ਪ੍ਰਿਯੰਕਾ ਚੋਪੜਾ ਨੇ ਦੱਸਿਆ ਮੰਗਲਸੂਤਰ ਨਾਲ ਜੁੜੀ ਆਪਣੀਆਂ ਭਾਵਨਾਵਾਂ ਬਾਰੇ, ਵੀਡੀਓ ਸ਼ੇਅਰ ਕਰਕੇ ਦੱਸਿਆ ਮੰਗਲਸੂਤਰ ਨੂੰ ਪਹਿਲੀ ਵਾਰ ਪਹਿਣਨ ਦੇ ਅਹਿਸਾਸ ਨੂੰ

written by Lajwinder kaur | January 18, 2022

ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ Priyanka Chopra, ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਭਾਵੇਂ ਵਿਆਹ ਤੋਂ ਬਾਅਦ ਅਮਰੀਕਾ ‘ਚ ਵੱਸ ਗਈ ਹੈ ਪਰ ਵਿਦੇਸ਼ ਚ ਰਹਿੰਦੇ ਹੋਏ ਵੀ ਉਹ ਆਪਣੇ ਦੇਸ਼ ਦੇ ਸੰਸਕਾਰਾਂ ਦੇ ਨਾਲ ਜੁੜੀ ਹੋਈ ਹੈ। ਉਹ ਹਰ ਤਿਉਹਾਰ ਨੂੰ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਸੈਲੀਬ੍ਰੇਟ ਕਰਦੀ ਹੋਏ ਨਜ਼ਰ ਆਉਂਦੀ ਹੈ। ਦੱਸ ਦਈਏ ਉਨ੍ਹਾਂ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਸੁਰਖੀਆਂ ਬਟੋਰ ਰਿਹਾ ਹੈ।

Priyanka Chopra,,, Image Source: instagram

ਹੋਰ ਪੜ੍ਹੋ : Happy Birthday Karan Aujla: ਜਨਮਦਿਨ ‘ਤੇ ਜਾਣੋ ਕਰਨ ਔਜਲਾ ਦੇ ਟੈਟੂਆਂ ਦੇ ਪਿੱਛੇ ਦੀ ਕਹਾਣੀ

ਬਾਲੀਵੁੱਡ ਅਦਾਕਾਰਾ ਨੇ ਦੱਸਿਆ ਕਿ ਅਮਰੀਕੀ ਗਾਇਕ ਨਿਕ ਜੋਨਸ ਨਾਲ ਵਿਆਹ ਤੋਂ ਬਾਅਦ ਜਦੋਂ ਉਸਨੇ ਪਹਿਲੀ ਵਾਰ ਮੰਗਲਸੂਤਰ ਪਹਿਨਿਆ ਸੀ ਤਾਂ ਉਸਨੂੰ ਕਿਵੇਂ ਮਹਿਸੂਸ ਹੋਇਆ ਸੀ। ਪ੍ਰਿਯੰਕਾ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਗਹਿਣਿਆਂ ਦੇ ਬ੍ਰਾਂਡ ਦੀ ਐਡੋਰਸਮੈਂਟ ਦਾ ਵੀਡੀਓ ਸਾਂਝਾ ਕਰਦੇ ਹੋਏ ਕਿਹਾ, 'ਮੈਨੂੰ ਯਾਦ ਹੈ ਕਿ ਜਦੋਂ ਮੈਂ ਆਪਣਾ ਵਾਲਾ (ਮੰਗਲਸੂਤਰ) ਪਹਿਨਿਆ ਸੀ ਤਾਂ ਮੈਨੂੰ ਕਿਵੇਂ ਮਹਿਸੂਸ ਹੋਇਆ ਸੀ। ਇਹ ਇਸ ਲਈ ਹੈ ਕਿਉਂਕਿ ਅਸੀਂ ਇਸਦਾ ਅਰਥ ਸਮਝਦੇ ਹੋਏ ਵੱਡੇ ਹੋਏ ਹਾਂ।

Priyanka Chopra Nick Jonas New Year Image Source: instagram

ਪ੍ਰਿਯੰਕਾ ਚੋਪੜਾ ਨੇ ਕਿਹਾ, 'ਮੇਰੇ ਲਈ ਇਹ ਬਹੁਤ ਮਹੱਤਵਪੂਰਨ ਪਲ ਸੀ। ਪਰ ਇਸ ਦੇ ਨਾਲ ਹੀ ਇੱਕ ਆਧੁਨਿਕ ਔਰਤ ਹੋਣ ਦੇ ਨਾਤੇ ਉਹ ਇਸਦੇ ਪ੍ਰਭਾਵਾਂ ਨੂੰ ਵੀ ਸਮਝ ਰਹੀ ਸੀ...ਕੀ ਮੈਂ ਮੰਗਲਸੂਤਰ ਪਹਿਨਣਾ ਪਸੰਦ ਕਰਦੀ ਹਾਂ ਜਾਂ ਕੀ ਇਹ ਵੀ ਸਾਡੇ ਕੋਲ ਇੱਕ ਪੁਰਖੀ ਚੀਜ਼ ਹੈ? ਪਰ ਇਸ ਦੇ ਨਾਲ ਹੀ ਮੈਂ ਉਹ ਪੀੜ੍ਹੀ ਵੀ ਹਾਂ ਜੋ ਕਿ ਕਿਤੇ ਵਿਚਕਾਰ ਹੈ... ਕੌਣ ਪਰੰਪਰਾਵਾਂ ਦੀ ਪਾਲਣਾ ਕਰਨਾ ਪਸੰਦ ਕਰਦੀ ਹੈ ਪਰ ਇਹ ਵੀ ਜਾਣਦਾ ਹੈ ਕਿ ਅਸੀਂ ਕੀ ਹਾਂ?'

ਹੋਰ ਪੜ੍ਹੋ : ਵਿਆਹ ਦੇ ਸਵਾ ਸਾਲ ਬਾਅਦ ਰੋਹਨਪ੍ਰੀਤ ਨੇ ਕੀਤਾ ਖੁਲਾਸਾ, ਸਵੇਰੇ ਦੇਰ ਨਾਲ ਉੱਠਣ ‘ਤੇ ਨੇਹਾ ਕੱਕੜ ਤੋਂ ਪੈਂਦੀ ਹੈ ਮਾਰ

ਪ੍ਰਿਯੰਕਾ ਨੇ ਅੱਗੇ ਕਿਹਾ, 'ਸਾਨੂੰ ਪਤਾ ਹੈ ਕਿ ਅਸੀਂ ਕਿੱਥੇ ਖੜ੍ਹੇ ਹਾਂ। ਅਸੀਂ ਦੇਖਾਂਗੇ ਕਿ ਸਾਡੀ ਆਉਣ ਵਾਲੀ ਪੀੜ੍ਹੀ ਦੀਆਂ ਕੁੜੀਆਂ ਕੁਝ ਵੱਖਰਾ ਕਰਦੀਆਂ ਨਜ਼ਰ ਆਉਣਗੀਆਂ। ਪ੍ਰਿਯੰਕਾ ਚੋਪੜਾ ਨੇ ਦੱਸਿਆ ਕਿ ਕਿਵੇਂ ਉਹ ਆਪਣੀਆਂ ਪੁਰਾਣੀਆਂ ਪਰੰਪਰਾਵਾਂ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ । ਜਿਸ ਚ ਉਨ੍ਹਾਂ ਨੇ ਮੰਗਲਸੂਤਰ ਵਿੱਚ ਕਾਲੇ ਰੰਗ ਦੇ ਮੋਤੀ ਕਿਉਂ ਵਰਤੇ ਜਾਂਦੇ ਹਨ। ਪ੍ਰਿਯੰਕਾ ਨੇ ਕਿਹਾ ਕਿ ਕਾਲਾ ਰੰਗ ਤੁਹਾਨੂੰ ਬੁਰੀਆਂ ਨਜ਼ਰਾਂ ਤੋਂ ਬਚਾਉਂਦਾ ਹੈ। ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਦਸੰਬਰ 2018 ਵਿੱਚ ਨਿਕ ਜੋਨਸ ਨਾਲ ਵਿਆਹ ਕੀਤਾ ਸੀ। ਜੋਧਪੁਰ ਦੇ ਉਮੇਦ ਭਵਨ ਪੈਲੇਸ 'ਚ ਦੋਵਾਂ ਦਾ ਸ਼ਾਨਦਾਰ ਵਿਆਹ ਹੋਇਆ ਸੀ। ਦੱਸ ਦਈਏ ਪ੍ਰਿਯੰਕਾ ਜੋ ਕਿ ਅਕਸਰ ਆਪਣੇ ਸਟਾਈਲਿਸ ਆਉਟਫਿੱਟਜ਼ ਦੇ ਨਾਲ ਮੰਗਲਸੂਤਰ ਪਹਿਨੀ ਨਜ਼ਰ ਆਉਂਦੀ ਹੈ।

 

 

View this post on Instagram

 

A post shared by Priyanka (@priyankachopra)

You may also like