ਗੁਰਬਾਜ਼ ਗਰੇਵਾਲ ਦੀ ਬਰਥਡੇ ਪਾਰਟੀ ‘ਚ ਵੱਡੇ ਭਰਾਵਾਂ ਸ਼ਿੰਦਾ ਅਤੇ ਏਕਮ ਗਰੇਵਾਲ ਨੇ ਦਿਲਜੀਤ ਦੋਸਾਂਝ ਦੇ ਗੀਤਾਂ ‘ਤੇ ਖੂਬ ਕੀਤੀ ਮਸਤੀ, ਵੇਖੋ ਵੀਡੀਓ

written by Shaminder | November 04, 2022 02:04pm

ਗਾਇਕ ਗਿੱਪੀ ਗਰੇਵਾਲ (Gippy Grewal) ਅਤੇ ਰਵਨੀਤ ਗਰੇਵਾਲ (Ravneet Grewal) ਦੇ ਸਭ ਤੋਂ ਛੋਟੇ ਪੁੱਤਰ ਗੁਰਬਾਜ਼ ਗਰੇਵਾਲ ਦਾ ਬੀਤੇ ਦਿਨ ਜਨਮਦਿਨ ਸੀ । ਇਸ ਮੌਕੇ ‘ਤੇ ਗੁਰਬਾਜ਼ ਦੇ ਦੋਨਾਂ ਵੱਡੇ ਭਰਾਵਾਂ ਨੇ ਖੂਬ ਮਸਤੀ ਕੀਤੀ ਅਤੇ ਗੁਰਬਾਜ਼ ਦੀ ਬਰਥਡੇ ਪਾਰਟੀ ‘ਚ ਖੂਬ ਮਸਤੀ ਵੀ ਕੀਤੀ ਹੈ ।

gippy grewal enjoying time with family

ਹੋਰ ਪੜ੍ਹੋ : ਜਸਬੀਰ ਜੱਸੀ ਦੋਸਤ ਭੁਪਿੰਦਰ ਬਰਨਾਲਾ ਅਤੇ ਬਲਬੀਰ ਬੀਰਾ ਦੇ ਨਾਲ ਇਸ ਤਰ੍ਹਾਂ ਸਮਾਂ ਬਿਤਾਉਂਦੇ ਆਏ ਨਜ਼ਰ, ਵੇਖੋ ਵੀਡੀਓ

ਸ਼ਿੰਦਾ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੋਵੇਂ ਭਰਾ ਦਿਲਜੀਤ ਦੋਸਾਂਝ ਦੇ ਗੀਤਾਂ ‘ਤੇ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਗਿੱਪੀ ਗਰੇਵਾਲ ਦੇ ਪ੍ਰਸ਼ੰਸਕ ਵੀ ਇਸ ‘ਤੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ ।

Gippy Grewal son Gurbaaz Grewal-min Image Source : Instagram

ਹੋਰ ਪੜ੍ਹੋ : ਸਟੇਜ ‘ਤੇ ਪਰਫਾਰਮ ਕਰਨ ਦੇ ਦੌਰਾਨ ਇਸ ਮੁੰਡੇ ਨੇ 10 ਮਿੰਟ ‘ਚ ਬਣਾਇਆ ਰਣਜੀਤ ਬਾਵਾ ਦਾ ਸਕੈੱਚ, ਗਾਇਕ ਨੇ ਵੀਡੀਓ ਕੀਤਾ ਸਾਂਝਾ

ਦੱਸ ਦਈਏ ਕਿ ਬੀਤੇ ਦਿਨ ਗਾਇਕ ਨੇ ਆਪਣੇ ਸਭ ਤੋਂ ਛੋਟੇ ਬੇਟੇ ਦਾ ਜਨਮ ਦਿਨ ਮਨਾਇਆ ਹੈ । ਸ਼ਿੰਦਾ ਅਤੇ ਏਕਮ ਗਰੇਵਾਲ ਨੇ ਵੀ ਛੋਟੇ ਭਰਾ ਦੇ ਜਨਮਦਿਨ ‘ਤੇ ਖੂਬ ਇਨਜੁਆਏ ਕੀਤਾ ਹੈ । ਸ਼ਿੰਦਾ ਗਰੇਵਾਲ ਖੂਬ ਮਸਤੀ ਕਰਦੇ ਹੋਏ ਨਜ਼ਰ ਆਉਂਦੇ ਹਨ।

gippy grewal's sons make funny video on jhanjaar song

ਪਿਤਾ ਗਿੱਪੀ ਗਰੇਵਾਲ ਦੇ ਨਕਸ਼ੇਕਦਮ ‘ਤੇ ਚੱਲਦੇ ਹੋਏ ਉਹ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹਨ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕਿਆ ਹੈ । ਜਦੋਂਕਿ ਏਕਮ ਵੀ ਛੋਟੇ ਭਰਾ ਅਤੇ ਪਿਤਾ ਦੇ ਨਾਲ ਮਸਤੀ ਭਰੇ ਵੀਡੀਓ ਸਾਂਝੇ ਕਰਦਾ ਰਹਿੰਦਾ ਹੈ ।

 

View this post on Instagram

 

A post shared by Shinda Grewal (@iamshindagrewal_)

You may also like