ਗਾਇਕੀ ਦੇ ਮਾਮਲੇ 'ਚ ਜੋਤੀ ਤੇ ਸੁਲਤਾਨਾ ਨੂਰਾਂ ਵੀ ਨੂੰ ਮਾਤ ਪਾਉਂਦੇ ਹਨ ਉਹਨਾਂ ਦਾ ਭਰਾ ਸਾਹਿਲ ਮੀਰ ਤੇ ਭੈਣ ਰਿਤੂ ਮੀਰ, ਵੀਡਿਓ ਵਾਇਰਲ 

written by Rupinder Kaler | May 17, 2019 02:08pm

ਕਲਾਸੀਕਲ ਗਾਇਕੀ ਦੀ ਗੱਲ ਹੁੰਦੀ ਹੈ ਤਾਂ ਨੂਰਾਂ ਸਿਸਟਰ ਦਾ ਨਾਂ ਵੀ ਬਹੁਤ ਅਦਬ ਨਾਲ ਲਿਆ ਜਾਂਦਾ ਹੈ ਕਿਉਂਕਿ ਉਹਨਾਂ ਦੀ ਹਰ ਮਹਿਫ਼ਿਲ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਦੀ ਭੀੜ ਜੁੱਟਦੀ ਹੈ । ਪਰ ਹੁਣ ਜੋਤੀ ਨੂਰਾਂ ਤੇ ਸੁਲਤਾਨਾ ਨੂਰਾਂ ਦੀ ਛੋਟੀ ਭੈਣ ਰਿਤੂ ਮੀਰ ਤੇ ਭਰਾ ਸਾਹਿਲ ਮੀਰ ਵੀ ਕਲਾਸੀਕਲ ਗਾਇਕੀ ਦੇ ਖੇਤਰ ਵਿੱਚ ਕਦਮ ਵਧਾ ਰਹੇ ਹਨ ।

https://www.youtube.com/watch?v=HKgfP0406VU

ਸਾਹਿਲ ਮੀਰ ਨੇ ਕੁਝ ਦਿਨ ਪਹਿਲਾਂ ਹੀ ਆਪਣਾ ਸਿੰਗਲ ਟਰੈਕ ਰਿਲੀਜ਼ ਕੀਤਾ ਹੈ । ਜਦੋਂ ਕਿ ਰਿਤੂ ਮੀਰ ਆਪਣੇ ਪਿਤਾ ਨਾਲ ਕਈ ਮਹਿਫ਼ਲਾਂ ਵਿੱਚ ਸਟੇਜ ਸਾਂਝੀ ਕਰਦੀ ਹੋਈ ਨਜ਼ਰ ਆਉਦੀ ਹੈ । ਨੂਰਾਂ ਸਿਸਟਰ ਦੇ ਛੋਟੇ ਭੈਣ ਭਰਾ ਦੀ ਅਵਾਜ਼ ਇਸ ਤਰ੍ਹਾਂ ਦੀ ਹੈ ਜਿਹੜੀ ਕਿ ਹਰ ਇੱਕ ਨੂੰ ਕੀਲ ਕੇ ਰੱਖ ਦਿੰਦੀ ਹੈ । ਸਾਹਿਲ ਮੀਰ ਤੇ ਰਿਤੂ ਮੀਰ ਦੇ ਗਾਣਿਆਂ ਦੀਆਂ ਵੀਡਿਓ ਅਕਸਰ ਸੋਸ਼ਲ ਮੀਡਿਆ ਤੇ ਵਾਇਰਲ ਹੁੰਦੀਆ ਨਜ਼ਰ ਆਉਂਦੀਆਂ ਹਨ ।

https://www.youtube.com/watch?v=Nx3Mqlwazq8

ਲੋਕ ਇਹਨਾਂ ਵੀਡਿਓ ਨੂੰ ਕਾਫੀ ਪਸੰਦ ਤੇ ਸ਼ੇਅਰ ਕਰਦੇ ਹਨ । ਰਿਤੂ ਮੀਰ ਦੀ ਅਵਾਜ਼ ਇਸ ਤਰ੍ਹਾਂ ਦੀ ਹੈ ਕਿ ਇਹ ਹਰ ਇੱਕ ਨੂੰ ਨੂਰਾਂ ਸਿਸਟਰ ਦਾ ਭੁਲੇਖਾ ਪਾਉਂਦੀ ਹੈ ।

https://www.youtube.com/watch?v=QBmIO28FL8w

ਸਾਹਿਲ ਮੀਰ ਤੇ ਰਿਤੂ ਮੀਰ ਦੀਆਂ ਇਹਨਾਂ ਵੀਡਿਓ ਨੂੰ ਦੇਖਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਦੋਵੇਂ ਜੋਤੀ ਨੂਰਾਂ ਤੇ ਸੁਲਤਾਨਾ ਨੂਰਾਂ ਦੀ ਵਿਰਾਸਤ ਸਾਂਭਣ ਲਈ ਤਿਆਰ ਹਨ ।

You may also like