ਬਦਾਮ ਤੁਹਾਡੀ ਪਹੁੰਚ ਤੋਂ ਬਾਹਰ ਹਨ ਤਾਂ ਭਿੱਜੀ ਹੋਈ ਮੂੰਗਫਲੀ ਖਾਓ, ਇਸ ਮਾਮਲੇ ’ਚ ਬਦਾਮ ਨੂੰ ਦਿੰੰਦੀ ਹੈ ਟੱਕਰ

written by Rupinder Kaler | October 02, 2020 05:17pm

ਮਹਿੰਗਾਈ ਦੇ ਇਸ ਦੌਰ ਵਿੱਚ ਬਦਾਮ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦੇ ਜਾ ਰਹੇ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਬਦਾਮ ਦੀ ਤਰ੍ਹਾਂ ਮੂੰਗਫਲੀ ਵੀ ਬਹੁਤ ਸਾਰੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਮਾਹਿਰਾਂ ਦੀ ਮੰਨੀਏ ਤਾਂ ਮੂੰਗਫਲੀ ਨੂੰ ਬਦਾਮ ਦੀ ਤਰ੍ਹਾਂ ਰਾਤ ਨੂੰ ਭਿਓ ਕੇ ਰੱਖ ਦਿਓ ਅਤੇ ਸਵੇਰੇ ਇਸਦਾ ਸੇਵਨ ਕਰਨ ਨਾਲ ਸਰੀਰ ਨੂੰ ਸਾਰੇ ਤੱਤ ਸਹੀ ਮਾਤਰਾ ‘ਚ ਮਿਲਦੇ ਹਨ।

peanuts

ਮੂੰਗਫਲੀ ਵਿਚ ਵਿਟਾਮਿਨ, ਕੈਲਸ਼ੀਅਮ, ਪੋਟਾਸ਼ੀਅਮ, ਮੈਂਗਨੀਜ਼, ਕਾਪਰ, ਆਇਰਨ ਅਤੇ ਸੇਲੇਨੀਅਮ ਤੱਤ ਪਾਏ ਜਾਂਦੇ ਹਨ। ਇਸ ਦੀ ਵਰਤੋਂ ਨਾਲ ਸਰੀਰ ਨੂੰ ਰੋਗਾਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ।

ਹੋਰ ਪੜ੍ਹੋ :

ਬਦਾਮ ਤੁਹਾਡੀ ਪਹੁੰਚ ਤੋਂ ਬਾਹਰ ਹਨ ਤਾਂ ਭਿੱਜੀ ਹੋਈ ਮੂੰਗਫਲੀ ਖਾਓ, ਇਸ ਮਾਮਲੇ ’ਚ ਬਦਾਮ ਨੂੰ ਦਿੰੰਦੀ ਹੈ ਟੱਕਰ

ਇਨਸਾਨੀਅਤ ਦੀ ਸੇਵਾ ਲਈ ਯੂ.ਐੱਨ ਵੱਲੋਂ ਸੋਨੂੰ ਸੂਦ ਨੂੰ ਕੀਤਾ ਗਿਆ ਸਨਮਾਨਿਤ

peanuts

  • ਰੋਜ਼ਾਨਾ ਸਵੇਰੇ ਭਿੱਜੀ ਹੋਈ ਮੂੰਗਫਲੀ ਦਾ ਸੇਵਨ ਦਿਮਾਗ ਦੇ ਸੈੱਲਾਂ ਨੂੰ ਵਧੀਆ ਤਰੀਕੇ ਨਾਲ ਕੰਮ ਕਰਨ ਦੀ ਤਾਕਤ ਦਿੰਦਾ ਹੈ। ਅਜਿਹੀ ‘ਚ ਦਿਮਾਗ ਦੀ ਸ਼ਕਤੀ ਤੇਜ਼ ਹੁੰਦੀ ਹੈ।
  • ਇਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਅੱਖਾਂ ਦੀ ਰੋਸ਼ਨੀ ਵੱਧਦੀ ਹੈ।
  • ਦਿਲ ਦੀ ਬਿਮਾਰੀ ਵਿਚ ਭਿੱਜੀ ਮੂੰਗਫਲੀ ਖਾਣ ਨਾਲ ਲੋਕਾਂ ਦੀ ਦਿਲ ਦੀ ਸਿਹਤ ਬਰਕਰਾਰ ਰਹਿੰਦੀ ਹੈ।

peanuts

  • ਪੌਸ਼ਟਿਕ ਤੱਤਾਂ ਨਾਲ ਭਰਪੂਰ ਭਿੱਜੀ ਹੋਈ ਮੂੰਗਫਲੀ ਦਾ ਸੇਵਨ ਸਕਿਨ ਨੂੰ ਤੰਦਰੁਸਤ ਰਹਿਣ ਵਿੱਚ ਮਿਲਦੀ ਹੈ।
  • ਮੂੰਗਫਲੀ ਨੂੰ ਹਰ ਰੋਜ਼ ਸਵੇਰੇ ਖਾਣ ਨਾਲ ਪੇਟ ਸਹੀ ਰਹਿੰਦਾ ਹੈ । ਪਾਚਨ ਤੰਤਰ ਮਜ਼ਬੂਤ ਹੁੰਦਾ ਹੈ ਤੇ ਪੇਟ ਦਰਦ, ਐਸਿਡਿਟੀ ਆਦਿ ਤੋਂ ਛੁਟਕਾਰਾ ਮਿਲਦਾ ਹੈ।
  • ਮੂੰਗਫਲੀ ‘ਚ ਕੈਲਸ਼ੀਅਮ, ਆਇਰਨ ਆਦਿ ਜ਼ਿਆਦਾ ਮਾਤਰਾ ‘ਚ ਹੁੰਦਾ ਹੈ ਜਿਸ ਨਾਲ ਇਹ ਮਾਸਪੇਸ਼ੀਆਂ ਅਤੇ ਹੱਡੀਆਂ ਨੂੰ ਮਜ਼ਬੂਤ ਬਣਾ ਕੇ ਜੋੜਾਂ ਦੇ ਦਰਦ ਤੋਂ ਰਾਹਤ ਦਿਵਾਉਂਦੀ ਹੈ।
  • ਜਿਨ੍ਹਾਂ ਨੂੰ ਕਮਰ ਦਰਦ ਦੀ ਸ਼ਿਕਾਇਤ ਰਹਿੰਦੀ ਹੈ ਉਨ੍ਹਾਂ ਨੂੰ ਆਪਣੀ ਡਾਇਟ ‘ਚ ਭਿੱਜੀ ਹੋਈ ਮੂੰਗਫਲੀ ਨੂੰ ਸ਼ਾਮਲ ਕਰਨਾ ਚਾਹੀਦਾ ਹੈ।

You may also like