ਹੁਣ ਜਸਬੀਰ ਜੱਸੀ ਨੇ ਐੱਸਵਾਈਐੱਲ ਗੀਤ ਆਉਣ ਤੋਂ ਬਾਅਦ ਟਵਿੱਟਰ ‘ਤੇ ਇੱਕ ਸ਼ਖਸ ਵੱਲੋਂ ਕੀਤੇ ਜਾ ਰਹੇ ਮੈਸੇਜ ਬਾਰੇ ਕੀਤਾ ਖੁਲਾਸਾ, ਵੀਡੀਓ ਕੀਤਾ ਸਾਂਝਾ

written by Shaminder | June 25, 2022

ਜਸਬੀਰ ਜੱਸੀ (Jasbir jassi) ਪਿਛਲੇ ਦਿਨੀਂ ਇੱਕ ਬਿਆਨ ਨੂੰ ਲੈ ਕੇ ਚਰਚਾ ‘ਚ ਆ ਗਏ ਸਨ । ਜਿਸ ਤੋਂ ਬਾਅਦ ਉਨ੍ਹਾਂ ਨੇ ਮੁੜ ਤੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ (Video)  ‘ਚ ਉਹ ਐੱਸਵਾਈਐੱਲ ਦੇ ਮੁੱਦੇ ‘ਤੇ ਸਿੱਧੂ ਮੂਸੇਵਾਲਾ ਦੇ ਗੀਤ ਨੂੰ ਲੈ ਕੇ ਪ੍ਰਤੀਕਰਮ ਦੇ ਰਹੇ ਹਨ । ਇਸ ਵੀਡੀਓ ‘ਚ ਜਸਬੀਰ ਜੱਸੀ ਕਹਿ ਰਹੇ ਹਨ ਕਿ ਪਿਛਲੇ ਦਿਨੀਂ ਉਨ੍ਹਾਂ ਨੇ ਇੱਕ ਬਿਆਨ ਦਿੱਤਾ ਸੀ ਜਿਸ ਤੋਂ ਬਾਅਦ ਉਸ ਲਈ ਮੁਆਫ਼ੀ ਵੀ ਮੰਗੀ ਸੀ । ਜਿਸ ਤੋਂ ਬਾਅਦ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟਸ ‘ਤੇ ਬਹੁਤ ਸ਼ਾਂਤੀ ਸੀ ।

Image Source: Twitter

ਹੋਰ ਪੜ੍ਹੋ : ਜਸਬੀਰ ਜੱਸੀ ਨੇ ਕਿਹਾ ‘ਮੈਂ ਕਦੇ ਵੀ ਬੰਦੂਕਾਂ ਅਤੇ ਡਰੱਗਜ ਵਾਲੇ ਗੀਤ ਨਹੀਂ ਕਰਾਂਗਾ, ਭਾਵੇਂ ਮੇਰਾ ਨਾਮ ਬਿੱਲਬੋਰਡ ‘ਚ ਆਵੇ ਜਾਂ ਨਾ’

ਇਸ ਵੀਡੀਓ ‘ਚ ਜਸਬੀਰ ਜੱਸੀ ਕਹਿ ਰਹੇ ਹਨ ਕਿ ਪਰਸੋਂ ਰਾਤ ਉਨ੍ਹਾਂ ਨੂੰ ਕਿਸੇ ਨੇ ਮੈਸੇਜ ਕੀਤਾ ।ਜਦੋਂ ਮੈਂ ਅਗਲੀ ਸਵੇਰ ਉੱਠਿਆ ਤਾਂ ਇਹ ਮੈਸੇਜ ਵੇਖਿਆ ਤਾਂ ਉਸ ਨੇ ਮੈਨੂੰ ਟੈਗ ਕੀਤਾ ਸੀ ਤੇ ਉਸ ਨੇ ਮੇਰੇ ਤੋਂ ਪੁੱਛਿਆ ਕਿ ਵੀਰੇ ਐੱਸਵਾਈਐੱਲ ਗੀਤ ਕਿਵੇਂ ਲੱਗਿਆ ।

Image Source: Twitter

ਹੋਰ ਪੜ੍ਹੋ : ਐੱਸਵਾਈਐੱਲ ਗੀਤ ਨੂੰ ਲੈ ਕੇ ਹੋ ਰਹੇ ਵਿਰੋਧ ਤੋਂ ਬਾਅਦ ਬੱਬੂ ਮਾਨ ਨੇ ਫੇਸਬੁੱਕੀ ਵਿਦਵਾਨਾਂ ਨੂੰ ਦਿੱਤਾ ਠੋਕਵਾਂ ਜਵਾਬ

ਮੈਂ ਕਿਹਾ ਗਾਣਾ ਅੱਗ ਆ ਵੀਰੇ ਅੱਗ, ਉਸ ਨੇ ਫਿਰ ਜਵਾਬ ‘ਚ ਲਿਖਿਆ ਕਿ ਥੈਂਕ ਯੂ ਬਰੋ ਹੁਣ ਤੁਹਾਡੇ ਨਾਲ ਕੋਈ ਗੁੱਸੇ ਗਿਲੇ ਨਹੀਂ। ਇਸ ਤੋਂ ਬਾਅਦ ਜਸਬੀਰ ਜੱਸੀ ਉਸ ਸ਼ਖਸ ਦੇ ਕਮੈਂਟਸ ਵੀ ਪੜ੍ਹ ਕੇ ਸੁਣਾਉਂਦੇ ਹਨ ਅਤੇ ਕਹਿੰਦੇ ਹਨ ਕਿ ਗਗਨਦੀਪ ਨਾਂਅ ਦਾ ਇਹ ਬੰਦਾ ਕਈ ਦਿਨਾਂ ਤੋਂ ਮੈਨੂੰ ਤੰਗ ਕਰੀ ਜਾਂਦਾ ਸੀ ।

Sidhu Moose Wala's Bhog and Antim Ardaas to be held on THIS date Image Source: Twitter

ਇਸ ਤੋਂ ਇਲਾਵਾ ਜਸਬੀਰ ਜੱਸੀ ਨੇ ਇਸ ਵੀਡੀਓ ‘ਚ ਹੋਰ ਵੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਹਨ । ਦੱਸ ਦਈਏ ਕਿ ਬੀਤੇ ਦਿਨ ਸਿੱਧੂ ਮੂਸੇਵਾਲਾ ਦਾ ਗੀਤ ਆਇਆ ਹੈ ਐੱਸਵਾਈਐੱਲ । ਇਸ ਗੀਤ ਦੇ ਜ਼ਰੀਏ ਉਨ੍ਹਾਂ ਨੇ ਪੰਜਾਬ ਦੇ ਪਾਣੀਆਂ ਦੇ ਮੁੱਦੇ ਦੇ ਨਾਲ ਨਾਲ ਬੰਦੀ ਸਿੰਘਾਂ ਦੀ ਰਿਹਾਈ ਵੀ ਮੰਗ ਕੀਤੀ ਹੈ ।

 

View this post on Instagram

 

A post shared by Jassi (@jassijasbir)

You may also like