ਪਰਮੀਸ਼ ਵਰਮਾ ਨੇ ਆਪਣੇ ਵਿਆਹ ਦੀਆਂ ਨਵੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਰੌਸ਼ਨ ਪ੍ਰਿੰਸ ਸਣੇ ਕਈ ਗਾਇਕ ਹੋਏ ਵਿਆਹ ‘ਚ ਸ਼ਾਮਿਲ

written by Shaminder | October 21, 2021

ਪਰਮੀਸ਼ ਵਰਮਾ (Parmish Vemra) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦਾ ਵਿਆਹ ਲਈ ਸ਼ੁਭਕਾਮਨਾਵਾਂ ਦੇਣ ‘ਤੇ ਧੰਨਵਾਦ ਕੀਤਾ ਹੈ ।  ਇਸ ਤੋਂ ਇਲਾਵਾ ਪਰਮੀਸ਼ ਵਰਮਾ ਨੇ ਕੁਝ ਨਵੀਆਂ ਤਸਵੀਰਾਂ (Wedding Pics )ਵੀ ਆਪਣੇ ਵਿਆਹ ਦੀਆਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਉਹ ਗੀਤ ਗਰੇਵਾਲ ਦੇ ਨਾਲ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ ।ਪਰਮੀਸ਼ ਵਰਮਾ ਨੇ ਇਸ ਤੋਂ ਪਹਿਲਾਂ ਕੁਝ ਤਸਵੀਰਾਂ ਆਪਣੇ ਵਿਆਹ ਦੀਆਂ ਸਾਂਝੀਆਂ ਕੀਤੀਆਂ ਸਨ । ਜਿਨ੍ਹਾਂ ਨੂੰ ਸਾਂਝਾ ਕਰਦੇ ਹੋਏ ਉਸ ਨੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਵਿਆਹ ਦੀ ਜਾਣਕਾਰੀ ਦਿੱਤੀ ਸੀ ।

Parmish,, -min image From instagram

ਹੋਰ ਪੜ੍ਹੋ : ਸਿਧਾਰਥ ਸ਼ੁਕਲਾ ਦਾ ਨਾਂਅ ਸੁਣਕੇ ਅੱਜ ਵੀ ਭਾਵੁਕ ਹੋ ਜਾਂਦੀ ਹੈ ਸ਼ਹਿਨਾਜ਼, ਇਸ ਤਰ੍ਹਾਂ ਸ਼ੁਰੂ ਹੋਈ ਸੀ ਦੋਹਾਂ ਦੀ ਲਵ ਸਟੋਰੀ

ਇਸ ਤੋਂ ਕੁਝ ਦਿਨ ਪਹਿਲਾਂ ਹੀ ਉਸ ਨੇ ਗੀਤ ਗਰੇਵਾਲ ਦੇ ਨਾਲ ਆਪਣੀ ਦੋਸਤੀ ਬਾਰੇ ਖੁਲਾਸਾ ਕੀਤਾ ਸੀ । ਪਰਮੀਸ਼ ਵਰਮਾ ਨੇ ਆਪਣੇ ਵਿਆਹ ਦੀਆਂ ਕੁਝ ਤਸਵੀਰਾਂ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ ।

parmish, -min image From instgaram

ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਗਿਆ ਸੀ ਅਤੇ ਸਭ ਇਸ ਜੋੜੀ ਨੂੰ ਦਿਲੋਂ ਵਧਾਈ ਦੇ ਰਹੇ ਹਨ । ਪਰਮੀਸ਼ ਨੇ ਆਪਣੀ ਪਤਨੀ ਗੀਤ ਗਰੇਵਾਲ ਨੂੰ ਬੈਂਟਲੇ ਕਾਰ ਗਿਫਟ ਕੀਤੀ ਸੀ ।ਇਸ ਵਿਆਹ ‘ਚ ਸ਼ੈਰੀ ਮਾਨ ਵੀ ਗਏ ਸਨ, ਪਰ ਉਨ੍ਹਾਂ ਨੂੰ ਸਿਕਓਰਿਟੀ ਗਾਰਡ ਨੇ ਰੋਕ ਲਿਆ ਅਤੇ ਉਨ੍ਹਾਂ ਦਾ ਫੋਨ ਬਾਹਰ ਹੀ ਰੱਖਵਾ ਲਿਆ ਸੀ । ਜਿਸ ਤੋਂ ਬਾਅਦ ਸ਼ੈਰੀ ਮਾਨ ਇਸ ਗੱਲ ਤੋਂ ਕਾਫੀ ਨਰਾਜ਼ ਹੋ ਗਏ ਸਨ ਅਤੇ ਉਨ੍ਹਾਂ ਨੇ ਲਾਈਵ ਹੋ ਕੇ ਇਸ ਬਾਰੇ ਆਪਣੀ ਭੜਾਸ ਕੱਢੀ ਸੀ ।

You may also like