ਜਾਣੋ ਪ੍ਰਿਯੰਕਾ ਚੋਪੜਾ ਨੇ ਕਿਸ ਲਈ ਕੀਤਾ ਇਹ ਖਾਸ ਮੈਸਜ ਸ਼ੇਅਰ

written by Lajwinder kaur | December 06, 2018

ਬਾਲੀਵੁੱਡ-ਹਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਅਮਰੀਕੀ ਸਿੰਗਰ ਨਿੱਕ ਜੋਨਸ ਨੇ ਵਿਆਹ ਤੋਂ ਬਾਅਦ 4 ਦਸੰਬਰ ਨੂੰ ਦਿੱਲੀ ਦੇ ਤਾਜ ਹੋਟਲ ਵਿੱਚ ਗਰੈਂਡ ਰਿਸੈਪਸ਼ਨ ਪਾਰਟੀ ਦਿੱਤੀ ਸੀ। ਇਸ ਖਾਸ ਮੌਕੇ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪ੍ਰਿਯੰਕਾ ਤੇ ਨਿੱਕ ਨੂੰ ਅਪਣਾ ਆਸ਼ੀਰਵਾਦ ਦੇਣ ਪੁੱਜੇ। ਪੀ.ਐੱਮ ਮੋਦੀ ਨੇ ਪ੍ਰਿਯੰਕਾ-ਨਿੱਕ ਨੂੰ ਵਿਆਹ ਦੀ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਵੱਡੇ-ਵੱਡੇ ਰਾਜਨੇਤਾ ਅਤੇ ਉਦਯੋਗਪਤੀ ਸ਼ਾਮਲ ਹੋਏ। ਪ੍ਰਿਅੰਕਾ ਚੋਪੜਾ ਨੇ ਹੁਣ ਪੀ.ਐੱਮ ਮੋਦੀ ਲਈ ਇੱਕ ਖਾਸ ਮੈਸਜ਼ ਸਭ ਨਾਲ ਸ਼ੇਅਰ ਕੀਤਾ ਹੈ।priyan chopra and pm modi

ਹੋਰ ਪੜ੍ਹੋ: ਦੀਪਿਕਾ-ਰਣਵੀਰ ਦੇ ਵਿਆਹ ਦੀਆਂ ਕੁਝ ਹੋਰ ਤਸਵੀਰਾਂ ਹੋਈਆਂ ਵਾਇਰਲ, ਦੇਖੋ ਤਸਵੀਰਾਂ 

ਪ੍ਰਿਯੰਕਾ ਚੋਪੜਾ ਨੇ ਸੋਸ਼ਲ ਮੀਡੀਆ ਉੱਤੇ ਰਿਸੈਪਸ਼ਨ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ‘ਚ ਨਵੇਂ ਵਿਆਹੀ ਜੋੜੀ ਦੇ ਨਾਲ ਪੀ.ਐੱਮ ਮੋਦੀ ਗੱਲ ਕਰਦੇ ਨਜ਼ਰ ਆ ਰਹੇ ਹਨ। ਦੇਸੀ ਗਰਲ ਨੇ ਫੋਟੋ ਦੀ ਕੈਪਸ਼ਨ ਦਿੰਦੇ ਹੋਏ ਪਾਰਟੀ ਵਿੱਚ ਆਉਣ ਲਈ ਪ੍ਰਧਾਨਮੰਤਰੀ ਨੂੰ ਧੰਨਵਾਦ ਕੀਤਾ ਹੈ।

https://www.instagram.com/p/BrAEKx1Hh6t/?utm_source=ig_embed

ਇਸਤੋਂ ਪਹਿਲਾਂ ਪੀ.ਐੱਮ ਮੋਦੀ ਨੇ ਵੀ ਅਪਣੇ ਇੰਸਟਾਗਰਾਮ ਅਕਾਉਂਟ ‘ਤੇ ਪ੍ਰਿਯੰਕਾ ਅਤੇ ਨਿੱਕ ਦੀ ਫੋਟੋ ਸ਼ੇਅਰ ਕੀਤੀ ਸੀ ਤੇ ਨਾਲ ਲਿਖਿਆ ਸੀ, ‘ @ਪ੍ਰਿਅੰਕਾ ਚੋਪੜਾ ਅਤੇ @ਨਿਕ ਜੋਨਸ ਦੋਵਾਂ ਨੂੰ ਵਿਆਹ ਦੀਆਂ ਬਹੁਤ ਬਹੁਤ ਵਧਾਈ.. ਵਿਵਾਹਿਕ ਜੀਵਨ ਲਈ ਸ਼ੁਭਕਾਮਨਾਵਾਂ।

https://www.instagram.com/p/BrABGdtl7R7/

ਹੋਰ ਪੜ੍ਹੋ: ਕਿੰਦਰ ਦਿਉਲ ਕਿਹੜੇ ਵੈੱਲੀਆਂ ਨੂੰ ਟੰਗ ਰਹੇ ਹਨ, ਦੇਖੋ ਵੀਡੀਓ

ਦੱਸ ਦਈਏ ਪ੍ਰਿਯੰਕਾ-ਨਿੱਕ ਨੇ ਦੋ ਰੀਤੀ ਰਿਵਾਜ਼ਾਂ ਦੇ ਨਾਲ ਵਿਆਹ ਕਰਵਾਇਆ ਹੈ। ਪ੍ਰਿਯੰਕਾ ਚੋਪੜਾ ਅਤੇ ਨਿੱਕ ਜੋਨਸ ਦਾ ਜੋਧਪੁਰ ਦੇ ਉਮੈਂਦ ਭਵਨ ‘ਚ ਰਾਇਲ ਵੈਡਿੰਗ 1 ਦਸੰਬਰ ਨੂੰ ਇਸਾਈ ਧਰਮ ਅਤੇ 2  ਦਸੰਬਰ ਨੂੰ ਹਿੰਦੂ ਧਰਮ ਦੇ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾਇਆ ਸੀ।

You may also like