ਸਿਨੇਮਾ ਘਰਾਂ ’ਚ ਮੁੜ ਦਿਖਾਈ ਦੇਵੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਾਇਓਪਿਕ

written by Rupinder Kaler | October 10, 2020 04:09pm

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਾਇਓਪਿਕ ਦੇ ਪ੍ਰੋਡਿਊਸਰ ਸਿਨੇਮਾਘਰ ਖੁੱਲ੍ਹਣ ਤੋਂ ਬਾਅਦ ਦੁਬਾਰਾ ਫਿਲਮ ਨੂੰ ਰਿਲੀਜ਼ ਕਰਨ ਦੀ ਪਲਾਨਿੰਗ ਕਰ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਂਅ ਦੀ ਇਹ ਫਿਲਮ 24 ਮਈ, 2019 ਨੂੰ ਰਿਲੀਜ਼ ਹੋਈ ਸੀ। ਉਸ ਸਾਲ ਦੇਸ਼ ਵਿੱਚ ਚੋਣਾਂ ਦੌਰਾਨ ਫਿਲਮ ਨੂੰ ਕਈ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਸੀ।

modi-biopic

ਹੋਰ ਪੜ੍ਹੋ :

ਫਿਲਮ ਦੇ ਪ੍ਰੋਡਿਊਸਰ ਸੰਦੀਪ ਸਿੰਘ ਦਾ ਕਹਿਣਾ ਹੈ ਕਿ , “ਉਸ ਸਮੇਂ ਹੋਏ ਵਿਵਾਦਾਂ ਨੇ ਫਿਲਮ ਦੀ ਬਾਕਸ-ਆਫਿਸ ਤੇ ਪਰਫਾਰਮੈਂਸ ਨੂੰ ਕਾਫ਼ੀ ਹੱਦ ਤੱਕ ਹਿੱਟ ਕੀਤਾ ਸੀ। ਹੁਣ ਜਦੋਂ ਥੀਏਟਰ ਦੁਬਾਰਾ ਖੁੱਲ੍ਹਣਗੇ, ਤਾਂ ਮੈਂ ਸੋਚਿਆ ਇਹ ਸਾਡੀ ਟੀਮ ਲਈ ਇਕ ਜਿੱਤ ਹੋਵੇਗੀ।

pm-narendra-modi

ਕਿਉਂਕਿ ਇਸ ਫਿਲਮ ਨੂੰ ਓਟੀਟੀ ਜਾਂ ਟੀਵੀ ਟੈਲੀਕਾਸਟ ਵੀ ਨਹੀਂ ਮਿਲੇ, ਤੇ ਦੁਬਾਰਾ ਸਿਨੇਮਾ ਘਰ 'ਚ ਰਿਲੀਜ਼ ਕਰਾਂਗੇ।ਉਨ੍ਹਾਂ ਕਿਹਾ ਬੇਸ਼ੱਕ ਲੋਕ ਹਾਲੇ ਵੀ ਆਪਣੇ ਘਰਾਂ ਵਿੱਚੋਂ ਨਹੀਂ ਨਿਕਲ ਰਹੇ। ਪਰ ਮਾਲ ਅਤੇ ਰੈਸਟੋਰੈਂਟ ਚੰਗੀ ਗਿਣਤੀ ਵਿਚ ਖੁੱਲ੍ਹ ਗਏ ਹਨ।

vivek-modi

ਮੈਨੂੰ ਉਮੀਦ ਹੈ ਕਿ ਲੋਕ ਸਹੀ ਸਾਵਧਾਨੀ ਵਰਤਣਗੇ ਅਤੇ ਇਕ ਦੂਜੇ ਦਾ ਸਾਥ ਦੇਣਗੇ।ਦੇਸ਼ ਭਰ ਦੇ ਸਿਨੇਮਾ ਜਲਦੀ ਹੀ ਆਪਣੇ ਗਾਹਕਾਂ ਲਈ ਦਰਵਾਜ਼ੇ ਖੋਲ੍ਹਣ ਦੀ ਤਿਆਰੀ ਕਰ ਰਹੇ ਹਨ। ਜਦ ਕਿ ਕਈ ਫਿਲਮਾਂ, ਜੋ ਕਿ ਪਿਛਲੇ ਮਹੀਨਿਆਂ ਵਿੱਚ ਥੀਏਟਰਾਂ ਵਿੱਚ ਹਿੱਟ ਹੋਣ ਵਾਲੀਆਂ ਸੀ , ਉਹ ਸਭ ਡਿਜ਼ੀਟਲ ਪਲੇਟਫਾਰਮ ਤੇ ਪਹੁੰਚੀਆਂ ਤੇ ਕੁਝ ਫਿਲਮਾਂ ਦੀ ਰਿਲੀਜ਼ਿੰਗ ਤਾਰੀਖਾਂ ਨੂੰ ਅੱਗੇ ਵਧਾਇਆ ਗਿਆ।

You may also like