ਨਿਸ਼ਾ ਬਾਨੋ ਨਵੀਂ ਫ਼ਿਲਮ ‘ਪਿਆਰ ਹੈ ਡਰਾਮਾ’ ‘ਚ ਆਏਗੀ ਨਜ਼ਰ, ਅਦਾਕਾਰਾ ਨੇ ਫਸਟ ਲੁੱਕ ਕੀਤਾ ਸਾਂਝਾ

written by Shaminder | July 20, 2022

ਪੰਜਾਬੀ ਇੰਡਸਟਰੀ ‘ਚ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਦਾ ਐਲਾਨ ਹੋ ਰਿਹਾ ਹੈ । ਨਿਸ਼ਾ ਬਾਨੋ (Nisha Bano) ਨੇ ਵੀ ਆਪਣੀ ਨਵੀਂ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ । ਇਹ ਫ਼ਿਲਮ ‘ਪਿਆਰ ਹੈ ਡਰਾਮਾ’ (Pyar Hai Drama) ਟਾਈਟਲ ਹੇਠ ਰਿਲੀਜ਼ ਹੋਵੇਗੀ । ਇਸ ਫ਼ਿਲਮ ਦੇ ਮੁੱਖ ਕਿਰਦਾਰਾਂ ‘ਚ ਹਰੀਸ਼ ਵਰਮਾ, ਬਨਿੰਦਰ ਬੰਨੀ ਸਣੇ ਕਈ ਕਲਾਕਾਰ ਨਜ਼ਰ ਆਉਣਗੇ । ਫਿਲਮ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ ।

Nisha Bano, image From instagram

ਹੋਰ ਪੜ੍ਹੋ : ਨਿਸ਼ਾ ਬਾਨੋ ਨੇ ਆਪਣੇ ਛੋਟੇ ਛੋਟੇ ਪ੍ਰਸ਼ੰਸਕਾਂ ਨੂੰ ਗੋਦ ‘ਚ ਬਿਠਾ ਕੇ ਖਿਚਵਾਈਆਂ ਤਸਵੀਰਾਂ, ਵੇਖੋ ਵੀਡੀਓ

ਜਦੋਂ ਕਿ ਡਾਇਰੈਕਟਰ ਨੇ ਅੰਮ੍ਰਿਤਪ੍ਰੀਤ ਸਿੰਘ । ਜਿਵੇਂ ਕਿ ਟਾਈਟਲ ਤੋਂ ਹੀ ਸਪੱਸ਼ਟ ਹੈ ਕਿ ਇਹ ਫ਼ਿਲਮ ਦੋ ਦਿਲਾਂ ਦੇ ਪਿਆਰ ਨੂੰ ਦਰਸਾਏਗੀ । ਪਰ ਇਸ ਦੇ ਨਾਲ ਨਾਲ ਇਹ ਹਲਕੀ ਫੁਲਕੀ ਕਾਮੇਡੀ ਦੇ ਨਾਲ ਭਰਪੂਰ ਵੀ ਹੋਵੇਗੀ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਨਿਸ਼ਾ ਬਾਨੋ ਹੋਰ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ।

Nisha Bano image From instagram

ਹੋਰ ਪੜ੍ਹੋ : ਨਿਸ਼ਾ ਬਾਨੋ ਨੇ ਪਤੀ ਦੇ ਨਾਲ ਰੋਮਾਂਟਿਕ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਉਨ੍ਹਾਂ ਨੇ ਬਤੌਰ ਅਦਾਕਾਰਾ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਇਸ ਤੋਂ ਬਾਅਦ ਉਹ ਕਈ ਗੀਤਾਂ ‘ਚ ਵੀ ਨਜ਼ਰ ਆ ਚੁੱਕੀ ਹੈ । ਨਿਸ਼ਾ ਬਾਨੋ ਦੇ ਕਰੀਅਰ ਨੂੰ ਅੱਗੇ ਵੱਧਣ ‘ਚ ਕਰਮਜੀਤ ਅਨਮੋਲ ਨੇ ਕਾਫੀ ਮਦਦ ਕੀਤੀ ਅਤੇ ਨਿਸ਼ਾ ਬਾਨੋ ਨੇ ਕਰਮਜੀਤ ਅਨਮੋਲ ਤੋਂ ਅਦਾਕਾਰੀ ਦੇ ਕਈ ਗੁਰ ਸਿੱਖੇ ਸਨ ।

ਨਿਸ਼ਾ ਬਾਨੋ ਬਚਪਨ ਤੋਂ ਹੀ ਨੱਚਣ ਗਾਉਣ ਦਾ ਸ਼ੌਂਕ ਸੀ ਅਤੇ ਇਹੀ ਸ਼ੌਂਕ ਉਸ ਨੂੰ ਮਨੋਰੰਜਨ ਦੇ ਖੇਤਰ ‘ਚ ਲੈ ਆਇਆ । ਜਿਸ ਤੋਂ ਬਾਅਦ ਉਸ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦਿੱਤੀਆਂ। ਉਸ ਦੇ ਕਿਰਦਾਰ ਸ਼ਾਂਤੀ ਨੂੰ ਕਾਫੀ ਪਿਆਰ ਮਿਲਿਆ ਸੀ ।

You may also like