ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਨਿੱਕ ਜੋਨਸ ਬਣੇ ਬੱਚੇ ਦੇ ਮਾਪੇ, ਅਦਾਕਾਰਾ ਨੇ ਜਾਣਕਾਰੀ ਕੀਤੀ ਸਾਂਝੀ

written by Shaminder | January 22, 2022

ਪ੍ਰਿਯੰਕਾ ਚੋਪੜਾ (Priyanka Chopra )ਅਤੇ ਨਿੱਕ ਜੋਨਸ (Nick Jonas) ਮਾਤਾ ਪਿਤਾ ਬਣ ਗਏ ਹਨ ਜਿਸ ਦੀ ਖਬਰ ਪ੍ਰਿਯੰਕਾ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਹੈ । ਦੋਵੇਂ ਸੇਰੋਗੇਸੀ ਦੇ ਜ਼ਰੀਏ ਮਾਪੇ ਬਣੇ ਹਨ। ਇਸ ਜੋੜੀ ਨੇ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ ਕਿ ਉਨ੍ਹਾਂ ਦੇ ਘਰ ਬੇਟਾ ਹੋਇਆ ਹੈ ਜਾਂ ਫਿਰ ਬੇਟੀ । ਇਸ ਖ਼ਬਰ ਦੇ ਆਉਣ ਤੋਂ ਬਾਅਦ ਹਰ ਕੋਈ ਇਸ ਜੋੜੀ ਨੂੰ ਵਧਾਈ ਦੇ ਰਿਹਾ ਹੈ । ਪ੍ਰਿਯੰਕਾ ਨੇ ਪੋਸਟ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ‘ਸਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਸੀਂ ਸੇਰੋਗੇਸੀ ਜ਼ਰੀਏ ਪੇਰੇਂਟਸ ਬਣੇ ਹਾਂ ।

Priyanka Chopra Shared post image From instagram

ਹੋਰ ਪੜ੍ਹੋ : ਜੌਰਡਨ ਸੰਧੂ ਨੇ ਆਪਣੀ ਲਾੜੀ ਦੇ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ, ਦੁਆਵਾਂ ਦੇਣ ਲਈ ਸਭ ਦਾ ਕੀਤਾ ਧੰਨਵਾਦ

ਇਸ ਖ਼ਾਸ ਸਮੇਂ ‘ਤੇ ਅਸੀਂ ਆਪਣੀ ਪ੍ਰਾਈਵੇਸੀ ਦੀ ਉਮੀਦ ਕਰਦੇ ਹਾਂ ਕਿਉਂਕਿ ਅਸੀਂ ਆਪਣੀ ਫੈਮਿਲੀ ‘ਤੇ ਫੋਕਸ ਕਰਨਾ ਹੈ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ’।ਪ੍ਰਿਯੰਕਾ ਨੇ ਇਸ ਪੋਸਟ ਨੂੰ ਨਿੱਕ ਜੋਨਸ ਨੂੰ ਟੈਗ ਕਰਦੇ ਹੋਏ ਹਾਰਟ ਵਾਲਾ ਇਮੋਜੀ ਵੀ ਪੋਸਟ ਕੀਤਾ ਹੈ। ਦੱਸ ਦਈਏ ਕਿ ਨਿੱਕ ਅਤੇ ਪ੍ਰਿਯੰਕਾ ਦਸੰਬਰ 2018 ‘ਚ ਵਿਆਹ ਦੇ ਬੰਧਨ ‘ਚ ਬੱਝੇ ਸਨ ਅਤੇ ਦੋਵਾਂ ਦਾ ਵਿਆਹ ਰਾਜਸਥਾਨ ਦੇ ਉਮੇਦ ਭਵਨ ‘ਚ ਹੋਇਆ ਸੀ ।

nick jonas image From instagram

ਵਿਆਹ ਦੇ ਸਮਾਗਮ ਤਿੰਨ ਦਿਨ ਤੱਕ ਚੱਲੇ ਸਨ । ਜਿਸ ਦੌਰਾਨ ਵਿਆਹ ਹਿੰਦੂ ਅਤੇ ਕ੍ਰਿਸਚਿਅਨ ਰੀਤੀ ਰਿਵਾਜ਼ਾਂ ਦੇ ਨਾਲ ਹੋਇਆ ਸੀ ।ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਪ੍ਰਿਯੰਕਾ ਨੇ ਆਪਣੇ ਇੰਸਟਾਗ੍ਰਾਮ ਤੋਂ ਆਪਣੇ ਪਤੀ ਦਾ ਸਰਨੇਮ ਹਟਾ ਦਿੱਤਾ ਸੀ ਜਿਸ ਤੋਂ ਬਾਅਦ ਦੋਨਾਂ ਦੇ ਅਲਗਾਅ ਦੀਆਂ ਖਬਰਾਂ ਸਾਹਮਣੇ ਆਉਣ ਲੱਗੀਆਂ ਸੀ । ਜਿਸ ਤੋਂ ਬਾਅਦ ਪ੍ਰਿਯੰਕਾ ਨੇ ਇਸ ਬਾਰੇ ਸਪੱਸ਼ਟ ਵੀ ਕੀਤਾ ਸੀ ।ਪਰ ਹੁਣ ਬੱਚੇ ਦੇ ਜਨਮ ਤੋਂ ਬਾਅਦ ਇਨ੍ਹਾਂ ਸਾਰੇ ਕਿਆਸਾਂ ‘ਤੇ ਵੀ ਵਿਰਾਮ ਲੱਗ ਗਿਆ ਹੈ । ਪ੍ਰਿਯੰਕਾ ਦੇ ਪੋਸਟ ਨੂੰ ਸ਼ੇਅਰ ਕਰਨ ਤੋਂ ਬਾਅਦ ਉਨਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਪ੍ਰਿਯੰਕਾ ਵੱਲੋਂ ਸ਼ੇਅਰ ਕੀਤੀ ਗਈ ਪੋਸਟ ਤੋਂ ਬਾਅਦ 14 ਲੱਖ ਤੋਂ ਜ਼ਿਆਦਾ ਲੋਕਾਂ ਨੇ ਲਾਈਕ ਕੀਤਾ ਹੈ ।

 

View this post on Instagram

 

A post shared by Priyanka (@priyankachopra)

You may also like