ਪ੍ਰਿੰਸ ਨਰੂਲਾ ਨੇ ਯੁਵਿਕਾ ਦੇ ਹੱਥ 'ਤੇ ਲਗਾਈ ਮਹਿੰਦੀ, ਵੀਡੀਓ ਵਾਇਰਲ

written by Rupinder Kaler | October 27, 2018 10:06am

ਪੰਜਾਬੀ ਫਿਲਮ ਇੰਡਸਟਰੀ 'ਚ ਖਾਸ ਪਛਾਣ ਬਣਾਉਣ ਵਾਲੀ ਯੁਵਿਕਾ ਚੌਧਰੀ ਤੇ ਉਹਨਾਂ ਦੇ ਪਤੀ ਪ੍ਰਿੰਸ ਨਰੂਲਾ ਆਪਣੇ ਹਨੀਮੂਨ ਤੋਂ ਵਾਪਿਸ ਪਰਤ ਆਏ ਹਨ । ਲੰਮੇ ਪ੍ਰੇਮ ਪ੍ਰਸੰਗ ਤੋਂ ਬਾਅਦ ਇਸ ਜੋੜੀ ਨੇ 12  ਅਕਤੂਬਰ ਨੂੰ ਵਿਆਹ ਕਰਵਾਇਆ ਸੀ । ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਦੋਵਾਂ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਪ੍ਰਿੰਸ ਨਰੂਲਾ ਪਤਨੀ ਯੁਵਿਕਾ ਚੌਧਰੀ ਦੇ ਹੱਥ 'ਤੇ ਮਹਿੰਦੀ ਲਾਉਂਦਾ ਨਜ਼ਰ ਆ ਰਿਹਾ ਹੈ।ਇਸ ਵੀਡਿਓ ਵਿੱਚ ਯੁਵਿਕਾ ਮਹਿੰਦੀ ਦਿਖਾਉਂਦੀ ਵੀ ਨਜ਼ਰ ਆ ਰਹੀ ਹੈ। ਯੁਵਿਕਾ ਆਪਣੇ ਹੱਥ 'ਤੇ ਮਹਿੰਦੀ ਨਾਲ ਪ੍ਰਿੰਸ ਨਰੂਲਾ ਵਲੋਂ ਬਣਾਇਆ ਘਰ ਦਿਖਾ ਰਹੀ ਹੈ।

ਹੋਰ ਵੇਖੋ :‘ਸਿਰਜਨਹਾਰੀ’ ‘ਚ ਇਸ ਵਾਰ ਵੇਖੋ ‘ਮਸ਼ਰੂਮ ਲੇਡੀ’ ਦੇ ਨਾਂਅ ਨਾਲ ਮਸ਼ਹੂਰ ਦਿਵਿਆ ਰਾਵਤ ਦੀ ਕਾਮਯਾਬੀ ਦੀ ਕਹਾਣੀ

https://www.instagram.com/p/Bpa_gpgnrew/?taken-by=yuvika_ka_prince

ਇਸ ਵੀਡਿਓ ਦੇ ਜਾਰੀ ਹੋਣ ਤੋਂ ਬਾਅਦ ਸ਼ੋਸਲ ਮੀਡੀਆ 'ਤੇ ਕਾਫੀ ਚਰਚਾ ਹੋ ਰਹੀ ਹੈ ਕਿaੁਂਕਿ ਦੋਵਾਂ ਦੀ ਜੋੜੀ ਕਾਫੀ ਫੇਮਸ ਹੈ । ਇਸ ਤੋਂ ਪਹਿਲਾ ਇਸ ਜੋੜੀ ਦੀਆਂ ਹਨੀਮੂਨ ਵਾਲੀਆਂ ਤਸਵੀਰਾਂ ਵੀ ਕਾਫੀ ਵਾਇਰਲ ਹੋਈਆਂ ਸਨ । ਇਹਨਾਂ ਤਸਵੀਰਾਂ ਨੇ ਵੀ ਕਾਫੀ ਸੁਰਖੀਆਂ ਵਟੋਰੀਆਂ ਸਨ ।

ਹੋਰ ਵੇਖੋ :ਇਸ ਵਾਰ ਬਾਲੀਵੁੱਡ ‘ਚ ਕਰਵਾ ਹੈ ਖਾਸ, ਦੇਖੋ ਕਿਸ-ਕਿਸ ਸਟਾਰ ਨੇ ਰੱਖਿਆ ਪਹਿਲਾ ਕਰਵਾ

https://www.instagram.com/p/BpbAI7FHNAf/?taken-by=yuvika_ka_prince

ਇਹ ਜੋੜੀ ਸਭ ਤੋਂ ਪਹਿਲਾ ਉਦੋਂ ਚਰਚਾ ਵਿੱਚ ਆਈ ਸੀ ਜਦੋਂ ਬਿੱਗ ਬੌਸ ਦੇ ਘਰ ਵਿੱਚ ਦੋਵੇਂ ਇੱਕ ਦੂਜੇ ਨਾਲ ਫਲਰਟ ਕਰਦੇ ਦਿਖਾਈ ਦਿੱਤੇ ਸਨ । ਲੋਕਾਂ ਲਈ ਭਾਵੇਂ ਇਹ ਫਲਰਟ ਸੀ, ਪਰ ਇਹ ਉਹ ਸਮਾਂ ਸੀ ਜਦੋਂ ਯੁਵਿਕਾ ਚੌਧਰੀ ਤੇ ਪ੍ਰਿੰਸ ਨਰੂਲਾ ਇੱਕ ਦੂਜੇ ਦੇ ਬੇਹਦ ਕਰੀਬ ਸਨ । ਇਸ ਸ਼ੋਅ ਤੋਂ ਬਾਅਦ ਵੀ ਦੋਵਾਂ ਦਾ ਪਿਆਰ ਬਣਿਆ ਰਿਹਾ ਤੇ ਅੱਜ ਇਹ ਜੋੜੀ ਵਿਆਹ ਦੇ ਪਵਿੱਤਰ ਬੰਧਨ ਵਿੱਚ ਬੱਝ ਗਈ ਹੈ ।

You may also like