ਰਾਣੀ ਮੁਖਰਜੀ ਅਤੇ ਕਾਜੋਲ ਦੇ ਸਿੰਦੂਰ ਖੇਲਾ ਦੀਆਂ ਤਸਵੀਰਾਂ ਆਈਆਂ ਸਾਹਮਣੇ, ਵੇਖੋ ਤਸਵੀਰਾਂ

written by Shaminder | October 06, 2022 06:10pm

ਰਾਣੀ ਮੁਖਰਜੀ (Rani Mukerji) ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਰਾਣੀ ਮੁਖਰਜੀ  ਸਿੰਦੂਰ ਖੇਲਾ ਕਰਦੀ ਹੋਈ ਨਜ਼ਰ ਆ ਰਹੀ ਹੈ । ਸੋਸ਼ਲ ਮੀਡੀਆ ‘ਤੇ ਰਾਣੀ ਮੁਖਰਜੀ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ । ਇਸ ਤੋਂ ਪਹਿਲਾਂ ਇਹ ਦੋਵੇਂ ਹੀਰੋਇਨਾਂ ਦੁਰਗਾ ਪੂਜਾ ਦੇ ਦੌਰਾਨ ਇੱਕਠੀਆਂ ਨਜ਼ਰ ਆਈਆਂ ਸਨ । ਕਾਜੋਲ ਵੀ ਬੰਗਾਲੀ ਸਾੜ੍ਹੀ ‘ਚ ਬਹੁਤ ਹੀ ਖ਼ੂਬਸੂਰਤ ਨਜ਼ਰ ਆਈ ।

Kajol And Rani Mukerji Image Source : Instagram

ਹੋਰ ਪੜ੍ਹੋ : ਸੁੱਖ ਸੰਘੇੜਾ ਨੇ ਬਦਲਿਆ ਫ਼ਿਲਮ ਦਾ ਪੋਸਟਰ, ਸਿੱਧੂ ਮੂਸੇਵਾਲਾ ਦੇ ਪਿਤਾ ਦੀ ਮੰਨੀ ਗੱਲ

ਰਾਣੀ ਮੁਖਰਜੀ ਅਤੇ ਕਾਜੋਲ ਵਧੀਆ ਦੋਸਤ ਵੀ ਹਨ । ਦੱਸ ਦਈਏ ਕਿ ਦੁਰਗਾ ਪੂਜਾ ਦੇ ਆਖਰੀ ਦਿਨ ਸਿੰਦੂਰ ਖੇਲਾ ਦੀ ਰਸਮ ਕੀਤੀ ਜਾਂਦੀ ਹੈ । ਇਹ ਸਿੰਦੂਰ ਮਾਂ ਦੁਰਗਾ ਨੂੰ ਅਰਪਿਤ ਕੀਤਾ ਜਾਂਦਾ ਹੈ । ਬੰਗਾਲ ‘ਚ ਨਿਭਾਈ ਜਾਣ ਵਾਲੀ ਇਸ ਰਸਮ ‘ਚ ਔਰਤਾਂ ਇੱਕ ਦੂਜੇ ਨੂੰ ਸਿੰਦੂਰ ਲਗਾਉਂਦੀਆਂ ਹਨ ।

Rani Mukerji , Image Source: Twitter

ਹੋਰ ਪੜ੍ਹੋ : ਮਿਸ ਪੂਜਾ ਨੇ ਆਪਣੇ ਬੇਟੇ ਅਲਾਪ ਦੇ ਨਾਲ ਸਾਂਝਾ ਕੀਤਾ ਵੀਡੀਓ

ਇਸ ਦੌਰਾਨ ਮਹਿਲਾਵਾਂ ਸੋਲਾਂ ਸ਼ਿੰਗਾਰ ਵੀ ਕਰਦੀਆਂ ਹਨ । ਬੰਗਾਲ ‘ਚ ਦੁਰਗਾ ਵਿਸਰਜਨ ਤੋਂ ਪਹਿਲਾਂ ਸ਼ਰਧਾਲੂ ਇਸ ਰਸਮ ਨੂੰ ਨਿਭਾਉਂਦੇ ਹਨ । ਇਸ ਰਸਮ ‘ਚ ਵਿਆਹੀਆਂ ਹੋਈਆਂ ਔਰਤਾਂ ਹੱਥਾਂ ‘ਚ ਪਾਨ ਦੇ ਪੱਤੇ ਲੈ ਕੇ ਮਾਂ ਦੁਰਗਾ ਦੀਆਂ ਗੱਲ੍ਹਾਂ ‘ਤੇ ਸਪਰਸ਼ ਕਰਦੀਆਂ ਹਨ ।

Rani Mukerji-m image From instagram

ਇਸ ਤੋਂ ਬਾਅਦ ਉਨ੍ਹਾਂ ਪਾਨ ਦੇ ਪੱਤਿਆਂ ‘ਚ ਸਿੰਦੂਰ ਰੱਖ ਕੇ ਮਾਂ ਦੁਰਗਾ ਦੀ ਮਾਂਗ ਭਰੀ ਜਾਂਦੀ ਹੈ । ਮਾਤਾ ਦੇ ਮੱਥੇ ‘ਤੇ ਸਿੰਦੂਰ ਲਗਾਇਆ ਜਾਂਦਾ ਹੈ । ਫਿਰ ਸਾਰੀਆਂ ਵਿਆਹੀਆਂ ਹੋਈਆਂ ਔਰਤਾਂ ਇੱਕ ਦੂਜੇ ਨੂੰ ਸਿੰਦੂਰ ਲਗਾ ਕੇ ਮਾਂ ਦੁਰਗਾ ਤੋਂ ਪਤੀ ਦੀ ਲੰਮੀ ਉਮਰ ਦੇ ਲਈ ਪ੍ਰਾਰਥਨਾ ਕਰਦੀਆਂ ਹਨ ।

 

View this post on Instagram

 

A post shared by Voompla (@voompla)

 

You may also like