
ਆਪਣੇ ਗੀਤਾਂ ਨਾਲ ਹਰ ਇੱਕ ਦਾ ਦਿਲ ਜਿੱਤਣ ਵਾਲੀਆਂ ਪੰਜਾਬੀ ਮਿਊਜ਼ਿਕ ਜਗਤ ਦੀ ਦਿੱਗਜ ਗਾਇਕਾਵਾਂ ਜੋਤੀ ਨੂਰਾ ਤੇ ਸੁਲਤਾਨਾ ਨੂਰਾ, ਜਿਨ੍ਹਾਂ ਨੂੰ ਨੂਰਾ ਸਿਸਟਰਸ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਉਹ ਆਪਣੇ ਨਵੇਂ ਗੀਤ ਸਾਗਰ ਪਾਰ (Saagar Paar) ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਈਆਂ ਨੇ। ਇਹ ਗੀਤ ਪ੍ਰੇਰਣਾ ਦੇਣ ਵਾਲਾ ਹੈ।

ਹੋਰ ਪੜ੍ਹੋ : ਗਾਇਕ ਅਮਰ ਸੈਂਬੀ ਆਪਣੇ ਨਵੇਂ ਗੀਤ ‘ਸਿੰਕਦਰ’ ਨਾਲ ਹੋਣਗੇ ਦਰਸ਼ਕਾਂ ਦੇ ਰੁਬਰੂ
ਇਸ ਗੀਤ ਦੇ ਰਾਹੀਂ ਯੁਵਾ ਪੀੜੀ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਿੰਨੀ ਮਰਜ਼ੀ ਮੁਸ਼ਕਿਲਾਂ ਆ ਜਾਣ, ਪਰ ਦਿੱਕਤਾਂ ਤੋਂ ਡਰ ਕੇ ਬੈਠਣਾ ਨਹੀਂ ਸਗੋਂ ਜ਼ਿੰਦਗੀ ਚ ਅੱਗੇ ਵੱਧਣ ਦੀ ਆਪਣੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਅਸਫਲਤਾ ਤੋਂ ਦਿਲ ਤਾਂ ਟੁੱਟਦਾ ਹੈ ਪਰ ਹੌਸਲਾ ਨਹੀਂ ਛੱਡਣਾ। ਇੱਕ ਨਾ ਇੱਕ ਦਿਨ ਕਾਮਯਾਬੀ ਤੁਹਾਡੇ ਕਦਮ ਜ਼ਰੂਰ ਚੁੰਮੇਗੀ।

ਜੇ ਗੱਲ ਕਰੀਏ ਮੋਟੀਵੇਸ਼ਨ ਦੇਣ ਵਾਲੇ ਬੋਲਾਂ ਦੀ ਤਾਂ ਉਹ Yakoob ਨੇ ਲਿਖੇ ਨੇ ਤੇ ਮਿਊਜ਼ਿਕ Daljit Singh ਨੇ ਦਿੱਤਾ ਹੈ। ਇਸ ਗੀਤ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ।

ਗਾਣੇ ਦੇ ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਐਕਟਰ Sandeep Bedi । ਇਸ ਗੀਤ ਨੂੰ Saaz Records ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਇਸ ਮੋਟੀਵੇਸ਼ਨਲ ਸੌਂਗ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹੇਠ ਦਿੱਤੇ ਲਿੰਕ ਤੇ ਜਾ ਕੇ ਤੁਸੀਂ ਇਸ ਗੀਤ ਦਾ ਅਨੰਦ ਲੈ ਸਕਦੇ ਹੋ। ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਦੱਸ ਸਕਦੇ ਹੋ।