
ਗਾਇਕਾ ਪਰਵੀਨ ਭਾਰਟਾ (Parveen Bharta) ਅਤੇ ਲਵਲੀ ਨਿਰਮਾਣ (Lovely Nirman) ਇੱਕ ਵਾਰ ਮੁੜ ਤੋਂ ਨਵੇਂ ‘ਲਾਕੇਟ’ (Locket) ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਏ ਹਨ । ਇਸ ਤੋਂ ਪਹਿਲਾਂ ਵੀ ਦੋਵਾਂ ਨੇ ਲਾਕੇਟ ਗੀਤ ਕੱਢਿਆ ਸੀ । ਇਹ ਗੀਤ ਵੀ ਸਰੋਤਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਸੀ । ਲੰਮੇ ਸਮੇਂ ਬਾਅਦ ਇਹ ਦੋਵੇਂ ਗਾਇਕ ਮੁੜ ਤੋਂ ਇਸ ਨਵੇਂ ਗੀਤ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਏ ਹਨ ।

ਹੋਰ ਪੜ੍ਹੋ : ਕ੍ਰਿਤੀ ਸੈਨਨ ਨੇ ਕਿਹਾ ‘ਮੈਂ ਦਿਲ ਤੋਂ ਪੰਜਾਬੀ ਹਾਂ, ਦਾਲ ਮੱਖਣੀ, ਛੋਲੇ ਭਟੂਰੇ ਖਾਂਦੀ ਹਾਂ ਖੂਬ’, ਵੇਖੋ ਵੀਡੀਓ
ਇਸ ਗੀਤ ਦੇ ਬੋਲ ਵਿੱਕੀ ਧਾਲੀਵਾਲ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਲਾਡੀ ਗਿੱਲ ਨੇ । ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਗੀਤ ਦੀ ਫੀਚਰਿੰਗ ‘ਚ ਲਵਲੀ ਨਿਰਮਾਣ, ਲਾਡੀ ਗਿੱਲ ਅਤੇ ਮਾਹੀ ਸ਼ਰਮਾ ਨਜ਼ਰ ਆ ਰਹੇ ਹਨ ।

ਹੋਰ ਪੜ੍ਹੋ : ਕੈਨੇਡਾ ‘ਚ ਪ੍ਰਵਾਸੀ ਵਿਦਿਆਰਥੀਆਂ ਨੂੰ ਕੈਂਪਸ ਤੋਂ ਬਾਹਰ ਹਫ਼ਤੇ ‘ਚ 20 ਘੰਟੇ ਤੋਂ ਵੱਧ ਕੰਮ ਕਰਨ ਦੀ ਹੋਵੇਗੀ ਇਜਾਜ਼ਤ
ਇਸ ਤੋਂ ਪਹਿਲਾਂ ਵੀ ਲਵਲੀ ਨਿਰਮਾਣ ਅਤੇ ਪਰਵੀਨ ਭਾਰਟਾ ਦੀ ਆਵਾਜ਼ ‘ਚ ‘ਲਾਕੇਟ’ ਗੀਤ ਨੂੰ ਸਰੋਤਿਆਂ ਦਾ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਗਾਇਕਾ ਪਰਵੀਨ ਭਾਰਟਾ ਅਤੇ ਲਵਲੀ ਨਿਰਮਾਣ ਇਸ ਤੋਂ ਪਹਿਲਾਂ ਇੱਕਠਿਆਂ ਕਈ ਗੀਤ ਕਰ ਚੁੱਕੇ ਹਨ ।

ਪਰਵੀਨ ਭਾਰਟਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਲਵਲੀ ਨਿਰਮਾਣ ਵੀ ਪੰਜਾਬੀ ਇੰਡਸਟਰੀ ‘ਚ ਪਿਛਲੇ ਕਈ ਸਾਲਾਂ ਤੋਂ ਸਰਗਰਮ ਹਨ । ਉਨ੍ਹਾਂ ਦੇ ਗਾਏ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਦੋਵੇਂ ਗਾਇਕ ਲੰਮੇ ਸਮੇਂ ਬਾਅਦ ਇੱਕਠੇ ਨਜ਼ਰ ਆਏ ਹਨ ।