ਆਲੀਆ ਭੱਟ ਦੀ ਸੁਪੋਰਟ ‘ਚ ਆਏ ਕਈ ਕਲਾਕਾਰ, ਪਾਕਿਸਤਾਨੀ ਅਦਾਕਾਰਾ ਨੇ ਕਿਹਾ ਮੈਂ ਸੋਚਿਆ ਸਿਰਫ਼ ਪਾਕਿਸਤਾਨ ‘ਚ ਹੀ ਅਜਿਹਾ ….

written by Shaminder | June 30, 2022 10:30am

ਆਲੀਆ ਭੱਟ (AliaBhatt) ਨੇ ਹਾਲ ਹੀ ‘ਚ ਆਪਣੀ ਪ੍ਰੈਗਨੇਂਸੀ ਨੂੰ ਰਿਵੀਲ ਕੀਤਾ ਹੈ । ਜਿਸ ਤੋਂ ਬਾਅਦ ਅਦਾਕਾਰਾ ਆਪਣੇ ਕੰਮ ਨੂੰ ਲੈ ਕੇ ਵੀ ਬਹੁਤ ਜ਼ਿਆਦਾ ਜ਼ਿੰਮੇਵਾਰ ਹੈ ਅਤੇ ਉਸ ਨੇ ਇੱਕ ਨਿਊਜ਼ ਰਿਪੋਰਟ ਨੂੰ ਜਵਾਬ ਦਿੱਤਾ ਹੈ । ਜਿਸ ‘ਚ ਉਸ ਨੇ ਕਿਹਾ ਹੈ ਕਿ ਉਹ ਜੁਲਾਈ ਦੇ ਮੱਧ ਤੱਕ ਆਪਣੀ ਫ਼ਿਲਮ ‘ਹਾਰਟ ਆਫ ਸਟੋਨ’ ਤੇ ਰੌਕੀ ਔਰ ਰਾਨੀ ਕੀ ਪ੍ਰੇਮ ਕਹਾਣੀ’ ਦੀ ਸ਼ੂਟਿੰਗ ਪੂਰੀ ਕਰ ਲਵੇਗੀ ਤਾਂ ਕਿ ਉਸ ਦੀ ਪ੍ਰੈਗਨੇਂਸੀ ਦੇ ਕਾਰਨ ਉਸ ਦਾ ਕੰਮ ਪ੍ਰਭਾਵਿਤ ਨਾ ਹੋਵੇ ।

ਹੋਰ ਪੜ੍ਹੋ : ਵਿਆਹ ਦੇ ਇੱਕ ਮਹੀਨੇ ਬਾਅਦ ਪਹਿਲੀ ਵਾਰ ਡਿਨਰ ਡੇਟ ‘ਤੇ ਗਏ ਰਣਬੀਰ ਕਪੂਰ ਅਤੇ ਆਲੀਆ ਭੱਟ, ਵੀਡੀਓ ‘ਚ ਕਿਊਟ ਅੰਦਾਜ਼ ‘ਚ ਆਏ ਨਜ਼ਰ

ਮੀਡੀਆ ਰਿਪੋਰਟ ਦੇ ਮੁਤਾਬਕ ਅਦਾਕਾਰ ਰਣਬੀਰ ਕਪੂਰ ਜਹਲਦ ਹੀ ਆਪਣੀ ਪਤਨੀ ਨੂੰ ਵਾਪਸ ਲਿਆਉਣ ਦੇ ਲਈ ਯੂਕੇ ਜਾ ਸਕਦੇ ਹਨ । ਆਲੀਆ ਵੱਲੋਂ ਦਿੱਤੇ ਗਏ ਇਸ ਬਿਆਨ ਤੋਂ ਬਾਅਦ ਕਈ ਅਲੋਚਨਾਵਾਂ ਦਾ ਸਾਹਮਣਾ ਆਲੀਆ ਨੂੰ ਕਰਨਾ ਪੈ ਰਿਹਾ ਹੈ । ਜਿਸ ਤੋਂ ਬਾਅਦ ਕਈ ਪਾਕਿਸਤਾਨੀ ਕਲਾਕਾਰ ਵੀ ਅਦਾਕਾਰਾ ਦੀ ਸੁਪੋਰਟ ‘ਚ ਅੱਗੇ ਆਏ ਹਨ ।

Pakistani-stars-Zara-Noor-Abbas-Durefishan-Saleem-support-Alia-Bhatts-‘I-am-not-a-parcel-remark-mi

ਹੋਰ ਪੜ੍ਹੋ : ਵਿਆਹ ਤੋਂ ਬਾਅਦ ਕੰਮ ‘ਤੇ ਪਰਤੀ ਆਲੀਆ ਭੱਟ ਦੀਆਂ ਫ਼ਿਲਮ ਦੇ ਸੈੱਟ ਤੋਂ ਤਸਵੀਰਾਂ ਹੋਈਆਂ ਵਾਇਰਲ

ਪਾਕਿਸਤਾਨੀ ਅਦਾਕਾਰਾ ਜਾਰਾ ਨੂਰ ਅੱਬਾਸ ਨੇ ਵੀ ਆਲੀਆ ਨੂੰ ਸੁਪੋਟ ਕੀਤਾ ਹੈ । ਆਲੀਆ ਦੀ ਇੰਸਟਾਗ੍ਰਾਮ ਸਟੋਰੀ ਨੂੰ ਸ਼ੇਅਰ ਕਰਦੇ ਹੋਏ ਕਿਹਾ ਗਿਆ ਸੀ ਉਸ ਨੇ ਆਪਣੀ ਪ੍ਰੈਗਨੇਂਸੀ ਨੂੰ ਇਸ ਤਰੀਕੇ ਦੇ ਨਾਲ ਪਲਾਨ ਕੀਤਾ ਹੈ ਕਿ ਉਸਦੀ ਪ੍ਰੈਗਨੇਂਸੀ ਪ੍ਰਭਾਵਿਤ ਨਾ ਹੋਵੇ। ਪਾਕਿਸਤਾਨੀ ਅਦਾਕਾਰਾ ਜ਼ਾਰਾ ਨੇਟ ਕਿਹਾ ਸੀ ਕਿ ਔਰਤਾਂ ਨੂੰ ਆਪਣੇ ਮਾਂ ਬਣਨ ਦੇ ਅਹਿਸਾਸ ਜਾਂ ਟੈਲੇਂਟ ਨੂੰ ਸਾਬਿਤ ਕਰਨ ਦੀ ਲੋੜ ਨਹੀਂ।

Pakistani stars Zara Noor Abbas, Durefishan Saleem support Alia Bhatt’s ‘I am not a parcel’ remark Image Source: Instagram

ਜ਼ਾਰਾ ਨੇ ਆਪਣੇ ਆਪ ਦੇ ਨਾਲ ਆਲੀਆ ਨੂੰ ਰਿਲੇਟ ਕਰਦੇ ਹੋਏ ਲਿਖਿਆ ਕਿ ‘ਮੈਂ ਸਿਰਫ ਸੋਚਿਆ ਸੀ ਪਾਕਿਸਤਾਨ ਹੀ ਆਜਿਹਾ ਹੁੰਦਾ ਹੈ।ਖਾਸ ਕਰਕੇ ਜਦੋਂ ਕਿਸੇ ਬਰੇਂਡ ਨੂੰ ਪਤਾ ਲੱਗਦਾ ਹੈ ਕਿ ਮੈਂ ਪ੍ਰੈਗਨੇਂਟ ਹਾਂ ਤਾਂ ਸਮਾਜ ਨੂੰ ਲੱਗਦਾ ਹੈ ਕਿ ਉਹ ਹੁਣ ਕੰਮ ਦੇ ਲਈ ਠੀਕ ਨਹੀਂ ਹੈ’।

You may also like