Brampton ਦੇ ਸਥਾਨਿਕ ਭਾਰਤੀ ਰੈਸਟੋਰੈਂਟ ‘ਚ ਪਹੁੰਚੇ PM Justin Trudeau, ਭਾਰਤੀਆਂ ਨੂੰ ਦੀਵਾਲੀ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਲਿਆ ਮਿਠਾਈਆਂ ਦਾ ਅਨੰਦ
Brampton ਦੇ ਸਥਾਨਿਕ ਭਾਰਤੀ ਰੈਸਟੋਰੈਂਟ ‘ਚ ਪਹੁੰਚੇ PM Justin Trudeau, ਭਾਰਤੀਆਂ ਨੂੰ ਦੀਵਾਲੀ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਲਿਆ ਮਿਠਾਈਆਂ ਦਾ ਅਨੰਦ
ਦੀਵਾਲੀ (diwali festival) ਦੇ ਤਿਉਹਾਰ ਨੂੰ ਹਰ ਭਾਰਤੀ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਦੇ ਨਾਲ ਮਨਾਉਂਦਾ ਹੈ। ਜੀ ਹਾਂ ਦੀਵਾਲੀ ਨੂੰ ਲੈ ਕੇ ਵਿਦੇਸ਼ਾਂ ‘ਚ ਵੱਸਦੇ ਭਾਰਤੀਆਂ ਵਿੱਚ ਵੀ ਇਸ ਤਿਉਹਾਰ ਨੂੰ ਲੈ ਕੇ ਬਹੁਤ ਉਤਸ਼ਾਹ ਦੇਖਣ ਨੂੰ ਮਿਲਦਾ ਹੈ। ਵਿਦੇਸ਼ਾਂ 'ਚ ਵੱਸਦੇ ਭਾਰਤੀ ਬਹੁਤ ਹੀ ਗਰਮਜੋਸ਼ੀ ਦੇ ਨਾਲ ਇਸ ਤਿਉਹਾਰ ਨੂੰ ਸੈਲੀਬ੍ਰੇਟ ਕਰਦੇ ਹਨ। ਕੈਨੇਡਾ 'ਚ ਵੱਸਦੇ ਭਾਰਤੀ ਵੀ ਇਸ ਦਿਨ ਨੂੰ ਬਹੁਤ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਸੈਲੀਬ੍ਰੇਟ ਕਰ ਰਹੇ ਹਨ।
ਦੀਵਾਲੀ ਦੇ ਖਾਸ ਮੌਕੇ ‘ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਬਰੈਂਪਟਨ (Brampton) ਸ਼ਹਿਰ ਦੇ ਸਥਾਨਕ ਭਾਰਤੀ ਰੈਸਟੋਰੈਂਟ ਦਾ ਦੌਰਾ ਕੀਤਾ । ਜਿੱਥੋਂ ਉਨ੍ਹਾਂ ਨੇ ਭਾਰਤੀਆਂ ਮਿਠਾਈਆਂ ਦਾ ਅਨੰਦ ਵੀ ਲਿਆ। ਇਸ ਖ਼ਾਸ ਮੌਕੇ ‘ਚ ਜਸਟਿਨ ਟਰੂਡੋ ਦੇ ਨਾਲ ਬਰੈਂਪਟਨ ਦੇ ਐਮਪੀ ਵੀ ਮੌਜੂਦ ਸਨ।
ਹੋਰ ਪੜ੍ਹੋ : ਅਨੁਸ਼ਕਾ ਸ਼ਰਮਾ-ਵਿਰਾਟ ਕੋਹਲੀ ਦੀ ਲਾਡੋ ਰਾਣੀ ਵਾਮਿਕਾ ਹੈਲੋਵੀਨ ਪਾਰਟੀ ‘ਚ ਪਰੀ ਬਣੀ ਆਈ ਨਜ਼ਰ, ਸੋਸ਼ਲ ਮੀਡੀਆ ਉੱਤੇ ਛਾਈਆਂ ਤਸਵੀਰਾਂ

ਖੁਦ ਜਸਟਿਨ ਟਰੂਡੋ ਨੇ ਆਪਣੇ ਟਵਿੱਟਰ ਉੱਤੇ ਟਵੀਟ ਕਰਕੇ ਆਪਣੇ ਦੇਸ਼ ਵਾਸੀਆਂ ਨੂੰ ਦੀਵਾਲੀ (happy diwali) ਦੀਆਂ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਦੀ ਲਿਬਰਲ ਪਾਰਟੀ ‘ਚ ਵੱਡੀ ਗਿਣਤੀ ‘ਚ ਪੰਜਾਬੀ ਸ਼ਾਮਿਲ ਹਨ। ਸੋਸ਼ਲ ਮੀਡੀਆ ਉੱਤੇ ਜਸਟਿਨ ਟਰੂਡੋ ਦੀਆਂ ਤਸਵੀਰਾਂ ਅਤੇ ਵੀਡੀਓ ਖੂਬ ਵਾਇਰਲ ਹੋ ਰਹੀਆਂ ਹਨ। ਉਹ ਮਿਠਾਈ ਦੇ ਡੱਬੇ ਚ ਮਿਠਾਈ ਭਰਦੇ ਹੋਏ ਵੀ ਨਜ਼ਰ ਆਏ। ਉੱਥੇ ਆਏ ਲੋਕਾਂ ਨਾਲ ਵੀ ਉਹ ਬਹੁਤ ਹੀ ਗਰਮਜੋਸ਼ੀ ਦੇ ਨਾਲ ਮਿਲੇ ਅਤੇ ਸਭ ਨੂੰ ਦੀਵਾਲੀਆਂ ਦੀਆਂ ਵਧਾਈਆਂ ਦਿੱਤੀਆਂ।
In Brampton this afternoon, we gathered together with Jasmine from @IndiasTaste to celebrate Diwali and help make boxes of sweets for families observing this joyous festival. To them, and to everyone celebrating over the next few days, happy Diwali! pic.twitter.com/xRg5Eme6x7
— Justin Trudeau (@JustinTrudeau) November 5, 2021
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
