
ਅੱਜ ਗੁਰੂ ਰਾਮਦਾਸ ਸਾਹਿਬ ਜੀ (Guru Ram Das Sahib Ji ) ਦਾ ਪ੍ਰਕਾਸ਼ ਪੁਰਬ (Parkash Purb) ਹੈ । ਉਨ੍ਹਾਂ ਦੇ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਵਧਾਈ ਦਿੱਤੀ ਹੈ । ਅਦਾਕਾਰ ਅਤੇ ਗਾਇਕ ਦਰਸ਼ਨ ਔਲ਼ਖ (Darshan Aulakh) ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਸਮੂਹ ਸੰਗਤਾਂ ਨੂੰ ਇਸ ਦਿਵਸ ਦੀਆਂ ਵਧਾਈਆਂ ਦਿੱਤੀਆਂ ਹਨ ।

ਹੋਰ ਪੜ੍ਹੋ : ਨਿੰਜਾ ਨੇ ਆਪਣੇ ਨਵਜੰਮੇ ਪੁੱਤਰ ਦਾ ਵਿਖਾਇਆ ਚਿਹਰਾ, ਬੀਤੇ ਦਿਨ ਗਾਇਕ ਦੇ ਘਰ ਪੁੱਤਰ ਨੇ ਲਿਆ ਸੀ ਜਨਮ
ਉਨ੍ਹਾਂ ਨੇ ਤਸਵੀਰ ਨੂੰ ਸਾਂਝਾ ਕਰਦੇ ਹੋਏ ਇੱਕ ਕੈਪਸ਼ਨ ਵੀ ਦਿੱਤਾ ਉਨ੍ਹਾਂ ਨੇ ਲਿਖਿਆ ‘੧ਓ ਧੰਨੁ ਧੰਨੁ ਪਿਤਾ ਧੰਨੁ ਧੰਨੁ ਕੁਲੁ॥ਧੰਨੁ ਧੰਨੁ ਸੁ ਜਨਨੀ ਜਿਨਿ ਗੁਰੂ ਜਣਿਆ ਮਾਇ॥ ੧ਓ ਧੰਨ ਧੰਨ ਚੋਥੇ ਪਾਤਸਾਹਿ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਅੱਜ ਦੇ ਪਵਿੱਤਰ ਦਿਹਾੜੇ ਪਿਤਾ ਸ੍ਰੀ ਹਰਿਦਾਸ ਮੱਲ ਸੌਢੀ ਅਤੇ ਮਾਤਾ ਦਯਾ ਕੌਰ ਦੇ ਗ੍ਰਹਿ ਲਾਹੌਰ ਵਿਖੇ ਅਵਤਾਰ ਧਾਰਿਆ ਸੀ ।

ਹੋਰ ਪੜ੍ਹੋ : ਕ੍ਰਿਤੀ ਸੈਨਨ ਨੇ ਕਿਹਾ ‘ਮੈਂ ਦਿਲ ਤੋਂ ਪੰਜਾਬੀ ਹਾਂ, ਦਾਲ ਮੱਖਣੀ, ਛੋਲੇ ਭਟੂਰੇ ਖਾਂਦੀ ਹਾਂ ਖੂਬ’, ਵੇਖੋ ਵੀਡੀਓ
ਗੁਰੂ ਸਾਹਿਬ ਜੀ ਦੇ "ਪ੍ਰਕਾਸ ਪੁਰਬ"ਦਿਵਸ ਦੀਆਂ ਆਪ ਜੀ ਅਤੇ ਆਪ ਸਭ ਦੇ ਪਰਿਵਾਰਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ ।ਦਰਸ਼ਨ ਔਲਖ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਪ੍ਰਸ਼ੰਸਕ ਵੀ ਵਧਾਈ ਦੇ ਰਹੇ ਹਨ ।

ਅੱਜ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਦੇਸ਼ ਦੁਨੀਆ ‘ਚ ਬੜੀ ਹੀ ਸ਼ਰਧਾ ‘ਤੇ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ । ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਸ਼ੇਸ਼ ਸ਼ਬਦ ਕੀਰਤਨ ਕੀਤਾ ਜਾ ਰਿਹਾ ਹੈ । ਜੋ ਸਵੇਰ ਤੋਂ ਲੈ ਕੇ ਰਾਤ ਸਮਾਪਤੀ ਤੱਕ ਜਾਰੀ ਰਹੇਗਾ। ਦਰਸ਼ਨ ਔਲਖ ਅਕਸਰ ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਹਨ ।
View this post on Instagram