ਪ੍ਰੀਤੀ ਜ਼ਿੰਟਾ ਪਤੀ ਦੇ ਨਾਲ ਹੋਈ ਰੋਮਾਂਟਿਕ, ਵੀਡੀਓ ਵੇਖ ਪ੍ਰਸ਼ੰਸਕਾਂ ਨੇ ਦਿੱਤਾ ਇਸ ਤਰ੍ਹਾਂ ਦਾ ਪ੍ਰਤੀਕਰਮ

written by Shaminder | September 17, 2022 09:45am

ਪ੍ਰੀਤੀ ਜ਼ਿੰਟਾ (Preity Zinta) ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੀ ਹੈ ।ਉਹ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਅਕਸਰ ਆਪਣੇ ਬੱਚਿਆਂ ਅਤੇ ਪਤੀ ਦੇ ਨਾਲ ਵੀਡੀਓ ਸਾਂਝੇ ਕਰਦੀ ਰਹਿੰਦੀ ਹੈ । ਹੁਣ ਉਸ ਦਾ ਇੱਕ ਵੀਡੀਓ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਜੋ ਕਿ ੳੇੁਸਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਤਸਵੀਰ ‘ਚ ਉਹ ਆਪਣੇ ਪਤੀ (Husband)ਦੇ ਨਾਲ ਬੋਟਿੰਗ ਦਾ ਮਜ਼ਾ ਲੈਂਦੀ ਹੋਈ ਨਜ਼ਰ ਆ ਰਹੀ ਹੈ ।

Preity Zinta Image Source: Instagram

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਮੁਨੱਵਰ ਫਾਰੂਕੀ ਨੇ ਆਪਣੀ ਸ਼ਾਇਰੀ ਦੇ ਨਾਲ ਦਿੱਤੀ ਸ਼ਰਧਾਂਜਲੀ, ਲਿਖਿਆ ‘ਮੈਂ ਘਰ ਸੇ ਨਿਕਲੂੰ ਯੇ ਸੋਚ ਕੇ ਸਫ਼ਰ ਯੇ ਲਾਸਟ ਰਾਈਡ’ 

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਪ੍ਰੀਤੀ ਜ਼ਿੰਟਾ ਨੇ ਕਾਲਾ ਚਸ਼ਮਾ ਲਗਾਇਆ ਹੋਇਆ ਹੈ ਅਤੇ ਉਹ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੈ । ਪ੍ਰਸ਼ੰਸਕ ਵੀ ਇਸ ਵੀਡੀਓ ‘ਤੇ ਕਮੈਂਟਸ ਕਰਕੇ ਆਪੋ ਆਪਣੀ ਰਾਇ ਦੇ ਰਹੇ ਹਨ ।

Preity Zinta - Image Source :Instagram

ਹੋਰ ਪੜ੍ਹੋ : ਅੰਮ੍ਰਿਤ ਮਾਨ ਦਾ ਨਵਾਂ ਗੀਤ ‘ਹਾਂਜੀ ਹਾਂਜੀ’ ਰਿਲੀਜ਼, ਕੁੜੀ ਦੇ ਹੁਸਨ ਦੀ ਤਾਰੀਫ ਕਰਦੇ ਨਜ਼ਰ ਆਇਆ ਗਾਇਕ

ਇਸ ਦੇ ਨਾਲ ਹੀ ਉਨ੍ਹਾਂ ਦੇ ਪਤੀ ਬਿਨਾਂ ਕਮੀਜ਼ ਦੇ ਨਜ਼ਰ ਆ ਰਹੇ ਹਨ। ਦੋਵਾਂ ਨੂੰ ਇਕੱਠੇ ਦੇਖ ਕੇ ਫੈਨਜ਼ ਕਾਫੀ ਖੁਸ਼ ਹਨ। ਯੂਜ਼ਰਸ ਕੁਮੈਂਟ ਕਰਕੇ ਉਸ ਦੀ ਤਾਰੀਫ ਕਰ ਰਹੇ ਹਨ।ਪ੍ਰੀਤੀ ਜ਼ਿੰਟਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਸ ਨੇ ਵਿਦੇਸ਼ੀ ਮੂਲ ਦੇ ਸ਼ਖਸ ਦੇ ਨਾਲ ਵਿਆਹ ਕਰਵਾਇਆ ਹੈ । ਉਸ ਦਾ ਜੱਦੀ ਪਿੰਡ ਹਿਮਾਚਲ ਪ੍ਰਦੇਸ਼ ‘ਚ ਹੈ ।

Preity Zinta Image Source : Instagram

ਕਰੋੜਾਂ ਰੁਪਏ ਦੀ ਜਾਇਦਾਦ ਨੂੰ ਠੋਕਰ ਮਾਰਨ ਵਾਲੀ ਪ੍ਰੀਤੀ ਜ਼ਿੰਟਾ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਅਤੇ ਹੁਣ ਉਹ ਵਿਦੇਸ਼ ‘ਚ ਆਪਣੇ ਪਤੀ ਦੇ ਨਾਲ ਵੈਲ ਸੈਟਲਡ ਹੈ । ਉਸ ਦੇ ਘਰ ਹਾਲ ਹੀ ‘ਚ ਸੈਰੋਗੇਸੀ ਦੇ ਜ਼ਰੀਏ ਦੋ ਜੁੜਵਾ ਬੱਚਿਆਂ ਨੇ ਜਨਮ ਲਿਆ ਹੈ ।

 

View this post on Instagram

 

A post shared by Preity G Zinta (@realpz)

You may also like