
ਪ੍ਰੀਤ ਸਿਆਂ (Preet Syaan) ਜਲਦ ਹੀ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਵਿਚਾਲੇ ਹਾਜ਼ਰ ਹੋਣਗੇ । ਉਨ੍ਹਾਂ ਨੇ ਇਸ ਗੀਤ ਦਾ ਪੋਸਟਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਗਾਣੇ ਦਾ ਟਾਈਟਲ ਬਿਲਕੁਲ ਵੱਖਰੀ ਤਰ੍ਹਾਂ ਹੈ । ਇਸ ਗੀਤ ਨੂੰ ਪ੍ਰੀਤ ਸਿਆਂ (EL Tempo) ਟਾਈਟਲ ਹੇਠ ਲੈ ਕੇ ਆ ਰਹੇ ਹਨ । ਜਿਸ ‘ਚ ਪ੍ਰੀਤ ਸਿਆਂ ਦੀ ਆਵਾਜ਼ ਸੁਣਨ ਨੂੰ ਮਿਲੇਗੀ ।

ਹੋਰ ਪੜ੍ਹੋ : ਯੂਕੇ ਪਹੁੰਚੇ ਸਿੱਧੂ ਮੂਸੇਵਾਲਾ ਦੇ ਮਾਪੇ, ਮਹਾਰਾਜਾ ਦਲੀਪ ਸਿੰਘ ਦੀ ਸਮਾਧ ‘ਤੇ ਭੇਂਟ ਕੀਤੇ ਸ਼ਰਧਾ ਦੇ ਫੁੱਲ
ਗੀਤ ਦੇ ਬੋਲ ਵੀ ਖੁਦ ਪ੍ਰੀਤ ਸਿਆਂ ਨੇ ਹੀ ਲਿਖੇ ਹਨ ਤੇ ਮਿਊਜ਼ਿਕ ਸੁੱਖ ਮਨਕੂ ਦਾ ਹੋਵੇਗਾ । ਇਸ ਗੀਤ ਨੂੰ 20 ਨਵੰਬਰ ਨੂੰ ਰਿਲੀਜ਼ ਕੀਤਾ ਜਾਵੇਗਾ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪ੍ਰੀਤ ਸਿਆਂ ਦੇ ਕਈ ਗੀਤ ਰਿਲੀਜ਼ ਹੋਏ ਹਨ ਜਿਸ ‘ਚ ‘ਚੜੇਲ’ਟਾਈਟਲ ਹੇਠ ਰਿਲੀਜ਼ ਹੋਏ ਇਸ ਗਾਣੇ ਨੂੰ ਵੀ ਦਰਸ਼ਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ।

ਹੋਰ ਪੜ੍ਹੋ : ‘ਸਨੋਮੈਨ’ ਫ਼ਿਲਮ ਦਾ ਕ੍ਰਾਈਮ ਅਤੇ ਥ੍ਰਿਲਰ ਦੇ ਨਾਲ ਭਰਪੂਰ ਟ੍ਰੇਲਰ ਹੋਇਆ ਰਿਲੀਜ਼
ਦੱਸ ਦਈਏ ਕਿ ਪ੍ਰੀਤ ਸਿਆਂ ਨੇ ਆਪਣੇ ਹੋਰ ਕਈ ਸਾਥੀਆਂ ਦੇ ਨਾਲ ਮਿਲ ਕੇ ਕਈ ਗੀਤ ਰਿਲੀਜ਼ ਕੀਤੇ ਹਨ । ਪ੍ਰੀਤ ਸਿਆਂ ਨੇ ਦਿਲਜੀਤ ਦੋਸਾਂਝ ਦੀ ਫ਼ਿਲਮ ‘ਛੜਾ’ ਦੇ ਇੱਕ ਗੀਤ ‘ਚ ਵੀ ਪਰਫਾਰਮ ਕੀਤਾ ਸੀ ।

ਹੁਣ ਪ੍ਰੀਤ ਸਿਆਂ ਆਪਣੇ ਇਸ ਨਵੇਂ ਗੀਤ ‘ਚ ਕੀ ਨਵਾਂ ਕੰਨਸੈਪਟ ਲੈ ਕੇ ਆ ਰਹੇ ਹਨ । ਇਹ ਵੇਖਣ ਵਾਲੀ ਗੱਲ ਹੈ ਅਤੇ ਪ੍ਰਸ਼ੰਸਕ ਵੀ ਬੇਸਬਰੀ ਦੇ ਨਾਲ ਇਸ ਗੀਤ ਦਾ ਇੰਤਜ਼ਾਰ ਕਰ ਰਹੇ ਹਨ ।
View this post on Instagram