ਆਪਣੇ ਜਨਮਦਿਨ ‘ਤੇ ਪਰਮੀਸ਼ ਵਰਮਾ ਨੇ ਫੈਨਜ਼ ਨੂੰ ਦਿੱਤਾ ਖ਼ਾਸ ਤੋਹਫਾ, ਸਾਂਝੀ ਕੀਤੀ ‘Dil Da Showroom’ ਗਾਣੇ ਦੀ ਰਿਲੀਜ਼ ਡੇਟ

written by Lajwinder kaur | July 04, 2021

ਪੰਜਾਬੀ ਇੰਡਸਟਰੀ ਦੀ ਝੋਲੀ ‘ਚ ਬਹਿਤਰੀਨ ਗਾਣੇ ਅਤੇ ਫ਼ਿਲਮਾਂ ਪਾਉਣ ਵਾਲੇ ਗਾਇਕ, ਅਦਾਕਾਰ ਅਤੇ ਵੀਡੀਓ ਡਾਇਰੈਕਟਰ ਪਰਮੀਸ਼ ਵਰਮਾ ਜੋ 31 ਸਾਲਾਂ ਦੇ ਹੋ ਗਏ ਨੇ। ਬੀਤੇ ਦਿਨੀਂ ਉਨ੍ਹਾਂ ਨੇ ਆਪਣੇ ਜਨਮਦਿਨ ਦੇ ਮੌਕੇ ‘ਤੇ ਪ੍ਰਸ਼ੰਸਕਾਂ ਦੇ ਲਈ ਖ਼ਾਸ ਤੋਹਫਾ ਦਿੰਦੇ ਹੋਏ ਆਪਣੇ ਨਵੇਂ ਗੀਤ ਦਿਲ ਦਾ ਸ਼ੋਅਰੂਮ (Dil Da Showroom) ਪੋਸਟਰ ਸਾਂਝਾ ਕਰਦੇ ਹੋਏ ਰਿਲੀਜ਼ ਡੇਟ ਤੋਂ ਵੀ ਪਰਦਾ ਉੱਠਾ ਦਿੱਤਾ ਹੈ।

Parmish-Verma

ਹੋਰ ਪੜ੍ਹੋ : ਸੁਰ ਸਮਰਾਟ ਚਰਨਜੀਤ ਆਹੂਜਾ ਦੇ ਮਿਊਜ਼ਿਕ ਦੇ ਨਾਲ ਰਿਲੀਜ਼ ਹੋਇਆ ਪੰਜਾਬੀ ਗਾਇਕ ਰਣਜੀਤ ਬਾਵਾ ਦਾ ਨਵਾਂ ਗੀਤ ‘Sucha Soorma’, ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਰੇਦਾਨ ਹੰਸ ਆਪਣੇ ਤਾਏ ਨਵਰਾਜ ਹੰਸ ਦੇ ਨਾਲ ਖੇਡਦਾ ਆਇਆ ਨਜ਼ਰ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਤਾਏ-ਭਤੀਜੇ ਦਾ ਇਹ ਅੰਦਾਜ਼

parmish vearma bithday suprise to his fans

ਉਨ੍ਹਾਂ ਨੇ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ ਹੈ- ਧੰਨਵਾਦ ਸਾਰਿਆਂ ਦਾ ਇੰਨੀ ਸਾਰੀਆਂ ਅਸੀਸਾਂ ਦੇਣ ਦੇ ਲਈ..  ਸੋ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਤੁਹਾਡੇ ਨਾਲ ਆਪਣੇ ਗੀਤ ਦੀ ਰਿਲੀਜ਼ ਡੇਟ ਸ਼ੇਅਰ ਕਰਦੇ ਹੋਏ #DilDaShowroom #6thJuly on this special Day. Stay Tuned’ । ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਮੁਬਾਰਕਾਂ ਦੇ ਰਹੇ ਨੇ।

Parmish Verma

ਜੇ ਗੱਲ ਉਹਨਾਂ ਦੇ ਕਰੀਅਰ ਦੀ ਕੀਤੀ ਜਾਵੇ ਤਾਂ ਉਹਨਾਂ ਨੇ ਹੁਣ ਤੱਕ ਕਈ ਸੁਪਰ ਹਿੱਟ ਫ਼ਿਲਮਾਂ ਅਤੇ ਗਾਣੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ, ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਹਰ ਵਾਰ ਭਰਵਾਂ ਹੁੰਗਾਰਾ ਮਿਲਿਆ ਹੈ। ਜੇ ਗੱਲ ਕਰੀਏ ਉਨ੍ਹਾਂ ਦੇ ਵਰਕ ਫਰੰਟ ਦੀ ਤਾਂ ਉਹ ਆਪਣੇ ਪਿਤਾ ਡਾ. ਸਤੀਸ਼ ਵਰਮਾ ਨਾਲ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਜੀ ਹਾਂ ਪਿਉ-ਪੁੱਤ ਦੀ ਇਹ ਜੋੜੀ ਫ਼ਿਲਮ “ਮੈਂ ਤੇ ਬਾਪੂ” ‘ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ ਅਖੀਰਲੀ ਵਾਰ ਸੋਨਮ ਬਾਜਵਾ ਦੇ ਨਾਲ ਜਿੰਦੇ ਮੇਰੀਏ ‘ਚ ਨਜ਼ਰ ਆਏ ਸੀ।

You may also like