
ਸੋਨੂੰ ਸੂਦ (Sonu Sood ) ਸਮਾਜ ਭਲਾਈ (Social Work) ਲਈ ਪਿਛਲੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਹਨ ।ਜਿਸ ਕਾਰਨ ਉਨ੍ਹਾਂ ਦੇ ਘਰ ਆਪਣੀਆਂ ਸਮੱਸਿਆਵਾਂ ਲੈ ਕੇ ਵੱਡੀ ਗਿਣਤੀ ‘ਚ ਲੋਕ ਆਉਂਦੇ ਹਨ । ਸੋਨੂੰ ਅਸਲ ਜ਼ਿੰਦਗੀ ‘ਚ ਹੀਰੋ (Actor) ਹਨ । ਉਨ੍ਹਾਂ ਨੇ ਲਾਕਡਾਊਨ ਦੇ ਦੌਰਾਨ ਲੋਕਾਂ ਦੀ ਬਹੁਤ ਮਦਦ ਕੀਤੀ । ਉਨ੍ਹਾਂ ਨੇ ਲਾਕਡਊਨ ‘ਚ ਫਸੇ ਲੋਕਾਂ ਨੂੰ ਉਨ੍ਹਾਂ ਦੇ ਘਰੋਂ ਘਰੀਂ ਪਹੁੁੰਚਾਇਆ ।ਇਸ ਦੇ ਨਾਲ ਹੀ ਲਾਕਡਾਊਨ ਤੋਂ ਬਾਅਦ ਵੀ ਉਨ੍ਹਾਂ ਦੀਆਂ ਸੇਵਾਵਾਂ ਜਾਰੀ ਰਹੀਆਂ ।

ਹੋਰ ਪੜ੍ਹੋ : ਕਰਵਾ ਚੌਥ ਦੇ ਮੌਕੇ ਸ਼ਰਧਾ ਆਰਿਆ ਨੇ ਰਚਾਈ ਪਤੀ ਦੇ ਨਾਮ ਦੀ ਮਹਿੰਦੀ, ਵੀਡੀਓ ਹੋ ਰਿਹਾ ਵਾਇਰਲ
ਹੁਣ ਤਾਂ ਆਲਮ ਇਹ ਹੈ ਕਿ ਉਨ੍ਹਾਂ ਦੇ ਘਰ ਤੱਕ ਲੋਕ ਵੱਡੀ ਗਿਣਤੀ ‘ਚ ਪਹੁੰਚਣੇ ਸ਼ੁਰੂ ਹੋ ਚੁੱਕੇ ਹਨ ।ਸੋਨੂੰ ਸੂਦ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ਨੂੰ ਵਾਇਰਲ ਭਿਆਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸੋਨੂੰ ਸੂਦ ਦੇ ਘਰ ਲੋਕਾਂ ਦੀ ਭੀੜ ਇੱਕਠੀ ਹੈ ।

ਹੋਰ ਪੜ੍ਹੋ : ਬੀਚ ‘ਤੇ ਸਰਗੁਨ ਮਹਿਤਾ ਮਸਤੀ ਕਰਦੀ ਆਈ ਨਜ਼ਰ, ਵੀਡੀਓ ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ
ਹਰ ਕੋਈ ਸੋਨੂੰ ਸੂਦ ਦੇ ਕੋਲ ਆਪਣੀ ਸਮੱਸਿਆ ਲੈ ਕੇ ਪਹੁੰਚਿਆ ਹੈ । ਅਦਾਕਾਰ ਨੇ ਵੀ ਸਮੱਸਿਆਵਾਂ ਲੈ ਕੇ ਪਹੁੰਚੇ ਇਨ੍ਹਾਂ ਲੋਕਾਂ ਨੂੰ ਨਿਰਾਸ਼ ਨਹੀਂ ਕੀਤਾ ਅਤੇ ਵਾਰੋ ਵਾਰੀ ਇਨ੍ਹਾਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਨਜ਼ਰ ਆ ਰਹੇ ਹਨ । ਪਰ ਇਸ ਭੀੜ ‘ਚ ਸ਼ਾਮਿਲ ਇੱਕ ਕੁੜੀ ਬੇਹੋਸ਼ ਵੀ ਹੋ ਗਈ ।

ਜਿਸ ਨੂੰ ਸੋਨੂੰ ਸੂਦ ਪਾਣੀ ਪਿਲਾਉਂਦੇ ਹੋਏ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਸੋਨੂੰ ਸੂਦ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ । ਹਰ ਕੋਈ ਸੋਨੂੰ ਦੇ ਇਸ ਜਜ਼ਬੇ ਦੀ ਤਾਰੀਫ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ।
View this post on Instagram