
ਨਛੱਤਰ ਗਿੱਲ (Nachhatar Gill) ਦੀ ਪਤਨੀ (Wife)ਦਾ ਬੀਤੇ ਦਿਨ ਅੰਤਿਮ ਸਸਕਾਰ ਕਰ ਦਿੱਤਾ ਗਿਆ । ਇਸ ਮੌਕੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਨਮ ਅੱਖਾਂ ਦੇ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ । ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਉਨ੍ਹਾਂ ਦੇ ਦਿਹਾਂਤ ‘ਤੇ ਸੋਗ ਪ੍ਰਗਟਾਇਆ । ਗੀਤਕਾਰ ਵਿਜੇ ਧੰਮੀ ਨੇ ਵੀ ਇੱਕ ਲੰਮੀ ਚੌੜੀ ਪੋਸਟ ਪਾ ਕੇ ਨਛੱਤਰ ਗਿੱਲ ਦੇ ਪਰਿਵਾਰ ਨੂੰ ਹੌਸਲਾ ਦਿੱਤਾ ।

ਹੋਰ ਪੜ੍ਹੋ : ਨਿਸ਼ਾ ਬਾਨੋ ਨੇ ਸਾਂਝੀ ਕੀਤੀ ਆਪਣੀ ਹਰਿਆਣਵੀਂ ਲੁੱਕ ਦੇ ਨਾਲ ਪੁਰਾਣੀ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ
ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਪੋਸਟ ‘ਚ ਆਪਣੇ ਦਿਲ ਦੇ ਜਜ਼ਬਾਤਾਂ ਦੇ ਨਾਲ ਨਾਲ ਨਛੱਤਰ ਗਿੱਲ ਦੇ ਪੁੱਤਰ ਦੇ ਵਿਆਹ ਬਾਰੇ ਵੀ ਜਾਣਕਾਰੀ ਦਿੱਤੀ ।ਅੰਤਿਮ ਸਸਕਾਰ ਦੀਆਂ ਰਸਮਾਂ ਮੌਕੇ ਨਛੱਤਰ ਗਿੱਲ ਦੀ ਧੀ ਅਤੇ ਪੁੱਤਰ ਦਾ ਰੋ-ਰੋ ਕੇ ਬੁਰਾ ਹਾਲ ਸੀ ਦੱਸਿਆ ਜਾ ਰਿਹਾ ਹੈ ਕਿ ਦਲਵਿੰਦਰ ਕੌਰ ਆਪਣੀ ਧੀ ਅਤੇ ਪੁੱਤਰ ਦੇ ਵਿਆਹ ਲਈ ਵਿਦੇਸ਼ ਤੋਂ ਆਪਣੇ ਜੱਦੀ ਘਰ ਪਹੁੰਚੇ ਸਨ ।

ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਹੀ ਬੱਚੀ ਨੂੰ ਕੀ ਤੁਸੀਂ ਪਛਾਣਿਆ!
ਧੀ ਦਾ ਵਿਆਹ ਹੋ ਚੁੱਕਿਆ ਸੀ, ਜਦੋਂਕਿ ਪੁੱਤਰ ਦਾ ਵਿਆਹ ਘਰ ‘ਚ ਰੱਖਿਆ ਹੋਇਆ ਸੀ, ਪਰ ਉਸ ਤੋਂ ਪਹਿਲਾਂ ਹੀ ਦਲਵਿੰਦਰ ਕੌਰ ਦਾ ਦਿਹਾਂਤ ਹੋ ਗਿਆ ।ਦੱਸ ਦੇਈਏ ਕਿ ਦਲਵਿੰਦਰ ਕੌਰ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸਨ। ਉਹ ਕੈਨੇਡਾ ਦੇ ਸ਼ਹਿਰ ਸਰੀ ਦੇ ਵਸਨੀਕ ਹਨ ਅਤੇ ਇਸ ਸਮੇਂ ਆਪਣੇ ਪੁੱਤਰ ਅਤੇ ਧੀ ਦੇ ਵਿਆਹ ਸਬੰਧੀ ਫਗਵਾੜਾ ਵਿਖੇ ਆਪਣੀ ਰਿਹਾਇਸ਼ 'ਤੇ ਪਰਿਵਾਰ ਸਮੇਤ ਆਏ ਹੋਏ ਸਨ।

ਨਛੱਤਰ ਗਿੱਲ ਦੀ ਪਤਨੀ ਦੇ ਦਿਹਾਂਤ ਤੋਂ ਬਾਅਦ ਘਰ ‘ਚ ਖੁਸ਼ੀਆਂ ਗਮਾਂ ‘ਚ ਤਬਦੀਲ ਹੋ ਚੁੱਕੀਆਂ ਹਨ । ਜਿਸ ਮਾਂ ਨੇ ਆਪਣੇ ਪੁੱਤਰ ਦੇ ਵਿਆਹ ਦੀਆਂ ਘੋੜੀਆਂ ਗਾਉਣੀਆਂ ਸਨ । ਉਹ ਇਸ ਦੁਨੀਆ ‘ਤੇ ਆਪਣੇ ਪੁੱਤਰ ਦੀਆਂ ਖੁਸ਼ੀਆਂ ਵੇਖਣ ਦੇ ਲਈ ਮੌਜੂਦ ਨਹੀਂ ਹੈ ।
ਗਾਇਕ ਨਛੱਤਰ ਗਿੱਲ ਦੀ ਪਤਨੀ ਦਲਵਿੰਦਰ ਕੌਰ ਦੇ ਅੰਤਿਮ ਸੰਸਕਾਰ ਵੇਲੇ ਦੀਆਂ ਤਸਵੀਰਾਂ #Pictures #Singer #NachhatarGill #Wife #DalwinderKaur #Funeral #punjab #sardarlivetv pic.twitter.com/3Pbr81vifn
— Sardar Livetv (@Sardarlivetv) November 16, 2022