
ਕਹਿੰਦੇ ਹਨ ਕਿ ਦੁਨੀਆਂ ਵਿੱਚ 7 ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਦੀ ਇੱਕ ਦੂਜੇ ਨਾਲ ਸ਼ਕਲ ਮਿਲਦੀ ਹੈ । ਕਈ ਫ਼ਿਲਮੀ ਸਿਤਾਰਿਆਂ ਦੇ ਵੀ ਹਮਸ਼ਕਲ ਸਾਹਮਣੇ ਆ ਚੁੱਕੇ ਹਨ । ਇਸ ਸਭ ਦੇ ਚਲਦੇ ਹੁਣ ਪਾਕਿਸਤਾਨ ਦੀ ਇੱਕ ਕੁੜੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ, ਜਿਹੜੀ ਕਿ ਕਰਿਸ਼ਮਾ ਕਪੂਰ ਵਰਗੀ ਦਿਖਾਈ ਦਿੰਦੀ ਹੈ ।

ਹੋਰ ਪੜ੍ਹੋ :
ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੇ ਸਾਂਝਾ ਕੀਤਾ ਆਪਣੇ ਘਰ ਦੇ ਨਾਲ ਜੁੜਿਆ ਕਿੱਸਾ

ਕੁੜੀ ਦਾ ਨਾਮ ਹਿਨਾ ਖ਼ਾਨ ਹੈ ਤੇ ਉਸ ਦੇ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੇ ਹਨ । ਇੰਸਟਾਗ੍ਰਾਮ ਤੇ ਹਿਨਾ ਖ਼ਾਨ ਦੇ ਫਾਲੋਵਰ ਲਗਾਤਾਰ ਵੱਧ ਰਹੇ ਹਨ । ਹਿਨਾ ਦਾ ਚਿਹਰਾ ਕਰਿਸ਼ਮਾ ਕਪੂਰ ਨਾਲ ਏਨਾਂ ਮਿਲਦਾ ਹੈ ਕਿ ਉਸ ਨੂੰ ਦੇਖ ਕੇ ਲੋਕ ਧੋਖਾ ਖਾ ਜਾਣ ।

ਹਿਨਾ ਦੇ ਹਾਵ ਭਾਵ ਕਰਿਸ਼ਮਾ ਵਰਗੇ ਹੀ ਹਨ । ਹਿਨਾ ਦੀਆਂ ਵੀਡੀਓ ਤੇ ਲੋਕ ਲਗਤਾਰ ਕਮੈਂਟ ਕਰ ਰਹੇ ਹਨ । ਹਰ ਕੋਈ ਉਸ ਨੂੰ ਕਰਿਸ਼ਮਾ ਕਪੂਰ ਦੀ ਕਾਰਬਨ ਕਾਪੀ ਕਹਿ ਰਿਹਾ ਹੈ ।
View this post on Instagram
View this post on Instagram
View this post on Instagram