ਪੰਜਾਬੀ ਅਦਾਕਾਰ ਦੇਵ ਖਰੌੜ ਕੋਰੋਨਾ ਮਰੀਜ਼ਾਂ ਦੀ ਮਦਦ ਲਈ ਅੱਗੇ ਆਏ, ਖਾਲਸਾ ਏਡ ਨਾਲ ਮਿਲ ਕੇ ਕਰਨਗੇ ਸੇਵਾ

written by Rupinder Kaler | May 06, 2021 03:20pm

ਕੋਰੋਨਾ ਮਹਾਂਮਾਰੀ ਵਿੱਚ ਖਾਲਸਾ ਏਡ ਲੋਕਾਂ ਦੀ ਲਗਾਤਾਰ ਮਦਦ ਕਰ ਰਿਹਾ ਹੈ । ਕਈ ਫ਼ਿਲਮੀ ਸਿਤਾਰੇ ਵੀ ਖਾਲਸਾ ਏਡ ਨਾਲ ਮਿਲ ਕੇ ਲੋਕਾਂ ਨੂੰ ਸਿਹਤ ਸੇਵਾਵਾਂ ਉਪਲੱਬਧ ਕਰਵਾ ਰਹੇ ਹਨ । ਪੰਜਾਬੀ ਫ਼ਿਲਮ ਇੰਡਸਟਰੀ ਦੇ ਅਦਾਕਾਰ ਦੇਵ ਖਰੌੜ ਨੇ ਵੀ ਖਾਲਸਾ ਏਡ ਨਾਲ ਹੱਥ ਮਿਲਾ ਲਿਆ ਹੈ।

dev kharoud Pic Courtesy: Instagram

ਹੋਰ ਪੜ੍ਹੋ :

ਰਾਖੀ ਸਾਵੰਤ ਨੇ ਕਿਹਾ ਇਸ ਵਜ੍ਹਾ ਕਰਕੇ ਮੈਂਨੂੰ ਨਹੀਂ ਹੋ ਸਕਦਾ ਕੋਰੋਨਾ

Dev Kharoud Raises Excitement With His Recent Social Media Post Pic Courtesy: Instagram

ਉਹ ਵੀ ਲੋਕਾਂ ਦੀ ਮਦਦ ਲਈ ਕੰਮ ਕਰਨਗੇ । ਜਿਸ ਨੂੰ ਲੈ ਕੇ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਵੀ ਪਾਈ ਹੈ । ਇਸ ਤੋਂ ਪਹਿਲਾਂ ਰਣਦੀਪ ਹੁੱਡਾ ਨੇ ਵੀ ਇਸੇ ਤਰ੍ਹਾਂ ਦੀ ਇੱਕ ਪੋਸਟ ਸਾਂਝੀ ਕੀਤੀ ਹੈ । ਵੀਡੀਓ ਰਾਹੀਂ ਦੇਵ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਕੋਰੋਨਾ ਮਹਾਂਮਾਰੀ ਦੇ ਕਾਰਨ ਬਹੁਤ ਸਾਰੇ ਲੋਕ ਸਾਹ ਲੈਣ ਲਈ ਲੜ ਰਹੇ ਹਨ ਸਭ ਮਰ ਰਹੇ ਹਨ।

Dev Kharoud and R Nait together in Movie Zakhmi soon Pic Courtesy: Instagram

ਆਓ ਅਸੀਂ ਆਪਣੇ ਯਤਨ ਕਰਕੇ ਸਭ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਤੇ ਜਿਹੜੇ ਵੀ ਲੋਕ ਡੋਨੇਸ਼ਨ ਦੇ ਸਕਦੇ ਹਨ ਕਿਰਪਾ ਕਰਕੇ ਉਹ ਡੋਨੇਸ਼ਨ ਕਰਨ ਤਾਂ ਕਿ ਲੋਕਾਂ ਦੀ ਜਿੰਦਗੀ ਬਚਾ ਸਕੀਏ।

 

View this post on Instagram

 

A post shared by Dev Kharoud (@dev_kharoud)

You may also like