‘ਕ੍ਰਿਸ਼ਨਾ ਫ਼ਲ’ ਵਿੱਚ ਹੁੰਦੇ ਹਨ ਕਈ ਔਸ਼ਧੀ ਗੁਣ, ਇਹ ਬਿਮਾਰੀਆਂ ਹੁੰਦੀਆਂ ਹਨ ਦੂਰ
‘ਕ੍ਰਿਸ਼ਨਾ ਫ਼ਲ’ ਵਿੱਚ ਹੁੰਦੇ ਹਨ ਕਈ ਔਸ਼ਧੀ ਗੁਣ, ਇਹ ਬਿਮਾਰੀਆਂ ਹੁੰਦੀਆਂ ਹਨ ਦੂਰ
‘ਪੈਸ਼ਨ ਫਰੂਟ‘ ਨੂੰ ‘ਕ੍ਰਿਸ਼ਨਾ ਫ਼ਲ’ ਵੀ ਕਿਹਾ ਜਾਂਦਾ ਹੈ। ਇਸ ‘ਚ ਵਿਟਾਮਿਨ ਏ, ਈ, ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ, ਸੋਡੀਅਮ, ਪੋਟਾਸ਼ੀਅਮ, ਆਇਰਨ, ਕੈਰੋਟਿਨ, ਐਂਟੀ-ਆਕਸੀਡੈਂਟਸ ਆਦਿ ਗੁਣ ਹੁੰਦੇ ਹਨ। ਖਾਣ ‘ਚ ਖੱਟੇ-ਮਿੱਠੇ ਸੁਆਦ ਦਾ ਇਹ ਫਲ ਪਾਚਨ ਨੂੰ ਤੰਦਰੁਸਤ ਕਰਨ ਦੇ ਨਾਲ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਦੀ ਚਪੇਟ ‘ਚ ਆਉਣ ਦੇ ਖ਼ਤਰੇ ਨੂੰ ਵੀ ਘਟਾਉਂਦਾ ਹੈ। ਪੈਸ਼ਨ ਅਤੇ ਕ੍ਰਿਸ਼ਨਾ ਫਲ ‘ਚ ਐਂਟੀ-ਆਕਸੀਡੈਂਟ ਫ੍ਰੀ ਰੈਡੀਕਲ ਹੋਣ ਨਾਲ ਸਰੀਰ ‘ਚ ਕੈਂਸਰ ਸੈੱਲਾਂ ਵੱਧਣ ਤੋਂ ਬਚਾਅ ਰਹਿੰਦਾ ਹੈ।

ਹੋਰ ਪੜ੍ਹੋ :

ਅਜਿਹੇ ‘ਚ ਕੈਂਸਰ ਵਰਗੀ ਗੰਭੀਰ ਬਿਮਾਰੀ ਦੀ ਚਪੇਟ ‘ਚ ਆਉਣ ਦਾ ਖ਼ਤਰਾ ਘੱਟ ਹੁੰਦਾ ਹੈ। ਇਸ ਨਾਲ ਸਰੀਰ ‘ਚ ਥਾਇਰਾਇਡ ਹਾਰਮੋਨ ਕੰਟਰੋਲ ਰਹਿੰਦੇ ਹਨ। ਅਜਿਹੇ ‘ਚ ਦਿਲ ਨੂੰ ਵਧੀਆ ਤਰੀਕੇ ਨਾਲ ਕੰਮ ਕਰਨ ਦੀ ਤਾਕਤ ਮਿਲਦੀ ਹੈ। ਇਸ ‘ਚ ਗਲਾਈਸੈਮਿਕ ਇੰਡੈਕਸ ਭਾਵ ਜੀਆਈ ਦੀ ਮਾਤਰਾ ਘੱਟ ਅਤੇ ਫਾਈਬਰ ਜ਼ਿਆਦਾ ਪਾਇਆ ਜਾਂਦਾ ਹੈ। ਇਹ ਸਰੀਰ ‘ਚ ਇਨਸੁਲਿਨ ਦੀ ਮਾਤਰਾ ਨੂੰ ਸੰਤੁਲਿਤ ਕਰਦਾ ਹੈ। ਅਜਿਹੇ ‘ਚ ਇਹ ਸ਼ੂਗਰ ਕੰਟਰੋਲ ‘ਚ ਮਦਦ ਕਰਦਾ ਹੈ। ਕੈਲਸ਼ੀਅਮ ਅਤੇ ਹੋਰ ਪੌਸ਼ਟਿਕ ਤੱਤਾਂ ਨਾਲ ਭਰਪੂਰ ਇਹ ਫਲ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ। ਅਜਿਹੇ ‘ਚ ਗਠੀਏ ਦੀ ਰੋਕਥਾਮ ਤੋਂ ਬਚਾਅ ਰਹਿੰਦਾ ਹੈ।

ਇਸ ‘ਚ ਪੋਟਾਸ਼ੀਅਮ ਹੋਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਕਰਨ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਦਿਲ ਵੀ ਤੰਦਰੁਸਤ ਰਹਿੰਦਾ ਹੈ। ਇਸ ‘ਚ ਡਾਇਟਰੀ ਫਾਈਬਰ ਦੀ ਜ਼ਿਆਦਾ ਮਾਤਰਾ ਹੋਣ ਨਾਲ ਭਾਰ ਘਟਾਉਣ ‘ਚ ਸਹਾਇਤਾ ਮਿਲਦੀ ਹੈ। ਇਸ ‘ਚ ਆਇਰਨ ਹੋਣ ਨਾਲ ਲਾਲ ਖੂਨ ਦੇ ਸੈੱਲਾਂ ‘ਚ ਹੀਮੋਗਲੋਬਿਨ ਵਧਣ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਅਨੀਮੀਆ ਦੇ ਮਰੀਜ਼ਾਂ ਨੂੰ ਇਸ ਨੂੰ ਆਪਣੀ ਖੁਰਾਕ ‘ਚ ਸ਼ਾਮਲ ਕਰਨਾ ਚਾਹੀਦਾ ਹੈ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
