
ਹੁਣ ਕਮੇਡੀ ਕਿੰਗ ਕਪਿਲ ਸ਼ਰਮਾ ਦੀ ਜ਼ਿੰਦਗੀ ਦਾ ਸਕੂਲਾਂ ਵਿੱਚ ਪਾਠ ਪੜ੍ਹਾਇਆ ਜਾਵੇਗਾ । ਜੀ ਹਾਂ ਚੌਥੀ ਜਮਾਤ ਦੀ ਜੀਕੇ ਦੀ ਕਿਤਾਬ ਵਿੱਚ ਇੱਕ ਚੈਪਟਰ ਹੈ ਜਿਸ ਵਿੱਚ ਕਪਿਲ ਸ਼ਰਮਾ ਦੀ ਜਿੰਦਗੀ ਬਾਰੇ ਦੱਸਿਆ ਗਿਆ ਹੈ । ਇਸ ਨੂੰ ਲੈ ਕੇ ਕਪਿਲ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ ।

ਹੋਰ ਪੜ੍ਹੋ :
ਗਾਇਕ ਪ੍ਰੀਤ ਹਰਪਾਲ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਗੁਰੁ ਘਰ ਤੋਂ ਲਿਆ ਆਸ਼ੀਰਵਾਦ

ਇਸ ਤਸਵੀਰ ਵਿੱਚ ਕਪਿਲ ਦਾ ਚੈਪਟਰ ਕਿਤਾਬ ਵਿੱਚ ਛਾਪਿਆ ਹੋਇਆ ਦਿਖਾਇਆ ਗਿਆ ਹੈ। ਕਪਿਲ ਨੇ ਅਧਿਆਇ ਦਾ ਸਿਰਲੇਖ ਸਾਂਝਾ ਕੀਤਾ ਹੈ। ਕਪਿਲ ਸ਼ਰਮਾ ਦੀਆਂ ਕੁਝ ਤਸਵੀਰਾਂ ਇਸ ਚੈਪਟਰ ਵਿਚ ਸ਼ਾਮਲ ਕੀਤੀਆਂ ਗਈਆਂ ਹਨ। ਤੁਹਾਨੂੰ ਦੱਸ ਦਿੰਦੇ ਹਾਂ ਕਿ ਕਪਿਲ ਨੇ ਜੋ ਮੁਕਾਮ ਅੱਜ ਹਾਸਲ ਕੀਤਾ ਹੈ, ਉਸ ਨੂੰ ਪਾਉਣ ਲਈ ਬੁਹਤ ਸੰਘਰਸ਼ ਕੀਤਾ ਹੈ ।

ਕਪਿਲ ਨੇ ਵਿਸ਼ਵ ਦੇ ਲਗਭਗ ਸਾਰੇ ਵੱਡੇ ਸ਼ਹਿਰਾਂ ਵਿਚ ਆਪਣੇ ਸ਼ੋਅ ਕੀਤੇ ਹਨ, ਜਿਸ ਲਈ ਉਹ ਭਾਰੀ ਫੀਸ ਲੈਂਦਾ ਹੈ। ਅੱਜ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਉਸਦੇ ਸ਼ੋਅ 'ਤੇ ਜਾਂਦੀਆਂ ਹਨ ਅਤੇ ਆਪਣੀ ਫਿਲਮ ਦਾ ਪ੍ਰਚਾਰ ਕਰਦੇ ਹਨ।