ਪ੍ਰੀਤੀ ਜ਼ਿੰਟਾ ਨੇ ਪਰਿਵਾਰ ਨਾਲ ਦੇਖੀ 'The Kashmir Files', ਵਿਵੇਕ ਅਗਨੀਹੋਤਰੀ ਤੇ ਅਨੁਪਮ ਖੇਰ ਲਈ ਆਖੀ ਇਹ ਗੱਲ

written by Lajwinder kaur | March 25, 2022

ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਵਿਵੇਕ ਰੰਜਨ ਅਗਨੀਹੋਤਰੀ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਦ ਕਸ਼ਮੀਰ ਫਾਈਲਜ਼' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਸ ਫ਼ਿਲਮ ਨੂੰ ਪ੍ਰਸ਼ੰਸਕਾਂ ਦੇ ਨਾਲ-ਨਾਲ ਕਲਾਕਾਰਾਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਿਸਦੇ ਚੱਲਦੇ ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਜਦੋਂ ਇਹ ਫ਼ਿਲਮ ਦੇਖੀ ਤਾਂ ਉਹ ਵੀ ਆਪਣੇ ਆਪ ਨੂੰ ਰੋਕ ਨਹੀਂ ਪਾਈ ਆਪਣੀ ਪ੍ਰਤੀਕਿਰਿਆ ਦੇਣ ਤੋਂ (Preity Zinta watches The Kashmir Files)।

ਹੋਰ ਪੜ੍ਹੋ : ‘RRR’ Twitter Reaction: ਐੱਸਐੱਸ ਰਾਜਾਮੌਲੀ ਨੇ ਲੁੱਟੀ ਵਾਹ-ਵਾਹੀ, ਦਰਸ਼ਕਾਂ ਨੇ ਫ਼ਿਲਮ ਨੂੰ ਕਿਹਾ 'ਮਾਸਟਰਪੀਸ'

OMG, Unbelievable! Woman makes poster of 'The Kashmir Files' with BLOOD Image Source: Vivek Agnihotri's Twitter

 

ਪ੍ਰੀਤੀ ਜ਼ਿੰਟਾ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਵਿੱਚ ਉਹ ਆਪਣੇ ਭਰਾ ਅਤੇ ਮਾਂ ਨਾਲ ਨਜ਼ਰ ਆ ਰਹੀ ਹੈ। ਕੋਰੋਨਾ ਕਾਰਨ ਹੋਏ ਲੌਕਡਾਊਨ ਕਾਰਨ ਪ੍ਰੀਤੀ ਜ਼ਿੰਟਾ ਨੂੰ ਤਿੰਨ ਸਾਲ ਤੱਕ ਪਰਿਵਾਰ ਨਾਲ ਫ਼ਿਲਮ ਦੇਖਣ ਦਾ ਮੌਕਾ ਨਹੀਂ ਮਿਲਿਆ। ਹੁਣ ਜਦੋਂ ਉਨ੍ਹਾਂ ਨੂੰ ਇਹ ਮੌਕਾ ਮਿਲਿਆ ਤਾਂ ਪ੍ਰੀਤੀ ਜ਼ਿੰਟਾ 'ਦ ਕਸ਼ਮੀਰ ਫਾਈਲਜ਼' ਦੇਖਣ ਪਹੁੰਚੀ। ਫ਼ਿਲਮ ਦੇਖਣ ਤੋਂ ਬਾਅਦ ਪ੍ਰੀਤੀ ਜ਼ਿੰਟਾ ਨੇ ਇੰਸਟਾਗ੍ਰਾਮ 'ਤੇ ਲਿਖਿਆ ਕਿ ਉਹ ਇਸ ਫਿਲਮ ਨੂੰ ਦੇਖ ਕੇ ਦੰਗ ਰਹਿ ਗਈ। ਨਾਲ ਹੀ ਆਪਣੇ ਪ੍ਰਸ਼ੰਸਕਾਂ ਨੂੰ ਫ਼ਿਲਮ ਦੇਖਣ ਲਈ ਕਿਹਾ। ਪ੍ਰੀਤੀ ਜ਼ਿੰਟਾ ਨੇ ਲਿਖਿਆ ਕਿ ਇਹ ਫ਼ਿਲਮ ਜ਼ਰੂਰ ਦੇਖੀ ਜਾਵੇ।

'The Kashmir Files' scripts history, Day 8 box office collection nears 'Baahubali 2'

ਹੋਰ ਪੜ੍ਹੋ : Runway 34 ਦਾ ਟ੍ਰੇਲਰ: ਅਜੇ ਦੇਵਗਨ ਅਤੇ ਅਮਿਤਾਭ ਬੱਚਨ ਦੇ ਜ਼ਬਰਦਸਤ ਡਾਇਲਾਗ ਜਿੱਤ ਰਹੇ ਨੇ ਦਰਸ਼ਕਾਂ ਦੇ ਦਿਲ, ਟ੍ਰੇਲਰ ਛਾਇਆ ਟ੍ਰੈਡਿੰਗ ‘ਚ

ਪ੍ਰੀਤੀ ਜ਼ਿੰਟਾ ਨੇ ਫ਼ਿਲਮ 'ਚ ਕੰਮ ਕਰਨ ਵਾਲੇ ਹਰ ਸਟਾਰ ਦੀ ਤਾਰੀਫ ਕੀਤੀ ਹੈ। ਅਨੁਪਮ ਖੇਰ, ਦਰਸ਼ਨ ਕੁਮਾਰ ਅਤੇ ਪੱਲਵੀ ਜੋਸ਼ੀ ਦੇ ਨਾਲ ਉਨ੍ਹਾਂ ਨੇ ਫ਼ਿਲਮ ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਦੇ ਨਾਂ ਦਾ ਜ਼ਿਕਰ ਕੀਤਾ ਹੈ। ਇਸ ਸਭ ਲਈ, ਉਸਨੇ ਲਿਖਿਆ ਕਿ ਉਹ ਸ਼ਕਤੀਸ਼ਾਲੀ ਫ਼ਿਲਮ ਲਈ ਸਾਰਿਆਂ ਨੂੰ ਸਲਾਮ ਕਰਦੀ ਹੈ।

 

 

View this post on Instagram

 

A post shared by Preity G Zinta (@realpz)

You may also like