰਹੇ ਹਨ ।

ninja blessed with baby boy Image Source : Instagram

ਹੋਰ ਪੜ੍ਹੋ : ਪਰਵੀਨ ਭਾਰਟਾ ਅਤੇ ਲਵਲੀ ਨਿਰਮਾਣ ਇੱਕ ਵਾਰ ਮੁੜ ਤੋਂ ਲੈ ਕੇ ਆਏ ‘ਲਾਕੇਟ’ਗੀਤ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਦੱਸ ਦਈਏ ਕਿ ਨਿੰਜਾ ਅਤੇ ਜਸਮੀਤ ਦੀ ਇਹ ਪਹਿਲੀ ਔਲਾਦ ਹੈ । ਜਿਸ ਨੂੰ ਲੈ ਕੇ ਜੋੜੀ ਵੀ ਪੱਬਾਂ ਭਾਰ ਹੈ । ਇਸ ਤੋਂ ਪਹਿਲਾਂ ਗਾਇਕ ਪਰਮੀਸ਼ ਵਰਮਾ ਵੀ ਧੀ ਦੇ ਪਿਤਾ ਬਣੇ ਹਨ । ਇਸ ਖੁਸ਼ਖਬਰੀ ਨੂੰ ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

ninja with wife- image From instagram

ਨਿੰਜਾ ਅਤੇ ਜਸਮੀਤ ਭੰਗੜੇ ਦੀ ਕਲਾਸ ਦੌਰਾਨ ਇੱਕ ਦੂਜੇ ਨੂੰ ਮਿਲੇ ਸਨ ਅਤੇ ਇੱਥੋਂ ਹੀ ਦੋਹਾਂ ਦੀ ਲਵ ਸਟੋਰੀ ਸ਼ੁਰੂ ਹੋਈ ਸੀ । ਨਿੰਜਾ ਨੇ ਪੰਜਾਬੀ ਇੰਡਸਟਰੀ ‘ਚ ਜਗ੍ਹਾ ਬਨਾਉਣ ਦੇ ਲਈ ਕਾਫੀ ਮਿਹਨਤ ਕੀਤੀ ਹੈ ਅਤੇ ਗਾਇਕੀ ਦੇ ਨਾਲ-ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹਨ ।

 

View this post on Instagram

 

A post shared by NINJA (@its_ninja)

You may also like