
ਪੰਜਾਬੀ ਮਿਊਜ਼ਿਕ ਜਗਤ ਦੀ ਸਭ ਤੋਂ ਪਿਆਰੀ ਜੋੜੀ ਅਮਰ ਨੂਰੀ (Amar Noori) ਅਤੇ ਸਰਦੂਲ ਸਿਕੰਦਰ (Sardool Sikander) ਦੀ ਰਹੀ ਹੈ ਤੇ ਰਹੇਗੀ। ਹਰ ਕੋਈ ਦੋਵਾਂ ਦੇ ਪਿਆਰ ਦੀਆਂ ਮਿਸਲਾਂ ਦਿੰਦਾ ਹੈ। ਪਰ ਪਰਮਾਤਮਾ ਦੇ ਰੰਗਾਂ ਅੱਗੇ ਕਿਸੇ ਦੀ ਨਹੀਂ ਚੱਲੀ, ਜਿਸ ਕਰਕੇ ਇਸ ਸਾਲ ਦਿੱਗਜ ਤੇ ਸ਼ਾਨਦਾਰ ਸ਼ਖ਼ਸ਼ੀਅਤੇ ਮਾਲਕ ਸਰਦੂਲ ਸਿਕੰਦਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸੀ। ਆਪਣੇ ਪਿੱਛੇ ਉਹ ਆਪਣੀ ਧਰਮ ਪਤਨੀ ਅਤੇ ਦੋ ਪੁੱਤਰ ਛੱਡ ਗਏ ਹਨ। ਉਨ੍ਹਾਂ ਦੀ ਪਤਨੀ ਤੇ ਗਾਇਕਾ ਅਮਰ ਨੂਰੀ ਨੇ ਬਹੁਤ ਹੀ ਮੁਸ਼ਕਿਲ ਨਾਲ ਆਪਣੇ ਆਪ ਨੂੰ ਸੰਭਾਲਿਆ ਹੈ। ਉਹ ਅਕਸਰ ਹੀ ਆਪਣੇ ਮਰਹੂਮ ਪਤੀ ਸਰਦੂਲ ਸਾਬ ਨੂੰ ਯਾਦ ਕਰਦੇ ਹੋਏ ਭਾਵੁਕ ਪੋਸਟ ਪਾਉਂਦੀ ਰਹਿੰਦੀ ਹੈ।

ਬੀਤੇ ਦਿਨੀਂ ਕਰਵਾ ਚੌਥ ਮੌਕੇ ਉੱਤੇ ਆਪਣੇ ਮਰਹੂਮ ਪਤੀ ਨੂੰ ਯਾਦ ਕਰਦੇ ਹੋਏ ਉਨ੍ਹਾਂ ਇੱਕ ਪਿਆਰੀ ਜਿਹੀ ਤਸਵੀਰ ਸਾਂਝੀ ਕਰਦੇ ਹੋਏ ਦਿਲ ਨੂੰ ਛੂਹ ਜਾਣ ਵਾਲੀ ਪੋਸਟ ਪਾਈ ਹੈ। ਉਨ੍ਹਾਂ ਨੇ ਲਿਖਿਆ ਹੈ- ‘ਰੱਬ ਅੱਜ ਤੱਕ ਮੈਂ ਆਪਣੇ ਪਿਆਰੇ ਮਹਿਬੂਬ ਦੀ ਜ਼ਿੰਦਗੀ ਲਈ ਦੁਆਵਾਂ ਕਰਦੀ ਸੀ ਹੁਣ ਮੈਂ ਉਸਦੀ ਸੋਹਣੀ ਪਾਕ ਰੂਹ ਲਈ ਦੁਆਵਾਂ ਕਰਦੀ ਹਾਂ’
ਹੋਰ ਪੜ੍ਹੋ : ਫ਼ਿਲਮ ‘ਅੰਤਿਮ’ ਦਾ ਨਵਾਂ ਮੋਸ਼ਨ ਪੋਸਟਰ ਆਇਆ ਸਾਹਮਣੇ, ਸਲਮਾਨ ਖ਼ਾਨ ਦੀ ਸਰਦਾਰੀ ਲੁੱਕ ਤੇ ਦਮਦਾਰ ਡਾਇਲਾਗ ਨੇ ਜਿੱਤਿਆ ਦਰਸ਼ਕਾਂ ਦਾ ਦਿਲ

ਉਨ੍ਹਾਂ ਨੇ ਅੱਗੇ ਲਿਖਿਆ ਹੈ-‘ਦਿਲ ਨੂੰ ਉਹਦੀ ਗੁੜ੍ਹੀ ਮਹੁਬੱਤ ਦੇ ਲਾਲ ਰੰਗ ਨਾਲ ਸ਼ਿੰਗਾਰ ਕੇ ਦੁਆ ਕਰਦੀ ਹਾਂ, ਹੇ ਮੇਰੇ ਰੱਬਾ ਮੇਰੇ ਸੋਹਣੇ ਦੀ ਰੂਹ ਨੂੰ ਸਕੂਨ ਦੇਵੀ ਜੰਨਤ ਫਿਰਦੋਜ਼ ‘ਚ ਰੱਖੀ ਮੇਰੇ ਮਹਿਬੂਬ ਦੀ ਰੂਹ ਨੂੰ ਖੁਸ਼ ਰੱਖੀ ਆਮੀਨ’। ਇਸ ਤਸਵੀਰ ‘ਚ ਅਮਰ ਨੂਰੀ ਅਤੇ ਸਰਦੂਲ ਸਿਕੰਦਰ ਦੋਵੇਂ ਹੀ ਬਹੁਤ ਪਿਆਰੇ ਨਜ਼ਰ ਆ ਰਹੇ ਨੇ। ਪ੍ਰਸ਼ੰਸਕ ਤੇ ਪੰਜਾਬੀ ਕਲਾਕਾਰ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਦੱਸ ਦਈਏ ਅਮਰ ਨੂਰੀ ਤੇ ਸਰਦੂਲ ਸਿਕੰਦਰ ਦੀ ਜੋੜੀ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਇਸ ਤੋਂ ਇਲਾਵਾ ਦੋਵੇਂ ਜਣੇ ਕਈ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੇ ਨੇ।