
ਪੂਜਾ ਬਨਰਜੀ (Puja Banerjee) ਜਿਸ ਨੇ ਕੁਝ ਸਮਾਂ ਪਹਿਲਾਂ ਹੀ ਵਿਆਹ ਕਰਵਾਇਆ ਹੈ ।ਜਿਸ ਤੋਂ ਬਾਅਦ ਉਸ ਦੇ ਘਰ ਇੱਕ ਬੇਟੇ ਨੇ ਵੀ ਜਨਮ ਲਿਆ ਸੀ । ਟੀਵੀ ਸੀਰੀਅਲਸ ‘ਚ ਬਹੁਤ ਹੀ ਸੋਬਰ ਕਿਰਦਾਰ ਨਿਭਾਉਣ ਵਾਲੀ ਪੂਜਾ ਅਸਲ ਜ਼ਿੰਦਗੀ ‘ਚ ਬਹੁਤ ਹੀ ਜ਼ਿਆਦਾ ਬੋਲਡ ਅਤੇ ਗਲੈਮਰਸ ਹੈ । ਉਹ ਆਪਣੀਆਂ ਗਲੈਮਰਸ ਤਸਵੀਰਾਂ ਅਕਸਰ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕਰਦੀ ਰਹਿੰਦੀ ਹੈ । ਜਿਸ ਕਾਰਨ ਕਈ ਵਾਰ ਉਸ ਨੂੰ ਟ੍ਰੋਲਰਸ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ । ਪੂਜਾ ਨੇ ਆਪਣਾ ਵਿਆਹ ਬੜੀ ਹੀ ਧੂਮਧਾਮ ਦੇ ਨਾਲ ਕਰਨ ਦਾ ਫੈਸਲਾ ਕੀਤਾ ਸੀ । ਪਰ ਕੋਰੋਨਾ ਦੇ ਵੱਧਦੇ ਮਾਮਲਿਆਂ ਕਾਰਨ ਉਨ੍ਹਾਂ ਨੇ ਘਰ ਦੇ ਮੈਬਰਾਂ ਦੀ ਮੌਜੂਦਗੀ ‘ਚ ਵਿਆਹ ਕਰਵਾ ਲਿਆ ਸੀ । ਪੂਜਾ ਬਨਰਜੀ ਨੇ ਕੁਨਾਲ ਵਰਮਾ ਦੇ ਨਾਲ ਵਿਆਹ ਕਰਵਾਇਆ ਹੈ ।

ਹੋਰ ਪੜ੍ਹੋ : ਅਦਾਕਾਰ ਧਰਮਿੰਦਰ ਆਪਣੇ ਖੇਤਾਂ ‘ਚ ਆਏ ਨਜ਼ਰ, ਵੀਡੀਓ ਕੀਤਾ ਸਾਂਝਾ
ਪੂਜਾ ਅਤੇ ਕੁਨਾਲ ਦੀ ਮੁਲਾਕਾਤ ਇੱਕ ਸ਼ੋਅ ਦੇ ਸ਼ੂਟ ਦੇ ਦੌਰਾਨ ਹੀ ਹੋਈ ਸੀ । ਇਸ ਸ਼ੋਅ ‘ਚ ਹੀ ਦੋਵਾਂ ਦੀ ਗੱਲਬਾਤ ਹੋਈ ਅਤੇ ਪੂਜਾ ਕੁਨਾਲ ਤੋਂ ਦਿਲ ਹਾਰ ਬੈਠੀ ਸੀ । ਜਿਸ ਤੋਂ ਬਾਅਦ ਕੁਝ ਸਮੇਂ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਇਹ ਜੋੜੀ ਵਿਆਹ ਦੇ ਬੰਧਨ ‘ਚ ਬੱਝ ਗਈ ਸੀ । ਪੂਜਾ ਉਦੋਂ ਸੁਰਖੀਆਂ 'ਚ ਆਈ ਜਦੋਂ ਉਨ੍ਹਾਂ ਨੇ ਆਪਣੇ ਪਤੀ ਨਾਲ ਦੁਬਾਰਾ ਵਿਆਹ ਕੀਤਾ ਸੀ।

ਪੂਜਾ ਬੈਨਰਜੀ ਤੇ ਅਦਾਕਾਰ ਕੁਣਾਲ ਵਰਮਾ ਨੇ ੨੦੨੧ ਨਵੰਬਰ 'ਚ ਵਿਆਹ ਕੀਤਾ ਸੀ। ਹਾਲਾਂਕਿ ਇਸ ਕਪਲ ਦਾ ਪਹਿਲਾਂ ਵੀ ਵਿਆਹ ਹੋ ਚੁੱਕਾ ਸੀ। ੨੦੨੦ ਦੀ ਅਪ੍ਰੈਲ 'ਚ ਇਨ੍ਹਾਂ ਨੇ ਕੋਰਟ ਮੈਰਿਜ ਕੀਤੀ ਸੀ। ਪੂਜਾ ਬਨਰਜੀ ਦੀ ਜ਼ਿੰਦਗੀ ਵੀ ਕਿਸੇ ਫ਼ਿਲਮੀ ਕਹਾਣੀ ਤੋਂ ਘੱਟ ਨਹੀਂ ਹੈ । ਪੂਜਾ ਜਦੋਂ ਪੰਦਰਾਂ ਸਾਲ ਦੀ ਸੀ ਤਾਂ ਉਹ ਘਰੋਂ ਭੱਜ ਗਈ ਸੀ । ਇਸ ਗੱਲ ਦਾ ਖੁਲਾਸਾ ਅਦਾਕਾਰਾ ਨੇ ਖੁਦ ਇੱਕ ਸ਼ੋਅ ਦੇ ਦੌਰਾਨ ਕੀਤਾ ਸੀ । ਕਿਉਂਕਿ ਅਦਾਕਾਰਾ ਨੂੰ ਇਸੇ ਉਮਰ ‘ਚ ਪਿਆਰ ਹੋ ਗਿਆ ਸੀ, ਪਰ ਇਹ ਪਿਆਰ ਜ਼ਿਆਦਾ ਦਿਨ ਤੱਕ ਨਹੀਂ ਸੀ ਚੱਲ ਸਕਿਆ ।
View this post on Instagram