ਪਰਮੀਸ਼ ਵਰਮਾ ਨੇ ਸ਼ੈਰੀ ਮਾਨ ‘ਤੇ ਸਾਧਿਆ ਨਿਸ਼ਾਨਾ, ਕਿਹਾ ‘ਖੱਚਾਂ ਮਾਰ ਮਾਰ ਤਾਂ ਨੀਂ ਸੁਰਖੀਆਂ ‘ਚ ਆਉਂਦਾ’

written by Shaminder | October 14, 2022 01:54pm

ਪਰਮੀਸ਼ ਵਰਮਾ (Parmish Verma) ਅਤੇ ਸ਼ੈਰੀ ਮਾਨ (Sharry Maan) ਦਰਮਿਆਨ ਵਿਵਾਦ ਜਾਰੀ ਹੈ ।ਦੋਵੇਂ ਇੱਕ ਦੂਜੇ ਦੇ ਖਿਲਾਫ ਆਪਣੇ ਗੁੱਸੇ ਦਾ ਇਜ਼ਹਾਰ ਕਰਦੇ ਰਹਿੰਦੇ ਹਨ । ਬੀਤੇ ਦਿਨ ਜਿੱਥੇ ਸ਼ੈਰੀ ਮਾਨ ਇੱਕ ਵਾਰ ਮੁੜ ਤੋਂ ਪਰਮੀਸ਼ ਵਰਮਾ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਸੀ । ਹੁਣ ਮੁੜ ਤੋਂ ਪਰਮੀਸ਼ ਵਰਮਾ ਨੇ ਸ਼ੈਰੀ ਮਾਨ ਨੇ ਅਸਿੱਧੇ ਤੌਰ ‘ਤੇ ਸ਼ੈਰੀ ਮਾਨ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਹੈ ।

ਹੋਰ ਪੜ੍ਹੋ : ਯੁਜ਼ਵੇਂਦਰ ਚਾਹਲ ਤੋਂ ਦੂਰ ਧਨਾਸ਼੍ਰੀ ਨੇ ਇੰਝ ਪਤੀ ਦਾ ਮੂੰਹ ਵੇਖ ਖੋਲ੍ਹਿਆ ਵਰਤ, ਵੀਡੀਓ ਹੋ ਰਿਹਾ ਵਾਇਰਲ

ਉਨ੍ਹਾਂ ਨੇ ਜਿੰਮ ‘ਚ ਵਰਕ ਆਊਟ ਕਰਦੇ ਹੋਏ ਆਪਣਾ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ ਕਿ ‘ਐਂ ਖੱਚਾਂ ਮਤਾਰ ਮਾਰ ਤਾਂ ਨੀਂ ਆਉਂਦਾ ਸੁਰਖੀਆਂ ‘ਚ’ । ਇਸ ਵੀਡੀਓ ਦੇ ਬੈਕਗਰਾਊਂਡ ‘ਚ ਇੱਕ ਡਾਇਲਾਗ ਵੀ ਚੱਲ ਰਿਹਾ ਹੈ ।

Sharry Maan Image Source : Instagram

ਹੋਰ ਪੜ੍ਹੋ : ਸੋਨਮ ਕਪੂਰ ਨੇ ਨਹੀਂ ਰੱਖਿਆ ਕਰਵਾ ਚੌਥ ਦਾ ਵਰਤ,ਕਿਹਾ ਮੈਨੂੰ ਕਰਵਾ ਚੌਥ ‘ਤੇ ਸੱਜਣਾ ਫੱਬਣਾ ਹੈ ਪਸੰਦ ਪਰ ਮੇਰੇ ਪਤੀ…’

ਸੋਸ਼ਲ ਮੀਡੀਆ ‘ਤੇ ਪਰਮੀਸ਼ ਵਰਮਾ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪ੍ਰਤੀਕ੍ਰਿਆਵਾਂ ਸਾਹਮਣੇ ਆ ਰਹੀਆਂ ਹਨ । ਦੋਨਾਂ ਦਰਮਿਆਨ ਇਹ ਵਿਵਾਦ ਉਦੋਂ ਸ਼ੁਰੂ ਹੋਇਆ ਸੀ, ਜਦੋਂ ਪਰਮੀਸ਼ ਵਰਮਾ ਦਾ ਵਿਆਹ ਸੀ, ਸ਼ੈਰੀ ਮਾਨ ਇਸ ਵਿਆਹ ‘ਚ ਸ਼ਰੀਕ ਹੋਣ ਦੇ ਲਈ ਪਹੁੰਚੇ ਸਨ ।

Parmish Verma Image Source : Instagram

ਪਰ ਪਰਮੀਸ਼ ਵਰਮਾ ਦੇ ਘਰ ਦੇ ਬਾਹਰ ਸਿਕਓਰਿਟੀ ਗਾਰਡਸ ਦੇ ਵੱਲੋਂ ਉਨ੍ਹਾਂ ਦਾ ਫੋਨ ਲੈ ਲਿਆ ਗਿਆ ਸੀ । ਜਿਸ ਤੋਂ ਬਾਅਦ ਸ਼ੈਰੀ ਮਾਨ ਨੇ ਇਸ ਵਿਆਹ ਤੋਂ ਪਰਤ ਕੇ ਇੱਕ ਵੀਡੀਓ ਸ਼ੇਅਰ ਕਰਕੇ ਪਰਮੀਸ਼ ਵਰਮਾ ਨੂੰ ਖੂਬ ਖਰੀਆਂ ਖੋਟੀਆਂ ਸੁਣਾਈਆਂ ਸਨ ।

You may also like