ਜਾਣੋ ਪਰਮੀਸ਼ ਵਰਮਾ ਦੇ ਇਹਨਾਂ ਚਾਰ ਟੈਟੂਆਂ ਦੀ ਕੀ ਹੈ ਕਹਾਣੀ

written by Lajwinder kaur | January 30, 2019

ਪਰਮੀਸ਼ ਵਰਮਾ ਜਿਹਨਾਂ ਨੇ ਆਪਣੀ ਮਿਹਨਤ ਤੇ ਲਗਨ ਸਦਕਾ ਪੰਜਾਬੀ ਇੰਡਸਟਰੀ ‘ਚ ਇੱਕ ਵੱਖਰਾ ਮੁਕਾਮ ਹਾਸਿਲ ਕੀਤਾ ਹੈ। ਆਉ ਤੁਹਾਨੂੰ ਦੱਸਦੇ ਹਾਂ, ਪਰਮੀਸ਼ ਵਰਮਾ ਦੇ ਇਹਨਾਂ ਟੈਟੂਆਂ ਦੀ ਕੀ ਹੈ ਕਹਾਣੀ। ਪੰਜਾਬੀ ਡਾਇਰੈਕਟਰ, ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਜਿਹਨਾਂ ਦੇ ਜੀਵਨ ‘ਚ ਪਰਿਵਾਰਕ ਰਿਸ਼ਤੇ ਕਾਫੀ ਅਹਿਮੀਅਤ ਰੱਖਦੇ ਨੇ । ਜਿਸ ਦੇ ਚੱਲਦੇ ਇਕ ਟੈਟੂ ਉਹਨਾਂ ਦੇ ਪਿੱਠ ਉੱਤੇ ਹੈ ‘Param-Sat’ ਇਹ ਉਹਨਾਂ ਦੀ ਜ਼ਿੰਦਗੀ ਦੀਆਂ ਸਭ ਅਹਿਮ ਸ਼ਖਸ਼ੀਅਤਾਂ ਉਹਨਾਂ ਦੇ ਮਾਤਾ-ਪਿਤਾ ਦੇ ਨਾਮ ਦਾ ਟੈਟੂ ਹੈ।

 

View this post on Instagram

 

Red Bull doesn’t Give you wings, Weighted Pulls Do.

A post shared by Parmish Verma (@parmishverma) on

ਪਰਮੀਸ਼ ਵਰਮਾ ਮੰਨਦੇ ਨੇ ਕਿ ਉਨ੍ਹਾਂ ਦੇ ਮਾਤਾ-ਪਿਤਾ ਹਰ ਵੇਲੇ ਉਹਨਾਂ ਦੇ ਨਾਲ ਖੜ੍ਹੇ ਹਨ। ਪਰਮੀਸ਼ ਵਰਮਾ ਦੇ ਮਾਤਾ-ਪਿਤਾ ਦਾ ਨਾਮ ਪਰਮਜੀਤ ਵਰਮਾ ਤੇ ਡਾ. ਸਤੀਸ਼ ਵਰਮਾ ਹੈ।

ਹੁਣ ਗੱਲ ਕਰਦੇ ਹਾਂ ਅੱਗਲੇ ਟੈਟੂ Sukham ਦੀ, ਜਿਵੇਂ ਕਿ ਸਭ ਜਾਣਦੇ ਨੇ ਸੁੱਖਮ ਪਰਮੀਸ਼ ਵਰਮਾ ਦਾ ਛੋਟਾ ਭਰਾ ਹੈ। ਜਿਸ ਨੂੰ ਉਹ ਆਪਣੀ ਢਾਲ ਸਮਝਦੇ ਨੇ ਜਿਸ ਕਰਕੇ ਸੁੱਖਮ ਦਾ ਨਾਮ ਖੱਬੀ ਬਾਂਹ ਉੱਤੇ ਬਣਵਾਇਆ ਹੋਇਆ ਹੈ।

 

View this post on Instagram

 

It takes 10 Years to be "OverNight Success"

A post shared by Parmish Verma (@parmishverma) on

ਹੋਰ ਵੇਖੋ: ਪਰਮੀਸ਼ ਦੇ ‘ਸਭ ਫੜੇ ਜਾਣਗੇ’ ਨੇ ਕੀਤਾ ਕਮਾਲ ਹਾਸਿਲ ਕੀਤੀ ਇਹ ਉਪਲਬਧੀ

Believe ਨਾਮ ਦਾ ਟੈਟੂ ਉਹਨਾਂ ਨੇ ਸੱਜੇ ਬਾਂਹ ਉੱਤੇ ਬਣਵਾਇਆ ਹੋਇਆ ਹੈ Believe ਦਾ ਮਤਲਬ ਵਿਸ਼ਵਾਸ ਹੈ। ਪਰਮੀਸ਼ ਵਰਮਾ ਉਨ੍ਹਾਂ ਲੋਕਾਂ ਦੇ ਲਈ ਇੱਕ ਰੋਲ-ਮਾਡਲ ਨੇ ਜਿਹੜੇ ਲੋਕ ਆਪਣੇ ਸੁਪਨਿਆਂ ਨੂੰ ਸੱਚ ਕਰਨ ਬਾਰੇ ਸੋਚਦੇ ਹਨ। ਇਹ ਟੈਟੂ ਉਹਨਾਂ ਦਾ ਪੰਜਾਬੀ ਇੰਡਸਟਰੀ ‘ਚ ਕੀਤੇ ਹੋਏ ਸੰਘਰਸ਼ ਤੋਂ ਬਾਅਦ ਮਿਲੀ ਕਾਮਯਾਬੀ ਬਾਰੇ ਦੱਸਦਾ ਹੈ। 

And miles to go before I sleep ਟੈਟੂ ਉਨ੍ਹਾਂ ਨੇ ਰਾਬਰਟ ਫਰੋਸਟ ਦੀ ਇੱਕ ਕਵਿਤਾ ਤੋਂ ਲਿਆ ਹੈ ਜਿਸ ਦਾ ਮਤਲਬ ਹੈ ਇਹ ਹੁੰਦਾ ਹੈ ਕਿ ਇਨਸਾਨ ਆਪਣੀ ਸਾਰੀ ਜ਼ਿੰਮੇਵਾਰੀਆਂ ਪੂਰੀਆਂ ਕਰਕੇ ਹੀ ਜ਼ਿੰਦਗੀ ਨੂੰ ਅਲਵਿਦਾ ਕਹਿਣਾ ਚਾਹੁੰਦਾ ਹੈ।

You may also like