
ਹਾਲ ਹੀ ‘ਚ ਕਾਮੇਡੀਅਨ ਸੁਗੰਧਾ ਮਿਸ਼ਰਾ ਤੇ ਸੰਕੇਤ ਭੋਸਲੇ ਵਿਆਹ ਦੇ ਬੰਧਨ ‘ਚ ਬੱਝੇ ਨੇ । ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀਆਂ ਨੇ । ਪ੍ਰਸ਼ੰਸਕ ਇਸ ਨਵੀਂ ਵਿਆਹੀ ਜੋੜੀ ਨੂੰ ਮੁਬਾਰਕਾਂ ਵੀ ਦੇ ਰਹੇ ਨੇ। ਇਸ ਵਿਆਹ ‘ਚ ਪਰਿਵਾਰਕ ਮੈਂਬਰ ਹੀ ਸ਼ਾਮਿਲ ਹੋਏ ਸੀ।


ਸੁਗੰਧਾ ਮਿਸ਼ਰਾ ਦੇ ਲਾਈਫ ਪਾਰਟਨਰ ਡਾ.ਸੰਕੇਤ ਭੋਸਲੇ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਹਲਦੀ ਦੀ ਰਸਮ ਦੀ ਇੱਕ ਵੀਡੀਓ ਫੈਨਜ਼ ਦੇ ਨਾਲ ਸਾਂਝੀ ਕੀਤੀ ਹੈ । ਵੀਡੀਓ ਚ ਦੇਖ ਸਕਦੇ ਹੋ ਸੰਕੇਤ ਜੋ ਕਿ ਚਿੱਟੇ ਕੁੜਤੇ ਪਜ਼ਾਮੇ ‘ਚ ਹੈਂਡਸਮ ਨਜ਼ਰ ਆ ਰਹੇ ਨੇ ਉੱਧਰ ਸੁਗੰਧਾ ਵੀ ਪੀਲੇ ਰੰਗ ਦੀ ਸਾੜ੍ਹੀ ‘ਚ ਕਹਿਰ ਢਾਹ ਰਹੀ ਹੈ। ਪੰਜਾਬੀ ਬੋਲੀਆਂ ਉੱਤੇ ਸੰਕੇਤ ਭੋਸਲੇ ਆਪਣੀ ਲਾਈਫ ਪਾਰਟਨਰ ਸੁਗੰਧਾ ਦੇ ਨਾਲ ਜੰਮ ਕੇ ਭੰਗੜਾ ਪਾਉਂਦਾ ਹੋਇਆ ਨਜ਼ਰ ਆ ਰਹੇ । ਦਰਸ਼ਕਾਂ ਨੂੰ ਦੋਵਾਂ ਕਲਾਕਾਰਾਂ ਦਾ ਇਹ ਕਿਊਟ ਜਿਹਾ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ।

ਕੋਰੋਨਾ ਕਾਲ ਦੇ ਚਲਦੇ ਵਿਆਹ ਨੂੰ ਸਾਧਾਰਣ ਢੰਗ ਦੇ ਨਾਲ ਜਲੰਧਰ ਵਿਖੇ ਹੀ ਕੀਤਾ ਗਿਆ । ਦੱਸ ਦਈਏ ਸੁਗੰਧਾ ਮਿਸ਼ਰਾ ਦਾ ਸਬੰਧ ਪੰਜਾਬ ਦੇ ਜਲੰਧਰ ਸ਼ਹਿਰ ਨਾਲ ਹੈ । ਉਨ੍ਹਾਂ ਨੇ ਟੀਵੀ ਤੇ ਕਈ ਕਾਮੇਡੀ ਸ਼ੋਅ ਤੋਂ ਇਲਾਵਾ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਅਦਾਕਾਰੀ ਕੀਤੀ ਹੈ। ਇਸ ਤੋਂ ਇਲਾਵਾ ਉਹ ਕਮਾਲ ਦੀ ਕਾਮੇਡੀਅਨ ਤਾਂ ਹੈ ਹੀ ਪਰ ਉਹ ਆਵਾਜ਼ ਦੀ ਸੁਰੀਲੀ ਹੈ। ਜਿਸ ਕਰਕੇ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਤੇ ਬਾਲੀਵੁੱਡ ਫ਼ਿਲਮਾਂ ‘ਚ ਗੀਤ ਗਾ ਚੁੱਕੀ ਹੈ।
View this post on Instagram