ਗਦਰ-2 ਨੂੰ ਲੈ ਕੇ ਲੋਕਾਂ ‘ਚ ਖ਼ਾਸ ਉਤਸ਼ਾਹ, ਸਵੇਰ ਦੇ ੪ ਵਜੇ ਸ਼ੂਟਿੰਗ ਵੇਖਣ ਪਹੁੰਚੇ ਲੋਕ, ਵੇਖੋ ਵੀਡੀਓ

Written by  Shaminder   |  December 06th 2022 02:03 PM  |  Updated: December 06th 2022 02:03 PM

ਗਦਰ-2 ਨੂੰ ਲੈ ਕੇ ਲੋਕਾਂ ‘ਚ ਖ਼ਾਸ ਉਤਸ਼ਾਹ, ਸਵੇਰ ਦੇ ੪ ਵਜੇ ਸ਼ੂਟਿੰਗ ਵੇਖਣ ਪਹੁੰਚੇ ਲੋਕ, ਵੇਖੋ ਵੀਡੀਓ

‘ਗਦਰ -2’ (Gadar-2)  ਫ਼ਿਲਮ ਦੀ ਸ਼ੂਟਿੰਗ ਬੜੇ ਜ਼ੋਰ ਸ਼ੋਰ ਦੇ ਨਾਲ ਚੱਲ ਰਹੀ ਹੈ । ਇਸ ਫ਼ਿਲਮ ਦੀ ਸ਼ੂਟਿੰਗ ਵੇਖਣ ਦੇ ਲਈ ਦਰਸ਼ਕਾਂ ‘ਚ ਖ਼ਾਸ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ । ਫ਼ਿਲਮ ਦੇ ਡਾਇਰੈਕਟਰ ਅਨਿਲ ਸ਼ਰਮਾ ਦੇ ਵੱਲੋਂ ਇੱਕ ਵੀਡੀਓ ਸਾਂਝਾ ਕੀਤਾ ਗਿਆ ਹੈ ।

ਹੋਰ ਪੜ੍ਹੋ : ਅਮਰ ਨੂਰੀ ਨੇ ਐਮੀ ਵਿਰਕ ਦੇ ਗੀਤ ‘ਚੰਨ ਸਿਤਾਰੇ’ ‘ਤੇ ਬਣਾਇਆ ਖ਼ੂਬਸੂਰਤ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਵੱਡੀ ਗਿਣਤੀ ‘ਚ ਪ੍ਰਸ਼ੰਸਕ ਫ਼ਿਲਮ ਦੀ ਸ਼ੂਟਿੰਗ ਵੇਖਣ ਦੇ ਲਈ ਸਵੇਰ ਦੇ ਚਾਰ ਵਜੇ ਪਹੁੰਚੇ ਹੋਏ ਹਨ । ਇਸ ਵੀਡੀਓ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਰਿਐਕਸ਼ਨ ਦੇ ਰਹੇ ਹਨ । ਇਸ ਫ਼ਿਲਮ ਦੀਆਂ ਮੁੱਖ ਭੂਮਿਕਾਵਾਂ ‘ਚ ਅਮੀਸ਼ਾ ਪਟੇਲ ਤੇ ਸੰਨੀ ਦਿਓਲ ਨਜ਼ਰ ਆਉਣਗੇ ।

ਹੋਰ ਪੜ੍ਹੋ : ਅਦਾਕਾਰ ਰਣਦੀਪ ਹੁੱਡਾ ਦਾ ਸਿੱਖ ਭਾਈਚਾਰੇ ਨੂੰ ਲੈਕੇ ਵੱਡਾ ਬਿਆਨ, ਕਿਹਾ ‘ਸਿੱਖ ਮਨੁੱਖਤਾ ਦੀ ਮਿਸਾਲ’

ਇਸ ਫ਼ਿਲਮ ਨੂੰ ਲੈ ਕੇ ਅਮੀਸ਼ਾ ਪਟੇਲ ਵੀ ਲਗਾਤਾਰ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ । ਸੰਨੀ ਦਿਓਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਫ਼ਿਲਹਾਲ ਇਨ੍ਹੀਂ ਦਿਨੀਂ ਉਹ ਫ਼ਿਲਮ ‘ਚੁੱਪ’ ਨੂੰ ਲੈ ਕੇ ਚਰਚਾ ‘ਚ ਹਨ ।

ameesha patel movie

ਅਮੀਸ਼ਾ ਪਟੇਲ ਵੀ ਲੰਮੇ ਸਮੇਂ ਬਾਅਦ ਇਸ ਫ਼ਿਲਮ ਦੇ ਨਾਲ ਬਾਲੀਵੁੱਡ ‘ਚ ਵਾਪਸੀ ਕਰ ਰਹੀ ਹੈ । ਫ਼ਿਲਮ ‘ਗਦਰ’ ‘ਚ ਅਦਾਕਾਰਾ ਨੇ ਸਕੀਨਾ ਦਾ ਕਿਰਦਾਰ ਨਿਭਾਇਆ ਸੀ ਅਤੇ ਹੁਣ ਵੀ ਇਸੇ ਤਰ੍ਹਾਂ ਦਾ ਕਿਰਦਾਰ ਅਦਾਕਾਰਾ ਦੇ ਵੱਲੋਂ ਨਿਭਾਇਆ ਜਾ ਰਿਹਾ ਹੈ ।

 

View this post on Instagram

 

A post shared by Anilsharma (@anilsharma_dir)


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network